ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਮਜ਼ਬੂਤ ​​ਨੀਂਹ ਬਣਾਏਗਾ ਅੰਮ੍ਰਿਤ ਕਾਲ ਦਾ ਪਹਿਲਾ ਬਜਟ- PM
Published : Feb 1, 2023, 4:53 pm IST
Updated : Feb 1, 2023, 4:53 pm IST
SHARE ARTICLE
Budget will lay strong foundation for developed India: Prime Minister
Budget will lay strong foundation for developed India: Prime Minister

ਪ੍ਰਧਾਨ ਮੰਤਰੀ ਨੇ ਕਿਹਾ, “ਇਸ ਬਜਟ ਵਿਚ ਗਰੀਬਾਂ, ਕਿਸਾਨਾਂ, ਮੱਧ ਵਰਗ ਦੇ ਸਮਾਜ, ਪਿੰਡਾਂ ਨੂੰ ਪਹਿਲ ਦਿੱਤੀ ਗਈ ਹੈ ਅਤੇ ਇਹ ਸਾਰਿਆਂ ਦੇ ਸੁਪਨੇ ਪੂਰੇ ਕਰੇਗਾ।”

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ 2023-24 ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਕਿਹਾ ਕਿ ਇਹ ਇਕ ਵਿਕਸਤ ਭਾਰਤ ਦੇ ‘ਮਹਾਨ ਸੰਕਲਪ’ ਨੂੰ ਪੂਰਾ ਕਰਨ ਲਈ ਮਜ਼ਬੂਤ ​​ਨੀਂਹ ਰੱਖੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਵਿਚ ਆਮ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਇਕ ਵੀਡੀਓ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ, “ਇਸ ਬਜਟ ਵਿਚ ਗਰੀਬਾਂ, ਕਿਸਾਨਾਂ, ਮੱਧ ਵਰਗ ਦੇ ਸਮਾਜ, ਪਿੰਡਾਂ ਨੂੰ ਪਹਿਲ ਦਿੱਤੀ ਗਈ ਹੈ ਅਤੇ ਇਹ ਸਾਰਿਆਂ ਦੇ ਸੁਪਨੇ ਪੂਰੇ ਕਰੇਗਾ।”

ਇਹ ਵੀ ਪੜ੍ਹੋ: 1.75 ਲੱਖ ਕਰੋੜ ਰੁਪਏ ਤੋਂ ਵੱਧ ਟੈਕਸ ਅਦਾ ਕਰਨ ਦੇ ਬਾਵਜੂਦ ਦਿੱਲੀ ਨੂੰ ਮਿਲੇ 325 ਕਰੋੜ ਰੁਪਏ- ਅਰਵਿੰਦ ਕੇਜਰੀਵਾਲ

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਹਨਾਂ ਦੀ ਟੀਮ ਨੂੰ ਇਸ “ਵਿਕਸਿਤ ਭਾਰਤ ਦੇ ਨਿਰਮਾਣ ਨੂੰ ਛੂਹਣ ਵਾਲੇ ਅਤੇ ਹੁਲਾਰਾ ਦੇਣ ਵਾਲੇ” ਬਜਟ ਲਈ ਵਧਾਈ ਦਿੰਦੇ ਹਨ। ਬਜਟ 'ਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ (ਪੀਐੱਮ-ਵਿਕਾਸ) ਦੀ ਵਿਵਸਥਾ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਬਜਟ 'ਚ ਪਹਿਲੀ ਵਾਰ ਸਰਕਾਰ ਅਜਿਹੇ ਮਿਹਨਤੀ ਅਤੇ ਰਚਨਾਤਮਕ ਲੋਕਾਂ ਲਈ ਯੋਜਨਾ ਲੈ ਕੇ ਆਈ ਹੈ, ਜਿਸ ਨਾਲ ਉਹਨਾਂ ਦੇ ਜੀਵਨ ਵਿਚ ਵੱਡਾ ਬਦਲਾਅ ਆਵੇਗਾ।

ਇਹ ਵੀ ਪੜ੍ਹੋ: ਬਜਟ ਪਾਰਟੀ ਨਾਲੋਂ ਜ਼ਿਆਦਾ ਦੇਸ਼ ਲਈ ਹੁੰਦਾ ਤਾਂ ਬਿਹਤਰ ਸੀ- ਮਾਇਆਵਤੀ  

ਉਹਨਾਂ ਕਿਹਾ, ''ਪਿੰਡਾਂ ਤੋਂ ਸ਼ਹਿਰਾਂ ਤੱਕ ਰਹਿਣ ਵਾਲੀਆਂ ਸਾਡੀਆਂ ਔਰਤਾਂ ਦੇ ਜੀਵਨ ਪੱਧਰ 'ਚ ਬਦਲਾਅ ਲਿਆਉਣ ਲਈ ਕਈ ਵੱਡੇ ਕਦਮ ਚੁੱਕੇ ਗਏ ਹਨ, ਉਹਨਾਂ ਨੂੰ ਹੁਣ ਹੋਰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ।'' ਉਹਨਾਂ ਕਿਹਾ ਕਿ 'ਮਹਿਲਾ ਸਨਮਾਨ ਬੱਚਤ ਸਰਟੀਫਿਕੇਟ' ਸਕੀਮ ਹੁਣ ਜਨ-ਧਨ ਖਾਤਿਆਂ ਤੋਂ ਬਾਅਦ ਵਿਸ਼ੇਸ਼ ਬੱਚਤ ਸਕੀਮ ਵਜੋਂ ਆਈ ਹੈ ਅਤੇ ਇਹ ਆਮ ਪਰਿਵਾਰਾਂ ਦੀਆਂ ਔਰਤਾਂ ਨੂੰ ਵੱਡੀ ਤਾਕਤ ਦੇਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਸਹਿਕਾਰੀ ਸੰਸਥਾਵਾਂ ਨੂੰ ਪੇਂਡੂ ਅਰਥਚਾਰੇ ਦੇ ਵਿਕਾਸ ਦਾ ਧੁਰਾ ਬਣਾਏਗਾ।

ਇਹ ਵੀ ਪੜ੍ਹੋ: Budget 2023: ਸੂਬਿਆਂ ਨੂੰ 50 ਸਾਲ ਦਾ ਵਿਆਜ ਮੁਕਤ ਕਰਜ਼ਾ ਇਕ ਹੋਰ ਸਾਲ ਰਹੇਗਾ ਜਾਰੀ

ਉਹਨਾਂ ਕਿਹਾ, “ਸਰਕਾਰ ਨੇ ਸਹਿਕਾਰੀ ਖੇਤਰ ਵਿਚ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਬਣਾਈ ਹੈ। ਬਜਟ ਵਿਚ ਨਵੀਆਂ ਪ੍ਰਾਇਮਰੀ ਸਹਿਕਾਰੀ ਸਭਾਵਾਂ ਬਣਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਨਾਲ ਖੇਤੀ ਦੇ ਨਾਲ-ਨਾਲ ਦੁੱਧ ਅਤੇ ਮੱਛੀ ਉਤਪਾਦਨ ਦਾ ਖੇਤਰ ਵੀ ਵਧੇਗਾ, ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਨੂੰ ਉਹਨਾਂ ਦੀ ਉਪਜ ਦੀ ਬਿਹਤਰ ਕੀਮਤ ਮਿਲੇਗੀ।''

ਇਹ ਵੀ ਪੜ੍ਹੋ: Budget 2023: 7 ਲੱਖ ਤੱਕ ਦੀ ਆਮਦਨ ’ਤੇ ਨਹੀਂ ਦੇਣਾ ਪਵੇਗਾ ਟੈਕਸ, ਜਾਣੋ ਕੀ ਹੈ ਨਵਾਂ ਟੈਕਸ ਸਲੈਬ

ਪ੍ਰਧਾਨ ਮੰਤਰੀ ਨੇ ਡਿਜੀਟਲ ਲੈਣ-ਦੇਣ ਦੀ ਸਫਲਤਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨੂੰ ਖੇਤੀਬਾੜੀ ਖੇਤਰ ਵਿਚ ਦੁਹਰਾਇਆ ਜਾਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇਸ ਲਈ ਇਸ ਬਜਟ 'ਚ 'ਡਿਜੀਟਲ ਐਗਰੀਕਲਚਰ ਇਨਫਰਾਸਟਰੱਕਚਰ' ਦੀ ਵੱਡੀ ਯੋਜਨਾ ਲਿਆਂਦੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਵਿਚ ਤਕਨਾਲੋਜੀ ਅਤੇ ਨਵੀਂ ਆਰਥਿਕਤਾ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਾਰ ਬਜਟ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ 10 ਲੱਖ ਕਰੋੜ ਰੁਪਏ ਪੂੰਜੀਗਤ ਖਰਚਾ ਕੀਤਾ ਗਿਆ ਹੈ ਅਤੇ ਇਹ 'ਬੇਮਿਸਾਲ' ਨਿਵੇਸ਼ ਭਾਰਤ ਦੇ ਵਿਕਾਸ ਨੂੰ ਨਵੀਂ ਊਰਜਾ ਅਤੇ ਗਤੀ ਦੇਵੇਗਾ।

ਇਹ ਵੀ ਪੜ੍ਹੋ: Budget 2023: ਬਜਟ ਤੋਂ ਬਾਅਦ ਕੀ ਹੋਇਆ ਮਹਿੰਗਾ ਅਤੇ ਕੀ ਹੋਇਆ ਸਸਤਾ, ਇੱਥੇ ਦੇਖੋ ਪੂਰੀ ਸੂਚੀ

ਉਹਨਾਂ ਕਿਹਾ, “ਇਹ ਨਿਵੇਸ਼ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਬਹੁਤ ਵੱਡੀ ਆਬਾਦੀ ਨੂੰ ਆਮਦਨ ਦੇ ਨਵੇਂ ਮੌਕੇ ਪ੍ਰਦਾਨ ਕਰਨਗੇ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚ “ਕਾਰੋਬਾਰ ਕਰਨ ਵਿਚ ਅਸਾਨੀ” ਦੇ ਨਾਲ-ਨਾਲ ਉਦਯੋਗਾਂ ਲਈ ਕਰਜ਼ੇ ਦੀ ਸਹਾਇਤਾ ਅਤੇ ਸੁਧਾਰਾਂ ਦੀ ਮੁਹਿੰਮ ਨੂੰ ਅੱਗੇ ਵਧਾਇਆ ਗਿਆ ਹੈ। ਮੋਦੀ ਨੇ ਕਿਹਾ ਕਿ ਇਕ ਖੁਸ਼ਹਾਲ ਅਤੇ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੱਧ ਵਰਗ ਇਕ ਵੱਡੀ ਤਾਕਤ ਹੈ। ਉਹਨਾਂ ਕਿਹਾ, “ਸਾਡੀ ਸਰਕਾਰ ਨੇ ਮੱਧ ਵਰਗ ਨੂੰ ਸਸ਼ਕਤ ਬਣਾਉਣ ਲਈ ਪਿਛਲੇ ਸਾਲਾਂ ਵਿਚ ਕਈ ਫੈਸਲੇ ਲਏ ਹਨ। ਮੱਧ ਵਰਗ ਦੇ ਨਾਲ ਹਮੇਸ਼ਾ ਖੜ੍ਹਨ ਵਾਲੀ ਸਾਡੀ ਸਰਕਾਰ ਨੇ ਮੱਧ ਵਰਗ ਨੂੰ ਟੈਕਸਾਂ ਵਿਚ ਵੱਡੀ ਰਾਹਤ ਦਿੱਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement