
ਇਹ ਹਨ ਵੱਖ ਵੱਖ ਤਰਕ
ਨਵੀਂ ਦਿੱਲੀ: ਭਾਜਪਾ ਨੇ ਤਿੰਨ ਤਲਾਕ ਨੂੰ ਬੈਨ ਕਰਨ ਵਾਲੇ ਬਿੱਲ ਨੂੰ ਔਰਤਾਂ ਲਈ ਨਿਆਂ ਦੇਣ ਲਈ ਉਠਾਏ ਗਏ ਕਦਮ ਦਸਿਆ। ਲੋਕ ਸਭਾ ਵਿਚ ਭਾਜਪਾ ਨੇ ਕਿਹਾ ਕਿ ਨਰਿੰਦਰ ਮੋਦੀ ਇਸ ਦੇ ਜ਼ਰੀਏ ਪ੍ਰਧਾਨ ਮੰਤਰੀ ਆਹੁਦੇ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੁਸਲਿਮ ਔਰਤਾਂ ਨੂੰ ਉਹਨਾਂ ਦਾ ਹਕ ਦੇ ਰਹੇ ਹਨ ਜੋ ਰਾਜੀਵ ਗਾਂਧੀ ਨੇ 1980 ਦੇ ਦਹਾਕੇ ਵਿਚ ਨਹੀਂ ਕੀਤਾ ਸੀ। ਭਾਜਪਾ ਦੇ ਸਹਿਯੋਗੀ ਪਾਰਟੀ ਜੇਡੀਯੂ ਨੇ ਲੋਕ ਸਭਾ ਵਿਚ ਤਿੰਨ ਤਲਾਕ ਬਿੱਲ ਦਾ ਵਿਰੋਧ ਕੀਤਾ ਹੈ।
3 Talaq
ਪਾਰਟੀ ਸੰਸਦ ਮੈਂਬਰ ਰਾਜੀਵ ਰੰਜਨ ਨੇ ਕਿਹਾ ਕਿ ਇਹ ਬਿੱਲ ਇਕ ਭਾਈਚਾਰੇ ਵਿਸ਼ੇਸ਼ ਵਿਚ ਅਵਿਸ਼ਵਾਸ ਪੈਦਾ ਕਰੇਗਾ। ਉਹਨਾਂ ਦੀ ਪਾਰਟੀ ਇਸ ਬਿੱਲ ਦਾ ਸਮਰਥਨ ਨਹੀਂ ਕਰੇਗੀ। ਜੇਡੀਯੂ ਬੁਲਾਰੇ ਸਿੰਘ ਨੇ ਕਿਹਾ ਹੈ ਕਿ ਜੇਡੀਯੂ ਜੋ ਪੁਰਾਣਾ ਸਟੈਂਡ ਹੈ ਪਾਰਟੀ ਉਸ 'ਤੇ ਕਾਇਮ ਹੈ। ਮੌਜੂਦਾ ਫਾਰਮੈਟ ਵਿਚ ਇਸ ਬਿੱਲ ਦਾ ਪਾਰਟੀ ਵਿਰੋਧ ਕਰਦੀ ਹੈ।
ਲੋਕ ਸਭਾ ਵਿਚ ਮੁਸਲਿਮ ਔਰਤ ਐਕਟ 2019 'ਤੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਭਾਜਪਾ ਦੀ ਮੀਨਾਕਸ਼ੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ ਕਿ ਨਰਿੰਦਰ ਮੋਦੀ ਵਰਗੇ ਹਿੰਦੂ ਮੁਸਲਿਮ ਔਰਤਾਂ ਦੇ ਭਰਾ ਕਿਵੇਂ ਬਣ ਗਏ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਉਹ ਅਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ।
3 Talaq
ਲੇਖੀ ਨੇ ਕਿਹਾ ਕਿ ਰਾਜੀਵ ਗਾਂਧੀ 1980 ਦੇ ਦਹਾਕੇ ਵਿਚ ਸ਼ਾਹ ਬਾਨੋ ਦੇ ਸਮੇਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦੇ ਸਨ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹਨਾਂ ਕਿਹਾ ਕਿ ਹਿੰਦੂ ਕੋਡ ਬਿੱਲ ਦੇ ਸਮੇਂ ਵੀ ਇਸ ਤਰ੍ਹਾਂ ਦਾ ਵਿਰੋਧ ਹੋਇਆ ਸੀ ਅਤੇ ਇਸ ਤਰ੍ਹਾਂ ਦੇ ਤਰਕ ਦਿੱਤੇ ਗਏ ਸਨ ਜੋ ਹੁਣ ਦਿੱਤੇ ਜਾ ਰਹੇ ਹਨ। ਲੇਖੀ ਨੇ ਕਿਹਾ ਕਿ ਹਿੰਦੂ ਔਰਤਾਂ ਨੂੰ ਨਿਆਂ ਉਸੇ ਹਿੰਦੂ ਕੋਡ ਬਿੱਲ ਦੇ ਕਾਰਨ ਸੰਭਵ ਹੋਇਆ।
ਉਹਨਾਂ ਨੇ ਕਿਹਾ ਕਿ ਇਹ ਕਹਿਣਾ ਬਿਲਕੁੱਲ ਸਹੀ ਨਹੀਂ ਹੈ ਕਿ ਪੁਰਾਣੇ ਕਾਨੂੰਨ ਨੂੰ ਨਹੀਂ ਬਦਲਿਆ ਜਾ ਸਕਦਾ। ਲੇਖੀ ਨੇ ਕਿਹਾ ਕਿ ਇਸ ਦੇਸ਼ ਦਾ ਇਕ ਹੀ ਧਰਮ ਹੈ ਅਤੇ ਉਹ ਹੈ ਭਾਰਤ ਦਾ ਸੰਵਿਧਾਨ। ਧਰਮ ਘਰ ਦੇ ਅੰਦਰ ਹੁੰਦਾ ਹੈ। ਘਰ ਤੋਂ ਬਾਹਰ ਸੰਵਿਧਾਨ ਲਾਗੂ ਹੁੰਦਾ ਹੈ। ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਦੁਨੀਆ ਦੇ 20 ਤੋਂ ਜ਼ਿਆਦਾ ਮੁਸਲਿਮ ਦੇਸ਼ਾਂ ਵਿਚ ਤਲਾਕ-ਏ-ਬਿਦਤ 'ਤੇ ਰੋਕ ਲੱਗੀ ਹੈ। ਅਜਿਹੇ ਵਿਚ ਧਰਮ ਨਿਰਪੇਖ ਭਾਰਤ ਵਿਚ ਇਸ 'ਤੇ ਰੋਕ ਕਿਉਂ ਲੱਗਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਇਸ ਦੇਸ਼ ਵਿਚ ਔਰਤਾਂ ਦੀ ਸਭ ਤੋਂ ਵੱਡੀ ਘੱਟਗਿਣਤੀ ਹੈ ਅਤੇ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਮਨੀਸ਼ਾ ਲੇਖੀ ਨੇ ਕਿਹਾ ਕਿ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਮੁਸਲਿਮ ਸਮਾਜ ਖੁਦ ਫ਼ੈਸਲਾ ਕਰੇਗਾ। ਕੀ ਉਹ ਲੋਕ ਫ਼ੈਸਲਾ ਕਰਨਗੇ ਜੋ ਔਰਤਾਂ ਦੇ ਦੁੱਖ ਲਈ ਜ਼ਿੰਮੇਵਾਰ ਹੈ। ਕੀ ਪਹਿਲਾਂ ਇਹ ਕਿਹਾ ਜਾਂਦਾ ਹੈ ਕਿ ਔਰਤਾਂ ਸਤੀ ਹੋ ਰਹੀਆਂ ਹਨ ਤਾਂ ਹੋਣੀਆਂ ਚਾਹੀਦੀਆਂ? ਅਜਿਹਾ ਨਹੀਂ ਹੁੰਦਾ। ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਕਾਨੂੰਨ ਬਣਾਉਣਾ ਪੈਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।