
ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨੋਟਬੰਦੀ ਅਤੇ ਜੀਐਸਟੀ ਸਬੰਧੀ ਦੇਸ਼ ਦਾ 'ਮਨ' ਨਾ ਸਮਝਣ ਦਾ ਦੋਸ਼ ਲਾਉਂਦਿਆਂ ਕਿਹਾ ਕਿ
ਨਵੀਂ ਦਿੱਲੀ, 30 ਅਕਤੂਬਰ : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨੋਟਬੰਦੀ ਅਤੇ ਜੀਐਸਟੀ ਸਬੰਧੀ ਦੇਸ਼ ਦਾ 'ਮਨ' ਨਾ ਸਮਝਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਦੋਵੇਂ ਫ਼ੈਸਲੇ ਦੇਸ਼ ਦੀ ਅਰਥਵਿਵਸਥਾ ਲਈ ਮਾਰੂ ਸਾਬਤ ਹੋਏ ਹਨ।ਰਾਹੁਲ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਜ਼ਰੀਏ ਦੇਸ਼ ਦੀ ਅਰਥਵਿਵਸਥਾ 'ਤੇ ਦੋ ਹਮਲੇ ਕੀਤੇ ਗਏ ਹਨ। ਪਾਰਟੀ ਨੇ ਨੋਟਬੰਦੀ ਦੇ ਐਲਾਨ ਦਾ ਇਕ ਸਾਲ ਪੂਰਾ ਹੋਣ 'ਤੇ ਅੱਠ ਨਵੰਬਰ ਨੂੰ 'ਭੁਗਤ ਰਿਹਾ ਹੈ ਦੇਸ਼' ਸਿਰਲੇਖ ਵਾਲਾ ਨਾਹਰਾ ਲਾਉਂਦਿਆਂ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਰਾਹੁਲ ਨੇ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨਾਲ ਨੋਟਬੰਦੀ ਅਤੇ ਜੀਐਸਟੀ ਨਾਲ ਦੇਸ਼ ਦੇ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਬਾਰੇ ਅਲੱਗ ਅਲੱਗ ਚਰਚਾ ਕੀਤੀ। ਬੈਠਕ ਮਗਰੋਂ ਰਾਹੁਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਨ੍ਹਾਂ ਦੋਹਾਂ ਮੁੱÎਦਿਆਂ 'ਤੇ ਪ੍ਰਧਾਨ ਮੰਤਰੀ ਦੇਸ਼ ਦੀ
ਭਾਵਨਾ ਨਹੀਂ ਸਮਝ ਸਕੇ। ਰਾਹੁਲ ਨੇ ਕਿਹਾ ਕਿ ਜੀਐਸਟੀ ਚੰਗਾ ਵਿਚਾਰ ਸੀ ਪਰ ਇਸ ਨੂੰ ਠੀਕ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹੁਲ ਨੇ ਕਿਹਾ ਕਿ ਇਹ ਦੋਵੇਂ ਫ਼ੈਸਲੇ ਦੇਸ਼ ਦੇ ਅਰਥਚਾਰੇ ਲਈ ਮਾਰੂ ਸਾਬਤ ਹੋਏ ਹਨ। ਰਾਹੁਲ ਨੇ ਕਿਹਾ ਕਿ ਸਰਕਾਰ ਅੱਠ ਨਵੰਬਰ ਨੂੰ ਨੋਟਬੰਦੀ ਦਾ ਸਾਲ ਪੂਰਾ ਹੋਣ 'ਤੇ ਜਸ਼ਨ ਕਿਉਂ ਮਨਾ ਰਹੀ ਹੈ? ਉਨ੍ਹਾਂ ਕਿਹਾ, 'ਮੈਨੂੰ ਸਮਝ ਨਹੀਂ ਆ ਰਿਹਾ ਕਿ ਜਸ਼ਨ ਮਨਾਉਣ ਦੀ ਅਜਿਹੀ ਕਿਹੜੀ ਗੱਲ ਹੈ। ਨੋਟਬੰਦੀ ਕਾਰਨ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਂਨ ਹਨ। ਅਰਥਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਨੇ ਦੋਹਾਂ ਬੈਠਕਾਂ ਵਿਚ ਕਿਹਾ ਕਿ ਜੀਐਸਟੀ ਚੰਗਾ ਵਿਚਾਰ ਸੀ ਪਰ ਇਸ ਨੂੰ ਠੀਕ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। (ਏਜੰਸੀ)