ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਅਜਿਹੇ ਹਨ ਕਿ ਪਿੰਡਾਂ ਵਿਚ ਨਸ਼ਾ ਜਨਰਲ ਸਟੋਰ ’ਤੇ ਮਿਲਣ ਵਾਲੇ ਸਾਮਾਨ ਦੀ ਤਰ੍ਹਾਂ ਮਿਲ ਰਿਹਾ ਹੈ।
ਪਠਾਨਕੋਟ: ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਦੌਰਾਨ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪਠਾਨਕੋਟ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਨਸ਼ਾ ਸਕੂਲਾਂ ਵਿਚ ਵੀ ਪਹੁੰਚ ਚੁੱਕਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹਾਲਾਤ ਅਜਿਹੇ ਹਨ ਕਿ ਪਿੰਡਾਂ ਵਿਚ ਨਸ਼ਾ ਜਨਰਲ ਸਟੋਰ ’ਤੇ ਕਿਰਿਆਨੇ ਵਾਂਗ ਮਿਲ ਰਿਹਾ ਹੈ।
ਇਹ ਵੀ ਪੜ੍ਹੋ: Budget 2023: ਸੂਬਿਆਂ ਨੂੰ 50 ਸਾਲ ਦਾ ਵਿਆਜ ਮੁਕਤ ਕਰਜ਼ਾ ਇਕ ਹੋਰ ਸਾਲ ਰਹੇਗਾ ਜਾਰੀ
ਰਾਜਪਾਲ ਨੇ ਕਿਹਾ ਕਿ ਪੰਜਾਬ ਦੇ 6 ਸਰਹੱਦੀ ਜ਼ਿਲ੍ਹੇ ਬਹੁਤ ਸੰਵੇਦਨਸ਼ੀਲ ਹਨ। ਨਸ਼ਿਆਂ ਦਾ ਸ਼ਿਕਾਰ ਸਿਰਫ਼ ਨੌਜਵਾਨ ਹੀ ਨਹੀਂ ਹੋ ਰਹੇ ਸਗੋਂ ਇਹ ਸਕੂਲਾਂ ਤੱਕ ਵੀ ਪਹੁੰਚ ਚੁੱਕਿਆ ਹੈ। ਸਕੂਲੀ ਬੱਚਿਆਂ ਵਿਚ ਨਸ਼ੇ ਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਮਾਪੇ ਕੁਝ ਵੀ ਕਰਨ ਤੋਂ ਅਸਮਰੱਥ ਹਨ।
ਇਹ ਵੀ ਪੜ੍ਹੋ: 1.75 ਲੱਖ ਕਰੋੜ ਰੁਪਏ ਤੋਂ ਵੱਧ ਟੈਕਸ ਅਦਾ ਕਰਨ ਦੇ ਬਾਵਜੂਦ ਦਿੱਲੀ ਨੂੰ ਮਿਲੇ 325 ਕਰੋੜ ਰੁਪਏ- ਅਰਵਿੰਦ ਕੇਜਰੀਵਾਲ
ਰਾਜਪਾਲ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ। ਭਾਵੇਂ ਸਰਹੱਦ 'ਤੇ ਪੂਰੀ ਸਖ਼ਤੀ ਹੈ ਪਰ ਫਿਰ ਵੀ ਚੋਰ ਰਸਤਿਆਂ ਰਾਹੀਂ ਨਸਾ ਇੱਥੇ ਪਹੁੰਚ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਹੀ ਨਹੀਂ ਕੇਂਦਰ ਸਰਕਾਰ ਨੂੰ ਵੀ ਇਸ ਲਈ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਹ ਸਰਹੱਦੀ ਖੇਤਰਾਂ ਦੀ ਹਕੀਕਤ ਨੂੰ ਦੇਖਣ ਅਤੇ ਸਮਝਣ ਲਈ ਹੀ ਇਹ ਦੌਰੇ ਕਰ ਰਹੇ ਹਨ।
ਇਹ ਵੀ ਪੜ੍ਹੋ: ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਮਜ਼ਬੂਤ ਨੀਂਹ ਬਣਾਏਗਾ ਅੰਮ੍ਰਿਤ ਕਾਲ ਦਾ ਪਹਿਲਾ ਬਜਟ- PM
ਰਾਜਪਾਲ ਨੇ ਕਿਹਾ ਕਿ ਉਹ ਪਿੰਡਾਂ ਵਿਚ ਕਈ ਲੋਕਾਂ ਨੂੰ ਮਿਲੇ ਹਨ। ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਲੋਕ ਨਸ਼ਿਆਂ ਅੱਗੇ ਬੇਵੱਸ ਮਹਿਸੂਸ ਕਰਦੇ ਹਾਂ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਨੌਜਵਾਨ ਸ਼ਰਾਬ ਪੀ ਕੇ ਘਰਾਂ ਵਿਚ ਚੋਰੀਆਂ ਵੀ ਕਰਨ ਲੱਗ ਪਏ ਹਨ। ਉਹ ਨਸ਼ਿਆਂ ਦੇ ਇੰਨੇ ਗੁਲਾਮ ਹੋ ਗਏ ਹਨ ਕਿ ਉਹ ਇਸ ਲਈ ਕੁਝ ਵੀ ਕਰਨ ਨੂੰ ਤਿਆਰ ਹਨ।