ਨਗਰ ਨਿਗਮ ਦੇ ਕੰਮਾਂ ’ਚ ਨਾਜਾਇਜ਼ ਦਖਲਅੰਦਾਜ਼ੀ ਦੇ ਨਵਜੋਤ ਸਿੱਧੂ 'ਤੇ ਲੱਗੇ ਇਲਜ਼ਾਮ
Published : Dec 21, 2018, 3:59 pm IST
Updated : Apr 10, 2020, 10:58 am IST
SHARE ARTICLE
Navjot Sidhu
Navjot Sidhu

ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ 'ਚ ਮੰਤਰੀ ਨਵਜੋਤ ਸਿੱਧੂ ਸਭ ਤੋਂ ਵੱਧ ਸੁਰਖੀਆਂ ਬਟੋਰਦੇ ਹਨ। ਜਿੱਥੇ ਉਨ੍ਹਾਂ ਦੇ ਕੰਮਾਂ ਦੀ ਚਰਚਾ ਹੁੰਦੀ ਹੈ, ਉੱਥੇ...

ਫਗਵਾੜਾ (ਭਾਸਾ) : ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ 'ਚ ਮੰਤਰੀ ਨਵਜੋਤ ਸਿੱਧੂ ਸਭ ਤੋਂ ਵੱਧ ਸੁਰਖੀਆਂ ਬਟੋਰਦੇ ਹਨ। ਜਿੱਥੇ ਉਨ੍ਹਾਂ ਦੇ ਕੰਮਾਂ ਦੀ ਚਰਚਾ ਹੁੰਦੀ ਹੈ, ਉੱਥੇ ਹੀ ਵਿਵਾਦਾਂ ਨਾਲ ਵੀ ਸਿੱਧੂ ਦਾ ਗੂੜ੍ਹਾ ਰਿਸ਼ਤਾ ਹੈ। ਸ਼ਾਇਦ ਹੀ ਕੋਈ ਹਫਤਾ ਲੰਘਦਾ ਹੋਏ ਜਦੋਂ ਸਿੱਧੂ ਚਰਚਾ ਵਿੱਚ ਨਾ ਆਏ ਹੋਣ। ਹੁਣ ਤਾਜ਼ਾ ਮਾਮਲਾ ਫਗਵਾੜਾ ਦਾ ਹੈ। ਇੱਥੇ ਸਿੱਧੂ ਉਪਰ ਨਗਰ ਨਿਗਮ ਦੇ ਕੰਮਾਂ ’ਚ ਨਾਜਾਇਜ਼ ਦਖਲਅੰਦਾਜ਼ੀ ਦੇ ਇਲਜ਼ਾਮ ਲੱਗੇ ਹਨ। ਮਾਮਲਾ ਹਾਈਕੋਰਟ ਪਹੁੰਚ ਚੁੱਕਾ ਹੈ। ਅਦਲਾਤ ਨੇ ਸਿੱਧੂ ਸਮੇਤ 7 ਵਿਅਕਤੀਆਂ ਨੂੰ 28 ਮਾਰਚ ਲਈ ਨੋਟਿਸ ਵੀ ਜਾਰੀ ਕੀਤਾ ਹੈ।

ਇਸ ਬਾਰੇ ਬੀਜੇਪੀ ਵਿਧਾਇਕ ਸੋਮ ਪ੍ਰਕਾਸ਼ ਤੇ ਮੇਅਰ ਅਰੁਨ ਖੋਸਲਾ ਨੇ ਦਾਅਵਾ ਕੀਤਾ ਕਿ ਅਕਾਲੀ-ਬੀਜੇਪੀ ਸਰਕਾਰ ਦੇ ਕਰਵਾਏ ਗਏ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਵਿਧਾਇਕ, ਮੇਅਰ ਸਮੇਤ ਕਈ ਮੈਂਬਰਾਂ ਨੂੰ ਸ਼ਾਮਲ ਕੀਤੇ ਬਿਨਾਂ ਹੀ ਉਦਘਾਟਨ ਕਰ ਦਿੱਤਾ ਸੀ। ਇਸ ਸਬੰਧੀ ਸ਼ਿਕਾਇਤ ’ਦੇ ਆਧਾਰ ’ਤੇ ਸਿੱਧੂ ਨੇ ਇੱਥੋਂ ਦੇ 4 ਕਾਂਗਰਸੀ ਮੈਂਬਰਾਂ ਦੀ ਕਮੇਟੀ ਗਠਿਤ ਕੀਤੀ ਸੀ ਜਿਸ ਵਿੱਚ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਹਰਜੀਤ ਸਿੰਘ ਪਰਮਾਰ, ਬਲਾਕ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਤੇ ਸਤਬੀਰ ਸਿੰਘ ਸਾਬੀ ਨੂੰ ਮੈਂਬਰ ਬਣਾਇਆ ਗਿਆ ਸੀ ਤੇ ਇਨ੍ਹਾਂ ਨੇ ਕਈ ਮੀਟਿੰਗਾਂ ਕੀਤੀਆਂ ਸਨ।

ਇਸ ਸਬੰਧੀ ਵਿਧਾਇਕ ਤੇ ਮੇਅਰ ਨੇ ਹਾਈਕੋਰਟ ’ਚ ਵਕੀਲ ਐਚ.ਸੀ ਅਰੋੜਾ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਆਧਾਰ ’ਤੇ ਹਾਈਕੋਰਟ ਨੇ ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰਾਂ, ਕਮਿਸ਼ਨਰ ਨਗਰ ਨਿਗਮ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਸੰਜੀਵ ਬੁੱਗਾ, ਹਰਜੀਤ ਸਿੰਘ ਪਰਮਾਰ ਤੇ ਸਤਬੀਰ ਸਿੰਘ ਸਾਬੀ ਨੂੰ ਤਲਬ ਕਰ ਲਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement