Shiromani Akali Dal News: ਅਕਾਲੀ ਦਲ ਦਾ ਬਾਗ਼ੀ ਧੜਾ ਅਕਾਲ ਤਖ਼ਤ ਨੂੰ ਕਚਹਿਰੀ ਬਣਾਉਣ ਦੇ ਵਿਰੋਧ ’ਚ ਨਿਤਰਿਆ
Published : Jun 29, 2024, 7:37 am IST
Updated : Jun 29, 2024, 7:37 am IST
SHARE ARTICLE
Shiromani Akali Dal
Shiromani Akali Dal

ਪਹਿਲਾਂ ਬਾਦਲ ਵਿਰੋਧੀ ਅਕਾਲੀ ਦਲਾਂ ਨੂੰ ਨਹੀਂ ਸੀ ਮਿਲ ਸਕੀ ਬਹੁਤੀ ਕਾਮਯਾਬੀ

Shiromani Akali Dal News ਕੋਟਕਪੂਰਾ (ਗੁਰਿੰਦਰ ਸਿੰਘ) ਅਕਾਲੀ ਦਲ ਬਾਦਲ ਵਿਰੁਧ ਟੌਹੜਾ, ਤਲਵੰਡੀ, ਬਰਨਾਲਾ ਆਦਿਕ ਟਕਸਾਲੀ ਪ੍ਰਵਾਰਾਂ ਨਾਲ ਸਬੰਧਤ ਅਕਾਲੀ ਆਗੂਆਂ ਨੇ ਜਿੱਥੇ ਬਾਦਲ ਦਲ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ ਅਤੇ ਦੋਨਾਂ ਧਿਰਾਂ ਵਲੋਂ ਜਿਥੇ ਇਕ ਦੂਜੇ ਦੀ ਕਿਰਦਾਰਕੁਸ਼ੀ ਕਰ ਕੇ ਖ਼ੁਦ ਨੂੰ ਅਸਲ ਅਕਾਲੀ ਦਰਸਾਉਣ ਦਾ ਜ਼ੋਰ ਲਾਇਆ ਜਾ ਰਿਹਾ ਹੈ, ਉਥੇ ਦੋਹਾਂ ’ਚੋਂ ਇਕ ਧਿਰ ਵਲੋਂ ਵੀ ਅਕਾਲ ਤਖ਼ਤ ਨੂੰ ਕਚਹਿਰੀ ਬਣਾ ਕੇ ਸਿੱਖ ਚਿੰਤਕਾਂ, ਪੰਥਕ ਵਿਦਵਾਨਾਂ, ਪ੍ਰਚਾਰਕਾਂ ਅਤੇ ਪੰਥਦਰਦੀਆਂ ਨੂੰ ਬਿਨਾ ਕਸੂਰੋਂ ਜ਼ਲੀਲ ਕਰਨ ਅਤੇ ਪੰਥ ਵਿਚੋਂ ਛੇਕਣ ਵਰਗੇ ਹੁਕਮਨਾਮੇ ਜਾਰੀ ਕਰਨ ਦੇ ਵਿਰੋਧ ਵਿਚ ਆਵਾਜ਼ ਚੁੱਕਣ ਦੀ ਜ਼ਰੂਰਤ ਹੀ ਨਹੀਂ ਸਮਝੀ ਜਾ ਰਹੀ।

ਇਸ ਤੋਂ ਪਹਿਲਾਂ ਬਾਦਲ ਦਲ ਤੋਂ ਬਾਗ਼ੀ ਹੋਏ ਗੁਰਚਰਨ ਸਿੰਘ ਟੌਹੜਾ ਨੇ ਸਰਬਹਿੰਦ ਅਕਾਲੀ ਦਲ, ਰਵੀਇੰਦਰ ਸਿੰਘ ਨੇ ਅਕਾਲੀ ਦਲ 1920, ਢੀਂਡਸਾ ਨੇ ਅਕਾਲੀ ਦਲ ਸੰਯੁਕਤ ਵਰਗੇ ਵੱਖ-ਵੱਖ ਅਕਾਲੀ ਦਲਾਂ ਦਾ ਗਠਨ ਕਰ ਕੇ ਅਨੇਕਾਂ ਪਹਿਲੀ ਕਤਾਰ ਦੇ ਆਗੂਆਂ ਨੇ ਬਾਦਲ ਦਲ ਨੂੰ ਚੁਣੌਤੀ ਦੇਣ ਦੀ ਕੌਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ। ਪੰਥਕ ਮਾਮਲਿਆਂ ’ਚ ਦਿਲਚਸਪੀ ਰੱਖਣ ਵਾਲੇ ਮਾਹਰਾਂ ਅਨੁਸਾਰ ਜੇਕਰ ਵਰਤਮਾਨ ਸਮੇਂ ਵਿਚ ਬਾਦਲ ਦਲ ਤੋਂ ਅੱਡ ਹੋਏ ਆਗੂਆਂ ਨੇ ਅਕਾਲ ਤਖ਼ਤ ਨੂੰ ਕਚਹਿਰੀ ਬਣਾ ਕੇ ਵਿਰੋਧੀਆਂ ਨਾਲ ਕਿੜਾਂ ਕੱਢਣ ਵਾਲੇ ਮਾਮਲਿਆਂ ਵਿਰੁਧ ਆਵਾਜ਼ ਨਾ ਚੁੱਕੀ ਤਾਂ ਬਰਨਾਲਾ, ਟੋਹੜਾ, ਢੀਂਡਸਾ, ਬ੍ਰਹਮਪੁਰਾ ਵਰਗੇ ਅਕਾਲੀਆਂ ਵਲੋਂ ਬਣਾਏ ਗਏ ਵਖਰੇ ਧੜਿਆਂ ਦੀ ਤਰ੍ਹਾਂ ਇਹ ਧੜਾ ਵੀ ਕਾਮਯਾਬ ਨਹੀਂ ਹੋ ਸਕੇਗਾ।

ਨਿਯਮਾਂ ਮੁਤਾਬਕ 16 ਫ਼ੀ ਸਦੀ ਤੋਂ ਜ਼ਿਆਦਾ ਵੋਟਾਂ ਲਿਜਾਣ ਵਾਲਾ ਉਮੀਦਵਾਰ ਹੀ ਅਪਣੀ ਜ਼ਮਾਨਤ ਬਚਾਅ ਸਕਦਾ ਹੈ ਪਰ ਅਕਾਲੀ ਦਲ ਬਾਦਲ ਦਾ ਪੰਜਾਬ ਅੰਦਰ ਇਸ ਵਾਰ 13 ਫੀ ਸਦੀ ਵੋਟ ਬੈਂਕ ਰਿਹਾ ਹੈ ਤੇ ਇਸ ਕਰ ਕੇ ਰਾਜਨੀਤਿਕ ਮਾਹਰ ਬਾਦਲ ਦਲ ਦੀ ਜ਼ਮਾਨਤ ਜ਼ਬਤ ਦੀ ਗੱਲ ਆਖ ਰਹੇ ਹਨ। ਭਾਵੇਂ ਬਾਦਲ ਦਲ ਵਲੋਂ ਇਕ ਸੀਟ ਜਿੱਤਣ ਕਰ ਕੇ ਖ਼ੁਦ ਦੀ ਪਿੱਠ ਥਪ-ਥਪਾਈ ਜਾ ਰਹੀ ਹੈ। ਅੱਜ ਤੋਂ ਕਰੀਬ 10 ਸਾਲ ਪਹਿਲਾਂ ਪਾਰਟੀ ਦੀ ਵੋਟ 37 ਫ਼ੀ ਸਦੀ ਸੀ, ਜੋ ਡਿੱਗ ਕੇ ਹੁਣ ਸਿਰਫ 13 ਫ਼ੀ ਸਦੀ ਰਹਿ ਗਈ ਹੈ, ਬਾਦਲ ਦਲ ਕੋਲ ਇਕ ਸਾਂਸਦ ਅਤੇ 3 ਵਿਧਾਇਕ ਹਨ, ਵਰਤਮਾਨ ਲੋਕ ਸਭਾ ਚੋਣਾਂ ਵਿਚ ਬਾਦਲ ਦਲ ਹਾਸ਼ੀਏ ’ਤੇ ਚਲਾ ਗਿਆ, ਜਦਕਿ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਪੰਥਕ ਵੋਟ ਬੈਂਕ ਜ਼ਰੀਏ ਸਾਂਸਦ ਚੁਣੇ ਗਏ।

ਪੰਥਕ ਹਲਕਿਆਂ ਨੂੰ ਹੁਣ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਵਿਚੋਂ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਹੈ। ਮਈ 2007 ਵਿਚ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਨੇ ਡੇਰਾ ਸਲਾਬਤਪੁਰਾ ਵਿਖੇ ਸਵਾਂਗ ਰਚਾਇਆ ਤਾਂ ਪੰਥਕ ਹਲਕਿਆਂ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਵੀ ਬਾਦਲ ਦਲ ਨੇ ਡੇਰਾ ਪੇ੍ਰਮੀਆਂ ਨਾਲ ਨੇੜਤਾ ਬਣਾਈ ਰੱਖੀ ਅਤੇ ਉਸੇ ਨੇੜਤਾ ਦੀ ਬਦੌਲਤ 2012 ਵਿਚ ਵੀ ਬਾਦਲ ਸਰਕਾਰ ਬਣ ਗਈ ਪਰ 2015 ਵਿਚ ਵਾਪਰੇ ਬੇਅਦਬੀ ਕਾਂਡ ਤੋਂ ਬਾਅਦ ਬਾਦਲ ਦਲ ਦਾ ਪਤਨ ਹੋਣਾ ਸ਼ੁਰੂ ਹੋ ਗਿਆ, ਜਿਸ ਦੇ ਨਤੀਜੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਦੇਖਣ ਨੂੰ ਮਿਲੇ।

ਸਾਲ 2014 ਦੀਆਂ ਲੋਕ ਸਭਾ ਚੋਣਾ ਵਿਚ ਬਾਦਲ ਦਲ ਦੇ ਉਮੀਦਵਾਰਾਂ ਦੀ ਚੰਗੀ ਕਾਰਗੁਜ਼ਾਰੀ ਦੇ ਚਲਦਿਆਂ ਭਾਜਪਾ ਨਾਲ ਗਠਜੋੜ ਹੋਣ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੋਂਦ ਵਿਚ ਆਉਣ ਮੌਕੇ ਕੇਂਦਰੀ ਮੰਤਰੀ ਦੇ ਰੂਪ ਵਿਚ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਮ ਸੱਭ ਤੋਂ ਉੱਪਰ ਸੀ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪਣੀ ਪਤਨੀ ਨੂੰ ਤਰਜੀਹ ਦਿੰਦਿਆਂ ਉਸ ਨੂੰ ਕੇਂਦਰੀ ਮੰਤਰੀ ਬਣਵਾ ਦਿਤਾ, ਜਿਸ ਕਰ ਕੇ ਢੀਂਡਸਾ ਅਤੇ ਚੰਦੂਮਾਜਰਾ ਦਾ ਨਾਰਾਜ਼ ਅਤੇ ਨਿਰਾਸ਼ ਹੋਣਾ ਸੁਭਾਵਕ ਸੀ। ਪੰਥਕ ਹਲਕਿਆਂ ਵਿਚ ਚੰਗਾ ਆਧਾਰ ਹੋਣ ਦੇ ਬਾਵਜੂਦ ਅਕਾਲੀ ਦਲ ਦੇ ਟਕਸਾਲੀ ਆਗੂਆਂ ਵਿਚ ਸ਼ਾਮਲ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ, ਬੀਬੀ ਜਗੀਰ ਕੌਰ ਵਰਗਿਆਂ ਨੂੰ ਪਾਰਟੀ ਵਿਚੋਂ ਕੱਢ ਦਿਤਾ ਗਿਆ।

ਕਿਸਾਨ ਅੰਦੋਲਨ ਦੌਰਾਨ ਜਦੋਂ ਪੂਰਾ ਪੰਜਾਬ ਸੜਕਾਂ ’ਤੇ ਆ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਬਕਾਇਦਾ ਵੀਡੀਉ ਕਲਿਪ ਜਾਰੀ ਕਰ ਕੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਵਕਾਲਤ ਕਰਦਿਆਂ ਉਕਤ ਮਾਮਲੇ ਵਿਚ ਕੇਂਦਰ ਦੀ ਮੋਦੀ ਸਰਕਾਰ ਨੂੰ ਸਹੀ ਦਰਸਾਇਆ ਪਰ ਜਦੋਂ ਅਪਣੇ ਹੀ ਬਿਆਨਾਂ ਤੋਂ ਮੁਕਰਨ ਦੀ ਮਜਬੂਰੀ ਬਣੀ ਤਾਂ ਉਦੋਂ ਤਕ ਬਹੁਤ ਦੇਰ ਹੋ ਚੁਕੀ ਸੀ। ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਅਕਾਲੀ ਦਲ ਸਿੱਖਾਂ ਦੀ ਅੰਦੋਲਨ ਵਿਚੋਂ ਨਿਕਲੀ ਪਾਰਟੀ ਹੈ ਪਰ ਇਸ ਉੱਪਰ ਬਾਦਲ ਐਂਡ ਕੰਪਨੀ ਦੇ ਦੋਸ਼ ਲਗਦੇ ਰਹੇ, ਜਿਸ ਕਰ ਕੇ ਬਾਦਲ ਦਲ ਹਾਸ਼ੀਏ ’ਤੇ ਜਾ ਪਿਆ।

(For more Punjabi news apart from Shiromani Akali Dal rebel faction latest news News, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement