ਪੰਜਾਬ ਸਰਕਾਰ ਦਾ ਬੱਸ ਯਾਤਰੀਆਂ ਨੂੰ ਝਟਕਾ, ਜਾਣੋ ਕਿੰਨਾ ਵਧਿਆ ਕਿਰਾਇਆ
Published : Jan 1, 2020, 3:19 pm IST
Updated : Jan 1, 2020, 3:19 pm IST
SHARE ARTICLE
Bus
Bus

ਸਾਲ 2020 ਦੀ ਸ਼ੁਰੁਆਤ ਤੋਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਬਰਦਾਸ਼ਤ ਕਰ ਰਹੀ ਜਨਤਾ...

ਤਲਵੰਡੀ ਸਾਬੋ: ਸਾਲ 2020 ਦੀ ਸ਼ੁਰੁਆਤ ਤੋਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਬਰਦਾਸ਼ਤ ਕਰ ਰਹੀ ਜਨਤਾ ਨੂੰ ਪੰਜਾਬ ਸਰਕਾਰ ਨੇ ਇੱਕ ਹੋਰ ਝਟਕਾ ਦੇ ਦਿੱਤਾ ਹੈ। ਪਹਿਲਾਂ ਹੀ ਬਿਜਲੀ ਦਰਾਂ ਵਿੱਚ ਹੋਏ ਵਾਧੇ ਦਾ ਲੋਕ ਵਿਰੋਧ ਕਰ ਰਹੇ ਸਨ ਅਤੇ ਹੁਣ ਬੱਸਾਂ ਦੇ ਕਿਰਾਏ ਵੀ ਵਧਾ ਦਿੱਤੇ ਗਏ ਹਨ।

Punjab RoadwaysPunjab Roadways

ਜਾਣਕਾਰੀ ਅਨੁਸਾਰ ਇਹ ਵਾਧਾ ਸਿਰਫ 2 ਪੈਸੇ ਪ੍ਰਤੀ ਕਿਲੋਮੀਟਰ ਕੀਤੀ ਹੈ ਪਰ ਇਸ ਨਾਲ ਕਿਰਾਏ ਬਹੁਤ ਵਧ ਜਾਣਗੇ। ਆਮ ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਨੇ ਪਹਿਲਾਂ ਹੀ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਕੋਈ ਸਹੂਲਤ ਦੇਣ ਦੀ ਬਜਾਏ ਮਹਿੰਗਾਈ ਵੱਲ ਵਧਾ ਰਹੀ ਹੈ।

Bus StandBus Stand

ਉਥੇ ਹੀ ਦੂਜੇ ਪਾਸੇ ਬੱਸ ਟਰਾਂਸਪੋਟਰ ਵੀ ਕਿਰਾਏ ਵਿੱਚ ਹੋਏ ਵਾਧੇ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿਰਾਏ ਵਧਾਉਣ ਦੀ ਬਜਾਏ ਸਰਕਾਰ ਨੂੰ ਟੈਕਸ ਅਤੇ ਡੀਜਲ ਦੇ ਰੇਟ ਘਟਾਉਣੇ ਚਾਹੀਦੇ ਹਨ ਕਿਉਂਕਿ ਕਿਰਾਏ ਵਧਾਉਣ ਨਾਲ ਉਨ੍ਹਾਂ ਦਾ ਕੰਮ ਵਧਦਾ ਨਹੀਂ ਸਗੋਂ ਠੱਪ ਹੁੰਦਾ ਹੈ।

Punjab RoadwaysPunjab Roadways

ਪੰਜਾਬ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਨੋਟਿਫਿਕੇਸ਼ਨ ਦੇ ਮੁਤਾਬਕ, ਸਧਾਰਣ ਬੱਸਾਂ ਦਾ ਕਿਰਾਇਆ 1 ਜਨਵਰੀ 2020 ਤੋਂ 1.16 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ, ਜੋ ਪਹਿਲਾਂ1.14 ਰੁਪਏ ਪ੍ਰਤੀ ਕਿਲੋਮੀਟਰ ਸੀ।

Haryana  RoadwaysHaryana Roadways

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ 2 ਪੈਸੇ ਦੇ ਵਾਧੇ ਦੇ ਹਿਸਾਬ ਨਾਲ ਜਿਸ ਰੂਟ ਉੱਤੇ ਕਿਰਾਇਆ 2.50 ਰੁਪਏ ਜਾਂ ਇਸਤੋਂ ਜ਼ਿਆਦਾ ਹੈ ਉੱਥੇ ਮੌਜੂਦਾ ਕਿਰਾਏ ਨਾਲ 5 ਰੁਪਏ ਜਿਆਦਾ ਚਾਰਜ ਕੀਤੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement