
ਅਜੇ ਅਜਿਹਾ ਕੋਈ ਫ਼ੈਸਲਾ ਨਹੀਂ ਹੋਇਆ: ਚਾਕੋ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਪੰਜਾਬ ਮੰਤਰੀ ਮੰਡਲ ਵਲੋਂ ਕੁੱਝ ਦਿਨ ਪਹਿਲਾਂ ਅਪਣਾ ਅਸਤੀਫ਼ਾ ਦਿਤਾ ਸੀ, ਨੂੰ ਦਿੱਲੀ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਦੀ ਚਰਚਾ ਚਲ ਰਹੀ ਹੈ। ਬੇਸ਼ੱਕ ਦਿੱਲੀ ਕਾਂਗਰਸ ਕਮੇਟੀ ਮਾਮਲਿਆਂ ਦੇ ਮੁਖੀ ਪੀ.ਸੀ. ਚਾਕੋ ਨੇ ਅਜਿਹਾ ਕੋਈ ਵੀ ਫ਼ੈਸਲਾ ਹੋਣ ਤੋਂ ਇਨਕਾਰ ਕੀਤਾ ਹੈ।
Navjot Singh Sidhu
ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਕਾਂਗਰਸ ਕਮੇਟੀ ਦੀ ਅਜੇ ਨਾ ਤਾਂ ਕੋਈ ਮੀਟਿੰਗ ਹੋਈ ਹੈ ਅਤੇ ਨਾ ਹੀ ਪ੍ਰਧਾਨਗੀ ਬਾਰੇ ਕੋਈ ਫ਼ੈਸਲਾ ਹੋਇਆ ਹੈ। ਅਸਲ ਵਿਚ ਸਿੱਧੂ ਦੀ ਨਿਯੁਕਤੀ ਤਾਂ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਵਾਡਰਾ ਦੀ ਸਿਫ਼ਾਰਸ਼ ਨਾਲ ਹੀ ਹੋਣੀ ਹੈ। ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਕੁੱਝ ਦਿਨ ਪਹਿਲਾਂ ਸਵਰਗਵਾਸ ਹੋ ਗਏ ਹਨ ਅਤੇ ਹੁਣ ਉਨ੍ਹਾਂ ਦੀ ਥਾਂ ਕਿਸੀ ਨੇਤਾ ਨੂੰ ਪ੍ਰਧਾਨ ਬਣਾਇਆ ਜਾਣਾ ਹੈ।
Navjot Singh Sidhu
ਪੰਜਾਬ ਵਿਚ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਨਾਲ ਮੁੱਖ ਮੰਤਰੀ ਅਤੇ ਸਿੱਧੂ ਵਿਚ ਕਲੇਸ਼ ਹੋਰ ਵਧੇਗਾ। ਕਾਂਗਰਸ ਹਾਈਕਮਾਨ ਸਿੱਧੂ ਨੂੰ ਪਾਰਟੀ ਵਿਚ ਕਿਸੀ ਅਹਿਮ ਅਹੁਦੇ 'ਤੇ ਤਾਇਨਾਤ ਕਰ ਕੇ ਉਨ੍ਹਾਂ ਦਾ ਵਕਾਰ ਬਹਾਲ ਰਖਣਾ ਚਾਹੁੰਦੀ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਹੀ ਸਿੱਧੂ ਦੀ ਨਿਯੁਕਤੀ ਦੀ ਸੰਭਾਵਨਾ ਹੈ।