
ਸਰਕਾਰ ਕਿਸਾਨਾਂ ਦੇ ਕਰਜ਼ਾ ਮੁਆਫੀ ਸਬੰਧੀ ਦੂਹਰੇ ਮਾਪਦੰਡ ਆਪਣਾ ਰਹੀ ਹੈ। ਇਸ ਸਬੰਧੀ ਫਰੀਦਕੋਟ ਵਿੱਚ ਹੋਣ ਵਾਲੇ ਕਰਜ਼ਾ ਮੁਆਫ਼ੀ ਦੇ ਸਮਾਗਮ ਸਬੰਧੀ ਜ਼ਿਲ੍ਹਾ...
ਚੰਡੀਗੜ੍ਹ : ਸਰਕਾਰ ਕਿਸਾਨਾਂ ਦੇ ਕਰਜ਼ਾ ਮੁਆਫੀ ਸਬੰਧੀ ਦੂਹਰੇ ਮਾਪਦੰਡ ਆਪਣਾ ਰਹੀ ਹੈ। ਇਸ ਸਬੰਧੀ ਫਰੀਦਕੋਟ ਵਿੱਚ ਹੋਣ ਵਾਲੇ ਕਰਜ਼ਾ ਮੁਆਫ਼ੀ ਦੇ ਸਮਾਗਮ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੀ ਹਦਾਇਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਮੁਤਾਬਕ ਕਿਹਾ ਗਿਆ ਹੈ ਕਿ ਸਿਰਫ ਉਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਕਰਜ਼ ਮੁਆਫੀ ਦੀ ਰਕਮ ਕ੍ਰੈਡਿਟ ਕੀਤੀ ਜਾਏਗੀ ਜਿਹੜੇ ਕਰਜ਼ ਮੁਆਫ਼ੀ ਦੇ ਸਮਾਗਮ ਵਿੱਚ ਸ਼ਾਮਲ ਹੋਣਗੇ।
ਕਰਜ਼ਾ ਮੁਆਫ਼ੀ
ਬੀਤੇ ਦਿਨੀਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਕਰਜ਼ਾ ਮੁਆਫੀ ਸਕੀਮ ਦਾ ਆਗਾਜ਼ ਕੀਤਾ ਜਿਸ ਤਹਿਤ ਹੁਣ 2 ਫਰਵਰੀ ਫਰੀਦਕੋਟ ’ਚ ਵੀ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਕਰਜ਼ਾ ਮੁਕਤੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਜ਼ਿਲ੍ਹੇ ਭਰ ਦੀਆਂ ਸਹਿਕਾਰੀ ਸੁਸਾਇਟੀਆਂ/ਸਭਾਵਾਂ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਜਾਵੇਗਾ।
ਕਰਜ਼ਾ ਮੁਆਫ਼ੀ
ਸਮਾਗਮ ਸਬੰਧੀ ਲੋਕਾਂ ਦੀ ਭੀੜ ਇਕੱਠੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਨੇ ਆਪਣੇ ਅਧੀਨ ਪੈਂਦੇ ਸਹਿਕਾਰੀ ਸਭਾਵਾਂ ਦੇ ਸੱਕਤਰਾਂ ਨੂੰ ਇੱਕ ਪੱਤਰ ਨੰਬਰ ਐਸਏ/ਐਸਆਰ/ਫਰੀਦਕੋਟ 147-233 ਮਿਤੀ 29/01/2019 ਜਾਰੀ ਕਰ ਕੇ ਸਮਾਗਮ ਵਿਚ ਵੱਧ ਤੋਂ ਵੱਧ ਕਿਸਾਨਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਕਿਹਾ ਗਿਆ ਹੈ ਕਿ ਸਿਰਫ ਉਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਹੀ ਕਰਜ਼ਾ ਮੁਆਫੀ ਦੀ ਰਕਮ ਕ੍ਰੈਡਿਟ ਹੋਵੇਗੀ ਜੋ 2 ਫਰਵਰੀ ਨੂੰ ਸਮਾਗਮ ਵਿੱਚ ਹਾਜ਼ਰ ਹੋਣਗੇ।
ਕਰਜ਼ਾ ਮੁਆਫ਼ੀ
ਇਸ ਪੂਰੇ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੀਵ ਪ੍ਰਾਸ਼ਰ ਨੇ ਕਿਹਾ ਕਿ ਅਜਿਹਾ ਨਹੀਂ ਹੈ। ਸਾਰੇ ਹੀ ਯੋਗ ਕਿਸਾਨਾਂ ਦਾ ਸਹਿਕਾਰੀ ਸੁਸਾਇਟੀਆਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਲਾਈਨ ਇਸ ਪੱਤਰ ਵਿੱਚ ਲਿਖੀ ਗਈ ਹੈ, ਟੈਕਨੀਕਲ ਤੌਰ ’ਤੇ ਇਹ ਲਿਖਣੀ ਨਹੀਂ ਬਣਦੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੋਇਆ ਹੋਵੇਗਾ ਕਿ ਇਸ ਸਮਾਗਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਆਉਣ ਤਾਂ ਜੋ ਉਨ੍ਹਾਂ ਦੀ ਤਸਦੀਕ ਕਰ ਕੇ ਕਰਜ਼ਾ ਮੁਆਫੀ ਲਾਭ ਜਲਦ ਤੋਂ ਜਲਦ ਦਿੱਤਾ ਜਾ ਸਕੇ।