
ਦੋਗਲੀ ਨੀਤੀ ਕਾਂਗਰਸ ਨਹੀਂ, ਅਕਾਲੀ ਦਲ ਅਪਣਾ ਰਿਹਾ ਹੈ : ਧਰਮਸੋਤ
ਖੰਨਾ,31 ਜਨਵਰੀ (ਏ.ਐਸ. ਖੰਨਾ): ਖੇਤੀਬਾੜੀ ਬਿਲਾਂ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਅਕਾਲੀ ਦਲ ਉਤੇ ਪਲਟਵਾਰ ਕਰਦਿਆਂ ਆਖਿਆ ਹੈ ਕਿ ਦੋਗਲੀ ਨੀਤੀ ਕਾਂਗਰਸ ਨਹੀਂ, ਬਲਕਿ ਅਕਾਲੀ ਦਲ ਅਪਣਾਉਾਦਾ ਆ ਰਿਹਾ ਹੈ, ਕਿਉਾਕਿ ਪਹਿਲਾਂ ਅਕਾਲੀ ਦਲ ਨੇ ਤਿੰਨੇ ਖੇਤੀਬਾੜੀ ਬਿਲ ਪਾਸ ਕਰਵਾਏ ਅਤੇ ਮਗਰੋਂ ਕੇਦਰੀ ਵਜ਼ਾਰਤ ਵਿਚੋਂ ਬਾਹਰ ਆਉਣ ਦਾ ਡਰਾਮਾ ਰਚਿਆ ਜਿਸ ਤੋਂ ਜੱਗ ਜ਼ਾਹਰ ਹੈ ਕਿ ਅਕਾਲੀ ਦਲ ਨੇ ਇਨ੍ਹਾਂ ਬਿਲਾਂ ਨੂੰ ਲੈ ਕੇ ਦੋਗਲੀ ਨੀਤੀ ਅਪਣਾਉਾਦੇ ਹੋਏ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ |ਉਨ੍ਹਾਂ ਕਿਹਾ ਕਿ ਭੂੰਦੜ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲ ਉਾਗਲ ਕਰਨ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਚਾਰ ਉਾਗਲਾਂ ਉਨ੍ਹਾਂ ਵਲ ਇਸ਼ਾਰਾ ਕਰਦੀਆਂ ਹਨ |ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਦੇ ਕੇਂਦਰੀ ਵਜ਼ਾਰਤ ਵਿਚ ਸ਼ਾਮਲ ਹੁੰਦੇ ਹੋਏ ਹੀ ਤਿੰਨੇ ਖੇਤੀਬਾੜੀ ਕਾਨੂੰਨਾਂ ਸਬੰਧੀ ਪਹਿਲਾਂ ਆਰਡੀਨੈਂਸ ਜਾਰੀ ਕੀਤੇ ਗਏ ਤੇ ਮਗਰੋਂ ਕਾਨੂੰਨ ਪਾਸ ਹੋਏ | ਇਸ ਵਾਸਤੇ ਅਕਾਲੀ ਦਲ ਨੂੰ ਦੂਜਿਆਂ ਅਤੇ ਦੋਸ਼ ਲਾਉਣ ਤੋਂ ਪਹਿਲਾਂ ਅਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ | ਉਨ੍ਹਾਂ ਅਕਾਲੀ ਦਲ ਨੂੰ ਕਿਸਾਨਾਂ ਦਾ ਗੁਨਾਹਗਾਰ ਦਸਿਆ, ਕਿਉਾਕਿ ਉਨ੍ਹਾਂ ਦੇ ਵਜ਼ਾਰਤ ਵਿਚ ਰਹਿੰਦਿਆਂ ਹੀ ਤਿੰਨੇ ਕਾਲੇ ਕਾਨੂੰਨ ਪਾਸ ਹੋਏ |
ਉਨ੍ਹਾਂ ਇਹ ਵੀ ਆਖਿਆ ਕਿ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਵਲੋਂ ਅਪਣੇ ਪਹਿਲੇ ਕਾਰਜਕਾਲ ਦੌਰਾਨ ਪਾਣੀਆਂ ਦੀ ਰਾਖੀ ਕੀਤੀ ਗਈ ਅਤੇ ਹੁਣ ਦੂਜੇ ਕਾਰਜਕਾਲ ਦੌਰਾਨ ਇਨ੍ਹਾਂ ਤਿੰਨਾਂ ਖੇਤੀਬਾਡੀ ਕਾਨੂੰਨਾਂ ਦੇ ਵਿਰੁਧ ਡਟ ਕੇ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਗਿਆ ਹੈ | ਭੂੰਦੜ ਵਲੋਂ ਆਲ ਪਾਰਟੀ ਮੀਟਿੰਗ ਵਿਚ ਸ਼ਾਮਲ ਹੋਣ ਸਬੰਧੀ ਇਹ ਕਹਿਣਾ ਕਿ ਪਹਿਲਾਂ ਕਾਂਗਰਸ ਗਲਤੀ ਮੰਨੇ, ਫਿਰ ਮੀਟਿੰਗ ਵਿਚ ਸ਼ਾਮਲ ਹੋਵਾਂਗੇ ਦੇ ਜਵਾਬ ਵਿਚ ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਗ਼ਲਤੀ ਕਾਂਗਰਸ ਨੇ ਨਹੀਂ ਬਲਕਿ ਅਕਾਲੀ ਦਲ ਨੇ ਕੀਤੀ ਹੈ | ਇਸ ਲਈ ਅਕਾਲੀ ਦਲ ਨੂੰ ਅਪਣੀ ਬੱਜਰ ਗ਼ਲਤੀ ਉੱਤੇ ਪਛਤਾਵਾ ਕਰਦੇ ਹੋਏ, ਦੇਸ਼ ਦੇ ਅੰਨਦਾਤਾ ਤੋਂ ਮੁimageਆਫ਼ੀ ਮੰਗਣੀ ਚਾਹੀਦੀ ਹੈ |
ਫੋਟੋ ਕੈਪਸ਼ਨ: ਖੰਨਾ 31 ਜਨਵਰੀ ਏਸ ਖੰਨਾ 01
ਫਾਈਲ ਫੋਟੋ :ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ