
ਸੁਰਿੰਦਰ ਕੁਮਾਰੀ ਨੇ ਦੱਸਿਆ ਕਿ ਸਾਲ 2020 ‘ਚ ਟਰੱਸਟ ‘ਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾਵੇਗੀ।
ਜਲੰਧਰ: ਲੋਕਲ ਬਾਡੀਜ਼ ਵਿਭਾਗ ਵੱਲੋਂ ਇੰਪਰੂਵਮੈਂਟ ਟਰੱਸਟ ਨਾਲ ਸਬੰਧਤ ਉਨ੍ਹਾਂ ਡਿਫਾਲਟਰ ਅਲਾਟੀਆਂ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਜਾਰੀ ਕੀਤਾ ਗਿਆ ਹੈ ਜਿਹਨਾਂ ਨੇ ਅਪਣੀਆਂ ਜਾਇਦਾਦਾਂ ਨਾਲ ਸਬੰਧਿਤ ਕਿਸ਼ਤਾਂ ਦਾ ਭੁਗਤਾਨ ਅਲਾਟਮੈਂਟ ਲੈਟਰ ਮੁਤਾਬਕ ਨਹੀਂ ਕੀਤਾ ਸੀ। ਟਰੱਸਟ ਦੀ ਈਓ ਸੁਰਿੰਦਰ ਕੁਮਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਲੋਕਲ ਬਾਡੀਜ਼ ਵਿਭਾਗ ਵੱਲੋਂ 27 ਸਤੰਬਰ ਨੂੰ ਜਾਰੀ ਚਿੱਠੀ ‘ਚ ਸ਼ਾਮਲ ਹਦਾਇਤਾਂ ਮੁਤਾਬਕ ਪਾਲਿਸੀ ਸਿਰਫ ਉਨ੍ਹਾਂ ਕੇਸਾਂ ‘ਤੇ ਹੀ ਲਾਗੂ ਹੋਵੇਗੀ, ਜਿਨ੍ਹਾਂ ਜਾਇਦਾਦਾਂ ਦਾ ਕਬਜ਼ਾ ਸਬੰਧਤ ਖਰੀਦਦਾਰ ਦੇ ਕੋਲ ਹੈ।
Surinder Kumariਭਾਵੇਂ ਸਬੰਧਤ ਜਾਇਦਾਦ ਕਾਗਜ਼ਾਂ ‘ਚ ਜ਼ਬਤ/ਕੈਂਸਲ ਹੋ ਗਈ ਹੈ। ਉਹਨਾਂ ਅੱਗੇ ਦਸਿਆ ਕਿ ਜਿਹੜੇ ਕੇਸਾਂ ਵਿਚ ਜਾਇਦਾਦਾਂ ਦਾ ਕਬਜ਼ਾ ਸਬੰਧਤ ਟਰੱਸਟ ਵੱਲੋਂ ਲਿਆ ਜਾ ਚੁੱਕਿਆ ਹੈ ਉਹਨਾਂ ਕੇਸਾਂ ਤੇ ਇਹ ਪਾਲਿਸੀ ਕਿਸੇ ਵੀ ਤਰ੍ਹਾਂ ਲਾਗੂ ਨਹੀਂ ਹੋਵੇਗੀ। ਟਰੱਸਟ ਦੀਆਂ ਅਜਿਹੀਆਂ ਜਾਇਦਾਦਾਂ ਦੇ ਅਲਾਟੀ 31 ਮਾਰਚ 2020 ਤਕ ਸਾਰੀ ਕੁੱਲ ਬਕਾਇਆ ਰਕਮ ਟਰੱਸਟ ਕੋਲ ਜਮ੍ਹਾ ਕਰਵਾ ਕੇ ਅਪਣੀਆਂ ਜਾਇਦਾਦਾਂ ਨੂੰ ਰੈਗੂਲਰ ਕਰਵਾ ਸਕਣਗੇ।
Photoਉਹਨਾਂ ਅੱਗੇ ਦਸਿਆ ਕਿ ਜਿਹੜੇ ਲੋਕ ਇਸ ਸਕੀਮ ਦਾ ਲਾਭ ਨਹੀਂ ਲੈਣਗੇ, ਉਨ੍ਹਾਂ ‘ਤੇ ਕਾਨੂੰਨ ਅਤੇ ਨਿਯਮਾਂ ਮੁਤਾਬਕ ਟਰੱਸਟ ਵੱਲੋਂ 1 ਅਪ੍ਰੈਲ 2020 ਤੋਂ 3 ਮਹੀਨਿਆਂ ‘ਚ ਸਮੁੱਚੇ ਕੇਸ ਟਰੱਸਟ ਦੇ ਸਾਹਮਣੇ ਪ੍ਰਸਤਾਵ ਦੇ ਰੂਪ ‘ਚ ਪੇਸ਼ ਕੀਤੇ ਜਾਣਗੇ। ਸੁਰਿੰਦਰ ਕੁਮਾਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਅਜਿਹੇ ਕੇਸਾਂ ਨੂੰ ਲੈ ਕੇ ਸਾਲ 2015 ਅਤੇ 2016 ‘ਚ ਵੀ ਪਾਲਿਸੀ ਲਿਆ ਕੇ ਰੈਗੂਲਰ ਕਰਵਾਉਣ ਦੇ ਮੌਕੇ ਦਿੱਤੇ ਗਏ ਸਨ ਪਰ ਹੁਣ ਸਰਕਾਰ ਨੇ ਟਰੱਸਟ ਨਾਲ ਸਬੰਧਤ ਜਾਇਦਾਦਾਂ ਨੂੰ ਰੈਗੂਲਰ ਕਰਵਾਉਣ ਲਈ ਕਬਜ਼ਾਧਾਰੀਆਂ ਅਤੇ ਅਲਾਟੀਆਂ ਨੂੰ ਅੰਤਿਮ ਮੌਕਾ ਦਿੱਤਾ ਹੈ।
Photoਸੁਰਿੰਦਰ ਕੁਮਾਰੀ ਨੇ ਦੱਸਿਆ ਕਿ ਸਾਲ 2020 ‘ਚ ਟਰੱਸਟ ‘ਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾਵੇਗੀ। ਟਰੱਸਟ ਜਲਦੀ ਹੀ ਆਪਣੀਆਂ ਜਾਇਦਾਦਾਂ ਦੀ ਵਿਕਰੀ ਲਈ ਖੁੱਲ੍ਹੀ ਨਿਲਾਮੀ ਕਰਵਾ ਕੇ ਵਿੱਤੀ ਹਾਲਾਤ ਸੁਧਾਰੇਗਾ। ਉਨ੍ਹਾਂ ਕਿਹਾ ਕਿ ਪੀ. ਐੱਨ. ਬੀ. ਦੇ ਕਰਜ਼ੇ ਦੀ ਅਦਾਇਗੀ, ਟਰੱਸਟ ਨਾਲ ਸਬੰਧਤ ਕੇਸਾਂ ਅਤੇ ਇਨਹਾਂਸਮੈਂਟ ਦਾ ਭੁਗਤਾਨ ਕਰਨ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
Photo ਉਨ੍ਹਾਂ ਦੱਸਿਆ ਕਿ ਟਰੱਸਟ ਦੇ ਮੌਜੂਦਾ ਦਫਤਰ ਨੂੰ ਵੀ 95.5 ਏਕੜ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਸ਼ਿਫਟ ਕੀਤਾ ਜਾਵੇਗਾ। ਉਕਤ ਸਕੀਮ ਵਿਚ ਨਵੇਂ ਦਫਤਰ ਦੇ ਨਿਰਮਾਣ ਨੂੰ ਲੈ ਕੇ ਜ਼ਮੀਨ ਦੀ ਪਛਾਣ ਵੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਦਫਤਰ ਨੂੰ ਵੇਚਣ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਨਾਲ ਗੱਲਬਾਤ ਜਾਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।