
ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ਸਰਕਾਰ ਲਟਕਦੀ ਆ ਰਹੀ ਗੈਰ ਕਾਨੂੰਨੀ ਕਲੋਨੀਆਂ ਬਾਰੇ ਪਾਲਿਸੀ ਨੂੰ ਲਾਗੂ ਕਰਨ ਜਾ ਰਹੀ ਹੈ। ਇਸ ਬਾਬਤ....
ਚੰਡੀਗੜ੍ਹ (ਸ.ਸ.ਸ) : ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ਸਰਕਾਰ ਲਟਕਦੀ ਆ ਰਹੀ ਗੈਰ ਕਾਨੂੰਨੀ ਕਲੋਨੀਆਂ ਬਾਰੇ ਪਾਲਿਸੀ ਨੂੰ ਲਾਗੂ ਕਰਨ ਜਾ ਰਹੀ ਹੈ। ਇਸ ਬਾਬਤ ਸਥਾਨਕ ਸਰਕਾਰ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਇਸ ਦੌਰਾਨ ਸੀ.ਐੱਲ.ਯੂ. ਲਈ ਵੀ ‘ਵਨ ਟਾਈਮ ਸੈਟਲਮੈਂਟ’ ਕੀਤੀ ਜਾਵੇਗੀ ਪਰ ਫਾਇਰ ਸੇਫਟੀ ਅਤੇ ਸਟਰੱਕਚਰਲ ਸੇਫਟੀ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਸਿੱਧੂ ਸਾਬਕਾ ਸਰਕਾਰ ’ਤੇ ਨਿਸ਼ਾਨਾ ਸਾਧਣ ਤੋਂ ਵੀ ਨਹੀਂ ਰਹੇ ਅਤੇ ਉਹਨਾਂ ਸੁਖਬੀਰ ਬਾਦਲ ਵੱਲੋਂ ‘ਵਨ ਟਾਈਮ ਸੈਟਲਮੈਂਟ ਪਾਲਿਸੀ ਨੂੰ ਬਾਰ-ਬਾਰ ਲਿਆਉਣ ਦੀ ਗੱਲ ਆਖ ਤੰਜ ਕੱਸਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਜੀ.ਆਈ.ਐੱਸ ਮੈਪਿੰਗ ਮਤਲਬ ਜਿਓਗ੍ਰਾਫਿਕ ਇਨਫਾਰਮੇਸ਼ਨ ਸਿਸਟਮ ਮੈਪਿੰਗ ਨਾਲ ਵੀ ਗੈਰਕਨੂੰਨੀ ਇਮਾਰਤਾਂ ’ਤੇ ਨਜ਼ਰ ਰੱਖਣਗੀ ਅਤੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਭੱਜਣ ਦਾ ਰਾਹ ਨਹੀਂ ਮਿਲੇਗਾ।