‘ਇਕ ਤੋਂ ਬਾਅਦ ਇਕ ਰੇਲ ਹਾਦਸਿਆਂ’ ’ਤੇ ਵਿਰੋਧੀ ਧਿਰ ਨੇ ਕੇਂਦਰ ਸਰਕਾਰ ਨੂੰ ਘੇਰਿਆ
Published : Jul 30, 2024, 5:20 pm IST
Updated : Jul 30, 2024, 5:20 pm IST
SHARE ARTICLE
Jharkhand
Jharkhand

ਮੋਦੀ ਸਰਕਾਰ ’ਚ ਰੇਲ ਹਾਦਸਿਆਂ ’ਤੇ ਜਵਾਬਦੇਹੀ ਤੈਅ ਨਹੀਂ ਹੁੰਦੀ, ਸਿਰਫ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ : ਕਾਂਗਰਸ 

ਨਵੀਂ ਦਿੱਲੀ: ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ’ਚ ਰੇਲ ਹਾਦਸੇ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ। ਕਾਂਗਰਸ ਨੇ ਦੋਸ਼ ਲਾਇਆ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਭਾਰਤ’ ’ਚ ਕੋਈ ਜਵਾਬਦੇਹੀ ਨਹੀਂ ਹੈ, ਕੋਈ ਅਸਤੀਫਾ ਨਹੀਂ ਹੈ ਅਤੇ ਸਿਰਫ ਵੱਡੀਆਂ ਗੱਲਾਂ ਹਨ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ। 

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਕਿਹਾ ਕਿ ‘ਇਕ ਤੋਂ ਬਾਅਦ ਇਕ ਰੇਲ ਹਾਦਸਿਆਂ’ ਦੇ ਬਾਵਜੂਦ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦੀ ‘ਪੀ.ਆਰ. ਮਸ਼ੀਨ’ ਜਾਰੀ ਹੈ। ਰਮੇਸ਼ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਇਕ ਹੋਰ ਰੇਲ ਹਾਦਸਾ। ਪਰ ਅਸਫਲ ਮੰਤਰੀ ਦੀ ‘ਪੀਆਰ ਮਸ਼ੀਨ’ ਜਾਰੀ ਹੈ। ਇਕੱਲੇ ਜੂਨ ਅਤੇ ਜੁਲਾਈ 2024 ’ਚ ‘ਅਸਫਲ ਮੰਤਰੀ’ ਦੇ ਅਧੀਨ ਤਿੰਨ ਹਾਦਸੇ ਹੋਏ ਹਨ, ਜਿਨ੍ਹਾਂ ’ਚ 17 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ 100 ਜ਼ਖਮੀ ਹੋ ਗਏ।’’

ਤ੍ਰਿਣਮੂਲ ਕਾਂਗਰਸ ਨੇ ਵੀ ਦੇਸ਼ ’ਚ ਰੇਲ ਹਾਦਸਿਆਂ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ’ਚ ਇਹ ਆਮ ਗੱਲ ਹੋ ਗਈ ਹੈ। ਪਾਰਟੀ ਨੇ ਇਹ ਵੀ ਦੋਸ਼ ਲਾਇਆ ਕਿ ਰੇਲ ਮੰਤਰਾਲੇ ਦੀ ਕੋਈ ਜਵਾਬਦੇਹੀ ਨਹੀਂ ਹੈ। ਟੀ.ਐਮ.ਸੀ. ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਇਹ ਇਕ ਆਮ ਗੱਲ ਬਣਦੀ ਜਾ ਰਹੀ ਹੈ। (ਰੇਲ ਮੰਤਰੀ) ਅਸ਼ਵਨੀ ਵੈਸ਼ਣਵ ਜੀ ਦੀ ਜਵਾਬਦੇਹੀ ਸਿਫ਼ਰ ਹੈ। ਭਾਰਤ ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ।’’

ਪਾਰਟੀ ਦੀ ਇਕ ਹੋਰ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਵੀ ਸਵਾਲ ਕੀਤਾ ਕਿ ਕੇਂਦਰ ਹੋਰ ਕਿੰਨੇ ਰੇਲ ਹਾਦਸਿਆਂ ਤੋਂ ਜਾਗੇਗਾ। ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਅਤੇ ਹੋਰ ਕਿੰਨੇ ਰੇਲ ਹਾਦਸੇ ਲੋਕ ਨੀਂਦ ਤੋਂ ਜਾਗਣਗੇ, ਉਨ੍ਹਾਂ ਨੂੰ ਮੁਸ਼ਕਲਾਂ ਅਤੇ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਮੋਦੀ ਸਰਕਾਰ ਰੇਲਵੇ ਸੁਰੱਖਿਆ ਲਈ ਜਵਾਬਦੇਹੀ ਅਤੇ ਜ਼ਿੰਮੇਵਾਰੀ ਤੈਅ ਕਰਨ ਤੋਂ ਬਚ ਰਹੀ ਹੈ। ਸਾਡੇ ਕੋਲ ਇਕ ਪਾਰਟ-ਟਾਈਮ ਰੇਲ ਮੰਤਰੀ ਹੈ ਕਿਉਂਕਿ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਚੋਣਾਂ ਵਾਲੇ ਸੂਬਿਆਂ ’ਚ ਚੋਣ ਪ੍ਰਬੰਧਨ ਦੀ ਦੇਖਭਾਲ ਕਰਨ ’ਚ ਇੰਨੇ ਰੁੱਝੇ ਹੋਏ ਹਨ ਕਿ ਉਹ ਰੇਲ ਮੰਤਰਾਲੇ ਬਾਰੇ ਜ਼ਿਆਦਾ ਚਿੰਤਾ ਨਹੀਂ ਕਰ ਸਕਦੇ।’’

ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਨੇ ਕਿਹਾ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਰੀਲ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਅਪਣੇ ਕੰਮ ’ਤੇ ਧਿਆਨ ਦੇਣਾ ਚਾਹੀਦਾ ਹੈ। ਝਾਰਖੰਡ ਦੀ ਸੱਤਾਧਾਰੀ ਪਾਰਟੀ ਨੇ ਇਹ ਵੀ ਕਿਹਾ ਕਿ ਰੇਲ ਹਾਦਸੇ ਲਈ ਰੇਲ ਮੰਤਰੀ ਅਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। 

ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਜੇ.ਐਮ.ਐਮ. ਨੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਪ੍ਰਧਾਨ ਬਾਬੂਲਾਲ ਮਰਾਂਡੀ ਨੂੰ ਟੈਗ ਕਰਦੇ ਹੋਏ ਲਿਖਿਆ, ‘‘ਇਸ ਵਿਚ (ਝਾਰਖੰਡ ਦੇ ਮੁੱਖ ਮੰਤਰੀ) ਹੇਮੰਤ ਸੋਰੇਨ ‘ਇੰਡੀਆ‘ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ) ਗਠਜੋੜ ਦਾ ਕੋਈ ਹੱਥ ਨਹੀਂ ਹੈ। ਇਸ ਲਈ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ)/ਸੀ.ਬੀ.ਆਈ. (ਕੇਂਦਰੀ ਜਾਂਚ ਬਿਊਰੋ) ਤੋਂ ਫਸਾ ਦੇਣ ਦੀ ਕਾਇਰਾਨਾ ਧਮਕੀ ਨਾ ਦਿਉ।’’ ਉਨ੍ਹਾਂ ਕਿਹਾ, ‘‘ਇਸ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਰੇਲ ਮੰਤਰੀ ਅਤੇ ਕੇਂਦਰ ਸਰਕਾਰ ਦੀ ਹੈ। ਰੇਲ ਮੰਤਰੀ ਨੂੰ ਅਪੀਲ ਹੈ ਕਿ ਉਹ ਉਨ੍ਹਾਂ ਨੂੰ ਰੀਲ ਬਣਾਉਣ ਅਤੇ ਰੇਲਵੇ ’ਤੇ ਧਿਆਨ ਕੇਂਦਰਿਤ ਕਰਨ ਤੋਂ ਰੋਕਣ।’’ 

ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਮੋਦੀ ਦੇ ਨਵੇਂ ਭਾਰਤ ’ਚ ਹਰ ਹਫਤੇ ਰੇਲ ਹਾਦਸੇ ਇਕ ਹਕੀਕਤ ਬਣ ਗਏ ਹਨ। ਜ਼ਿਕਰਯੋਗ ਹੈ ਕਿ 18 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਗੋਂਡਾ ’ਚ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਨਾਲ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 31 ਹੋਰ ਜ਼ਖਮੀ ਹੋ ਗਏ ਸਨ।’’

ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ, ‘‘19 ਜੁਲਾਈ ਨੂੰ ਗੁਜਰਾਤ ਦੇ ਵਲਸਾਡ ’ਚ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਸੀ। 20 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਅਮਰੋਹਾ ’ਚ ਇਕ ਮਾਲ ਗੱਡੀ ਦੇ 12 ਡੱਬੇ ਪਟੜੀ ਤੋਂ ਉਤਰ ਗਏ ਸਨ। 21 ਜੁਲਾਈ ਨੂੰ ਰਾਜਸਥਾਨ ਦੇ ਅਲਵਰ ’ਚ ਇਕ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ ਸਨ। ਜ਼ਿਕਰਯੋਗ ਹੈ ਕਿ 21 ਜੁਲਾਈ ਨੂੰ ਪਛਮੀ ਬੰਗਾਲ ਦੇ ਰਾਣਾਘਾਟ ’ਚ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਸੀ।’’

ਖੇੜਾ ਅਨੁਸਾਰ, ‘‘26 ਜੁਲਾਈ ਨੂੰ ਓਡੀਸ਼ਾ ਦੇ ਭੁਵਨੇਸ਼ਵਰ ਰੇਲਵੇ ਸਟੇਸ਼ਨ ’ਤੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਸੀ। 29 ਜੁਲਾਈ ਨੂੰ ਬਿਹਾਰ ਦੇ ਸਮਸਤੀਪੁਰ ਵਿਖੇ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਹੋਰ ਕੋਚਾਂ ਤੋਂ ਵੱਖ ਹੋ ਗਈ ਸੀ। 30 ਜੁਲਾਈ ਨੂੰ ਝਾਰਖੰਡ ਦੇ ਚੱਕਰਧਰਪੁਰ ਨੇੜੇ ਹਾਵੜਾ-ਸੀਐਸਐਮਟੀ ਐਕਸਪ੍ਰੈਸ ਰੇਲ ਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਸਨ, ਜਿਸ ’ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਹੋਰ ਜ਼ਖਮੀ ਹੋ ਗਏ ਸਨ।’’

ਉਨ੍ਹਾਂ ਕਿਹਾ, ‘‘ਹੁਣ ਨਤੀਜਾ ਇਹ ਹੋਵੇਗਾ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਸ਼ਾਮ ਤਕ ਅਪਣੀ ਪੀ.ਆਰ. ਟੀਮ ਨਾਲ ਸਾਈਟ ਦਾ ਦੌਰਾ ਕਰਨਗੇ ਅਤੇ ਕੱਲ੍ਹ ਤਕ ਇਕ ਰੀਲ ਅਪਲੋਡ ਕਰਨਗੇ।’’ ਕਾਂਗਰਸ ਨੇਤਾ ਨੇ ਦੋਸ਼ ਲਾਇਆ, ‘‘ਮੋਦੀ ਦੇ ਨਵੇਂ ਭਾਰਤ ’ਚ ਕੋਈ ਜਵਾਬਦੇਹੀ ਨਹੀਂ ਹੈ, ਕੋਈ ਅਸਤੀਫਾ ਨਹੀਂ ਹੈ, ਸਿਰਫ ਅਪ੍ਰਸੰਗਿਕ ਰੇਲਵੇ ਪ੍ਰਾਜੈਕਟਾਂ ਬਾਰੇ ਉੱਚੀਆਂ-ਉੱਚੀਆਂ ਗੱਲਾਂ ਹਨ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ।’’ 

ਜ਼ਿਕਰਯੋਗ ਹੈ ਕਿ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ’ਚ ਮੰਗਲਵਾਰ ਤੜਕੇ ਮੁੰਬਈ-ਹਾਵੜਾ ਮੇਲ ਦੇ ਘੱਟੋ-ਘੱਟ 18 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਦਖਣੀ ਪੂਰਬੀ ਰੇਲਵੇ ਦੇ ਚੱਕਰਧਰਪੁਰ ਡਿਵੀਜ਼ਨ ਅਧੀਨ ਜਮਸ਼ੇਦਪੁਰ ਤੋਂ ਕਰੀਬ 80 ਕਿਲੋਮੀਟਰ ਦੂਰ ਬਦਾਬੰਬੂ ਨੇੜੇ ਤੜਕੇ ਕਰੀਬ 4:45 ਵਜੇ ਵਾਪਰਿਆ। 

ਐਸ.ਈ.ਆਰ. ਦੇ ਬੁਲਾਰੇ ਓਮ ਪ੍ਰਕਾਸ਼ ਚਰਨ ਨੇ ਦਸਿਆ ਕਿ ਨੇੜੇ ਹੀ ਇਕ ਮਾਲ ਗੱਡੀ ਵੀ ਪਟੜੀ ਤੋਂ ਉਤਰ ਗਈ ਪਰ ਇਹ ਤੁਰਤ ਸਪੱਸ਼ਟ ਨਹੀਂ ਹੋ ਸਕਿਆ ਕਿ ਦੋਵੇਂ ਹਾਦਸੇ ਇਕੋ ਸਮੇਂ ਹੋਏ ਜਾਂ ਨਹੀਂ। ਹਾਦਸੇ ਵਾਲੀ ਥਾਂ ’ਤੇ ਮੌਜੂਦ ਪਛਮੀ ਸਿੰਘਭੂਮ ਦੇ ਡਿਪਟੀ ਕਮਿਸ਼ਨਰ ਕੁਲਦੀਪ ਚੌਧਰੀ ਨੇ ਕਿਹਾ, ‘‘ਹਾਵੜਾ-ਮੁੰਬਈ ਮੇਲ ਦੇ 18 ਡੱਬੇ ਬਦਾਬੰਬੂ ਨੇੜੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ।’’

ਉਨ੍ਹਾਂ ਕਿਹਾ, ‘‘ਹਾਵੜਾ-ਮੁੰਬਈ ਰੇਲ ਗੱਡੀ ਖੜੀ ਮਾਲ ਗੱਡੀ ਨਾਲ ਟਕਰਾ ਗਈ।’’ ਹਾਦਸੇ ਵਾਲੀ ਥਾਂ ਪਛਮੀ ਸਿੰਘਭੂਮ ਅਤੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹਿਆਂ ਦੀ ਸਰਹੱਦ ’ਤੇ ਸਥਿਤ ਹੈ। ਅਧਿਕਾਰੀ ਨੇ ਦਸਿਆ, ‘‘22 ਡੱਬਿਆਂ ਵਾਲੀ ਮੁੰਬਈ-ਹਾਵੜਾ ਮੇਲ ਦੇ ਘੱਟੋ-ਘੱਟ 18 ਡੱਬੇ ਸਵੇਰੇ 4:45 ਵਜੇ ਸੇਰ ਦੇ ਚੱਕਰਧਰਪੁਰ ਡਿਵੀਜ਼ਨ ਅਧੀਨ ਬਦਾਬੰਬੂ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ। ਇਨ੍ਹਾਂ ਕੋਚਾਂ ’ਚ 16 ਮੁਸਾਫ਼ਰ ਡੱਬੇ, ਇਕ ਪਾਵਰ ਕਾਰ ਅਤੇ ਇਕ ਪੈਂਟਰੀ ਕਾਰ ਸ਼ਾਮਲ ਹੈ।’’

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸਬੰਧਤ ਅਧਿਕਾਰੀਆਂ ਨੂੰ ਰਾਹਤ ਕਾਰਜਾਂ ’ਚ ਤੇਜ਼ੀ ਲਿਆਉਣ ਅਤੇ ਜ਼ਖਮੀਆਂ ਦੀ ਮਦਦ ਕਰਨ ਦੇ ਹੁਕਮ ਦਿਤੇ ਹਨ। ਐੱਸ.ਈ.ਆਰ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਜ਼ਖਮੀ ਮੁਸਾਫ਼ਰਾਂ ਨੂੰ ਬਦਾਬੰਬੂ ਵਿਖੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਤੋਂ ਬਾਅਦ ਬਿਹਤਰ ਇਲਾਜ ਲਈ ਚੱਕਰਧਰਪੁਰ ਲਿਜਾਇਆ ਗਿਆ।’’

ਚੱਕਰਧਰਪੁਰ ਦੇ ਸੀਨੀਅਰ ਡੀਸੀਐਮ (ਡਿਵੀਜ਼ਨਲ ਕਮਰਸ਼ੀਅਲ ਮੈਨੇਜਰ) ਆਦਿੱਤਿਆ ਕੁਮਾਰ ਚੌਧਰੀ ਨੇ ਦਸਿਆ ਕਿ ਰੇਲਵੇ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 5-5 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ ਇਕ-ਇਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। 
ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਅਨੁਸਾਰ ਬਚਾਅ ਅਤੇ ਰਾਹਤ ਕਾਰਜ ਪੂਰੇ ਹੋ ਗਏ ਹਨ। ਉਨ੍ਹਾਂ ਕਿਹਾ, ‘‘80 ਫੀ ਸਦੀ ਮੁਸਾਫ਼ਰਾਂ ਨੂੰ ਚੱਕਰਧਰਪੁਰ ਰੇਲਵੇ ਸਟੇਸ਼ਨ ’ਤੇ ਭੇਜਿਆ ਜਾ ਚੁੱਕਾ ਹੈ। ਬਾਕੀ 20 ਫ਼ੀ ਸਦੀ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਭੇਜਿਆ ਜਾ ਰਿਹਾ ਹੈ। ਮੁਸਾਫ਼ਰਾਂ ਨੂੰ ਚੱਕਰਧਰਪੁਰ ਤੋਂ ਇਕ ਵਿਸ਼ੇਸ਼ ਰੇਲ ਗੱਡੀ ਰਾਹੀਂ ਉਨ੍ਹਾਂ ਦੀ ਮੰਜ਼ਿਲ ’ਤੇ ਭੇਜਿਆ ਜਾਵੇਗਾ।’’

ਹਾਦਸੇ ਦੇ ਮੱਦੇਨਜ਼ਰ ਐਸ.ਈ.ਆਰ. ਨੇ ਮੰਗਲਵਾਰ ਨੂੰ 22861 ਹਾਵੜਾ-ਟਿਟਲਾਗੜ੍ਹ-ਕਾਂਤਾਬੰਜੀ ਐਕਸਪ੍ਰੈਸ 08015/18019 ਖੜਗਪੁਰ-ਝਾਰਗ੍ਰਾਮ-ਧਨਬਾਦ ਐਕਸਪ੍ਰੈਸ, 12021/12022 ਹਾਵੜਾ-ਬਰਬਿਲ-ਹਾਵੜਾ ਜਨ ਸ਼ਤਾਬਦੀ ਐਕਸਪ੍ਰੈਸ, 18109 ਟਾਟਾਨਗਰ-ਇਟਵਾਰੀ ਐਕਸਪ੍ਰੈਸ ਅਤੇ 18030 ਸ਼ਾਲੀਮਾਰ-ਐਲਟੀਟੀ ਐਕਸਪ੍ਰੈਸ ਸਮੇਤ ਕੁੱਝ ਮੁਸਾਫ਼ਰ ਅਤੇ ਐਕਸਪ੍ਰੈਸ ਰੇਲ ਗੱਡੀਆਂ ਰੱਦ ਕਰ ਦਿਤੀਆਂ। 

ਅਧਿਕਾਰੀ ਨੇ ਦਸਿਆ ਕਿ ਬਾਰਬੰਬੂ ਸਟੇਸ਼ਨ ਨੇੜੇ ਹੋਏ ਹਾਦਸੇ ਕਾਰਨ ਕੁੱਝ ਹੋਰ ਰੇਲ ਗੱਡੀਆਂ ਨੂੰ ਜਾਂ ਤਾਂ ਥੋੜ੍ਹੇ ਸਮੇਂ ਲਈ ਰੋਕ ਦਿਤਾ ਗਿਆ ਜਾਂ ਉਨ੍ਹਾਂ ਦਾ ਮਾਰਗ ਬਦਲ ਦਿਤਾ ਗਿਆ। 

ਉਨ੍ਹਾਂ ਦਸਿਆ ਕਿ 18114 ਬਿਲਾਸਪੁਰ-ਟਾਟਾਨਗਰ ਐਕਸਪ੍ਰੈਸ ਨੂੰ ਰਾਊਰਕੇਲਾ ਵਿਖੇ, 18190 ਏਰਨਾਕੁਲਮ-ਟਾਟਾਨਗਰ ਐਕਸਪ੍ਰੈਸ ਨੂੰ ਚੱਕਰਧਰਪੁਰ ਵਿਖੇ, 18011 ਹਾਵੜਾ-ਚੱਕਰਧਰਪੁਰ ਐਕਸਪ੍ਰੈਸ ਨੂੰ ਆਦਰਾ ਵਿਖੇ ਅਤੇ 18110 ਇਟਵਾੜੀ-ਟਾਟਾਨਗਰ ਐਕਸਪ੍ਰੈਸ ਨੂੰ ਬਿਲਾਸਪੁਰ ਵਿਖੇ ਰੋਕਿਆ ਜਾਵੇਗਾ। ਦਖਣੀ ਪੂਰਬੀ ਰੇਲਵੇ ਨੇ ਮੁਸਾਫ਼ਰਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।

Tags: jharkhand

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement