ਸ਼ਰਾਬ ਮਾਫ਼ੀਆ ਖ਼ਤਮ ਹੋਣ ਨਾਲ ਭਰੇਗਾ ਸਰਕਾਰੀ ਖ਼ਜ਼ਾਨਾ : ਅਮਨ ਅਰੋੜਾ
Published : Feb 1, 2019, 4:30 pm IST
Updated : Feb 1, 2019, 4:30 pm IST
SHARE ARTICLE
Aman Arora meets Speaker
Aman Arora meets Speaker

ਅਮਨ ਅਰੋੜਾ ਨੇ ਸਪੀਕਰ ਨੂੰ 'ਸ਼ਰਾਬ ਕਾਰਪੋਰੇਸ਼ਨ' ਬਣਾਉਣ ਲਈ ਦਿਤਾ ਪ੍ਰਾਈਵੇਟ ਮੈਂਬਰ ਬਿੱਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਮਿਲ ਕੇ ਆਉਣ ਵਾਲੇ ਬਜਟ ਸੈਸ਼ਨ ਵਿਚ '2019'  ਨਾਂ ਦਾ ਇਕ ਪ੍ਰਾਈਵੇਟ ਮੈਂਬਰ ਬਿੱਲ ਸੌਂਪ ਕੇ ਇਸ ਨੂੰ ਆਉਣ ਵਾਲੇ ਬਜਟ ਸੈਸ਼ਨ ਵਿਚ ਪੰਜਾਬ ਵਿਚੋਂ ਸ਼ਰਾਬ ਦੇ ਕਾਰੋਬਾਰ ਨੂੰ ਸ਼ਰਾਬ ਮਾਫ਼ੀਆ ਅਤੇ ਸਿਆਸੀ ਗ਼ਲਬੇ ਵਿਚੋਂ ਕੱਢਣ ਦੇ ਮੰਤਵ ਨਾਲ ਪੇਸ਼ ਕਰਨ ਦੀ ਇਜਾਜ਼ਤ ਮੰਗੀ ਹੈ।

ਅਰੋੜਾ ਵਲੋਂ ਸਪੀਕਰ ਨੂੰ ਵਿਧਾਨ ਸਭਾ ਦੀਆ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਮੈਨੀਫੈਸਟੋ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ 2017 ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਾਅਦੇ ਦਾ ਚੇਤਾ ਕਰਾਉਂਦਿਆਂ ਕਿਹਾ ਕਿ ਦਿੱਲੀ, ਤਾਮਿਲਨਾਡੂ, ਪੱਛਮੀ ਬੰਗਾਲ, ਉੱਤਰਾਖੰਡ ਆਦਿ ਸਰਕਾਰਾਂ ਦੀ ਤਰਜ਼ ਉੱਪਰ ਬਣਾਈ ਇਸ ਸਰਕਾਰੀ ਕਾਰਪੋਰੇਸ਼ਨ ਦੇ ਨਾਲ ਸ਼ਰਾਬ ਮਾਫ਼ੀਆ ਦਾ ਅੰਤ ਹੋ ਜਾਵੇਗਾ।

ਜਿਸ ਨਾਲ ਦੀਵਾਲੀਆ ਹੋ ਚੁੱਕੇ ਸਰਕਾਰੀ ਖ਼ਜ਼ਾਨੇ ਨੂੰ ਕਈ ਗੁਣਾ ਆਮਦਨੀ ਵਧਣ ਨਾਲ ਰਾਹਤ ਮਿਲੇਗੀ, ਪਰ ਪਿਛਲੇ ਲੰਮੇ ਸਮੇਂ ਤੋਂ ਰਵਾਇਤੀ ਪਾਰਟੀਆਂ ਦੀ ਕਦਾਵਰ ਲੀਡਰਾਂ ਦਾ ਸ਼ਰਾਬ ਕਾਰੋਬਾਰ ਵਿਚ ਸ਼ਾਮਿਲ ਹੋਣ ਦੀ ਵਜ੍ਹਾ ਕਰਕੇ ਸਰਕਾਰੀ ਹਿੱਤ ਨੂੰ ਅਣਗੇਲਾ ਕੀਤਾ ਜਾ ਰਿਹਾ ਹੈ। ਅਪਣੇ ਪ੍ਰਾਈਵੇਟ ਮੈਂਬਰ ਬਿੱਲ ਵਿਚ ਅਮਨ ਅਰੋੜਾ ਨੇ ਤਜਵੀਜ਼ ਦਿਤੀ ਹੈ ਕਿ ਸ਼ਰਾਬ ਦੀ ਕਾਰਪੋਰੇਸ਼ਨ ਨੂੰ ਇਸ ਵਪਾਰ ਵਿਚ ਮਾਫ਼ੀਆ ਖ਼ਤਮ ਕਰਨ ਲਈ ਹੋਲਸੇਲ ਅਤੇ ਰਿਟੇਲ ਵਿੱਕਰੀ ਨੂੰ ਅਪਣੇ ਹੱਥਾਂ ਵਿਚ ਲੈ ਲੈਣਾ ਚਾਹੀਦਾ ਹੈ,

ਸ਼ਰਾਬ ਦੀਆ ਫ਼ੈਕਟਰੀਆਂ ਅਤੇ ਬੋਟਲਿੰਗ ਪਲਾਂਟਸ ਵਿਚ ਸ਼ਰਾਬ ਅਤੇ ਸਪਿਰਿਟ ਦੀ ਉਤਪਾਦਨ ਤੇ ਪੂਰਨ ਕੰਟਰੋਲ ਹੋਣਾ ਚਾਹੀਦਾ ਹੈ, ਹਰੇਕ ਬੋਤਲ ਦੇ ਉੱਪਰ ਹੋਲੋਗ੍ਰਾਮ ਅਤੇ ਬਾਰ ਕੋਡਿੰਗ ਹੋਣੀ ਚਾਹੀਦੀ ਹੈ ਤਾਂ ਕਿ ਨਕਲੀ ਅਤੇ ਜਾਅਲੀ ਸ਼ਰਾਬ ਦੀ ਵਿੱਕਰੀ ਬੰਦ ਹੋ ਸਕੇ, ਐਕਸਾਈਜ਼ ਡਿਊਟੀ ਵਿਚ ਵਾਧਾ ਹੋ ਸਕੇ ਅਤੇ ਲੋਕਾਂ ਨੂੰ ਸੁੱਧ ਅਤੇ ਸਹੀ ਰੇਟ ਉੱਪਰ ਸ਼ਰਾਬ ਉਪਲਬਧ ਹੋ ਸਕੇ ਅਤੇ ਪੰਜਾਬ ਤੋਂ ਅਤੇ ਪੰਜਾਬ ਨੂੰ ਹੁੰਦੀ ਸਮਗਲਿੰਗ ਤੇ ਠੱਲ੍ਹ ਪਾਈ ਜਾ ਸਕੇ।

ਇਸ ਮਕਸਦ ਲਈ ਅਰੋੜਾ ਨੇ ਸਰਕਾਰ ਬਜਟ ਵਿਚ 100 ਕਰੋੜ ਦਾ ਪ੍ਰਾਵਧਾਨ ਕਰਨ ਲਈ ਅਤੇ ਹਰੇਕ ਜ਼ਿਲ੍ਹੇ ਉੱਪਰ ਅਲੱਗ ਐਕਸਾਈਜ਼ ਪੁਲਿਸ ਸਟੇਸ਼ਨ ਬਣਾਉਣ ਦੀ ਤਜਵੀਜ਼ ਰੱਖੀ ਹੈ। ਅਰੋੜਾ ਨੇ ਕਿਹਾ ਕਿ ਸਰਕਾਰ ਦੇ ਇਸ ਇਕ ਫ਼ੈਸਲੇ ਨਾਲ ਜਿੱਥੇ ਸਰਕਾਰ ਦੇ ਮਾਲੀਆ ਵਿਚ ਚੋਖਾ ਵਾਧਾ ਹੋਏਗਾ ਉੱਥੇ ਹੀ ਹਜ਼ਾਰਾ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇਗਾ।

ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਵਿਚ ਡਿਪਟੀ ਲੀਡਰ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸੰਧਵਾਂ, ਵਿਧਾਇਕ ਜੈ ਕਿਸ਼ਨ ਸਿੰਘ ਰੌੜੀ, ਅਮਰਜੀਤ ਸਿੰਘ ਸੰਦੋਆ, ਕੁਲਵੰਤ ਸਿੰਘ ਪੰਡੋਰੀ, ਮੀਤ ਹੇਅਰ, ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਅਤੇ ਬੁਲਾਰੇ ਨੀਲ ਗਰਗ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement