
ਹਰ ਮਹੀਨੇ ਪਤਾ ਨਹੀਂ ਕਿੰਨੀਆਂ ਹੀ ਮਾਵਾਂ ਦੀਆਂ ਕੁੱਖਾਂ ਉੱਜੜੀਆਂ ਹਨ
ਜਗਰਾਓਂ :ਪੰਜਾਬ ਦੀ ਜਵਾਨੀ ਨੂੰ ਨਸ਼ਾ ਘੁਣ ਦੀ ਤਰ੍ਹਾਂ ਖਾ ਰਿਹਾ ਹੈ। ਨਿੱਤ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜ਼ਵਾਨਾਂ ਦੀਆਂ ਖ਼ਬਰ ਸਾਹਮਣੇ ਆਉਂਦੀਆਂ ਹਨ। ਹਰ ਮਹੀਨੇ ਪਤਾ ਨਹੀਂ ਕਿੰਨੀਆਂ ਹੀ ਮਾਵਾਂ ਦੀਆਂ ਕੁੱਖਾਂ ਉੱਜੜੀਆਂ ਹਨ। ਪਿੰਡ ਮਲਕ ਵਿਚ ਚਿੱਟੇ ਨੇ ਇਕ ਹੋਰ ਜ਼ਿੰਦਗੀ ਖਾ ਲਈ ਹੈ। ਘਰ ਵਿਚ ਚਿੱਟੇ ਦੀ ਸਿਰਿੰਜ ਭਰ ਕੇ ਲਗਾਉਣ ਤੋਂ ਬਾਅਦ 23 ਸਾਲਾ ਕਰਮਜੀਤ ਸਿੰਘ ਦੀ ਮੌਤ ਹੋ ਗਈ। ਪਿੰਡ ਵਿਚ ‘ਚਿੱਟੇ’ ਨਾਲ ਹੋਈਆਂ ਕਈ ਮੌਤਾਂ ਤੋਂ ਬਾਅਦ ਅੱਜ ਦੀ ਇਸ ਘਟਨਾ ਨੇ ਵੀ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ।
ਜਾਣਕਾਰੀ ਅਨੁਸਾਰ 23 ਸਾਲਾ ਕਰਮਜੀਤ ਸਿੰਘ ਦੀ ਟੀਕਾ ਲਗਾ ਰਿਹਾ ਸੀ। ਜ਼ਿਆਦਾ ਡੋਜ਼ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਨਾਲ ਹੀ ਘਰ ਵਿਚ ਮਾਤਮ ਛਾ ਗਿਆ। ਸਸਕਾਰ ਮੌਕੇ ਉਸ ਦੀ ਮਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਜਿਸ ਪੁੱਤ ਦੇ ਵਿਆਹ ਦੀ ਮਾਂ ਉਡੀਕ ਕਰ ਰਹੀ ਸੀ, ਅੱਜ ਉਸ ਦੀ ਮ੍ਰਿਤਕ ਦੇਹ ਦੇਖ ਕੇ ਉਸ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਨੇ ਫਿਰ ਵੀ ਬੜੇ ਚਾਵਾਂ ਨਾਲ ਆਪਣੇ ਪੁੱਤ ਦੀ ਮ੍ਰਿਤਕ ਦੇਹ ’ਤੇ ਸਸਕਾਰ ਤੋਂ ਪਹਿਲਾਂ ਸਿਹਰਾ ਸਜਾਇਆ ਤਾਂ ਹਰ ਅੱਖ ਭਿੱਜ ਗਈ।
ਇਹ ਖ਼ਬਰ ਵੀ ਪੜ੍ਹੋ- ਉਚੇਰੀ ਸਿੱਖਿਆ ਲੈਣ ਲਈ 12ਵੀਂ ਤੋਂ ਬਾਅਦ ਵਿਦਿਆਰਥੀ ਕਰ ਰਹੇ ਵਿਦੇਸ਼ਾਂ ਦਾ ਰੁਖ਼
ਮ੍ਰਿਤਕ ਦੇ ਵੱਡੇ ਭਰਾ ਪ੍ਰਦੀਪ ਸਿੰਘ ਨੇ ਕਿਹਾ ਕਿ ਇਹ ਨਸ਼ੇ ਕਾਰਨ ਕੋਈ ਪਹਿਲੀ ਮੌਤ ਨਹੀਂ ਹੋਈ ਹੈ, ਬਲਕਿ ਇਸ ਤੋਂ ਪਹਿਲਾਂ ਵੀ ਪਿੰਡ ਵਿਚ ਚਿੱਟੇ ਕਾਰਨ 12 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਿਸ ਦਾ ਕਾਰਨ ਪਿੰਡ ਵਿਚ ਸ਼ਰੇਆਮ ਚਿੱਟਾ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ- ਬਜਟ 2023: ਹੁਣ ਹਰ ਕਿਸੇ ਦੇ ਸਿਰ ’ਤੇ ਹੋਵੇਗੀ ਛੱਤ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ PM ਅਵਾਸ ਯੋਜਨਾ ਸਕੀਮ ਦੇ ਬਜਟ ’ਚ ਕੀਤਾ ਵਾਧਾ