
ਐਸਐਸਪੀ ਨੇ ਡਿਸਟੈਂਸਿੰਗ ਦੇ ਸਹੀ ਮਾਇਨੇ ਦੱਸੇ ਅਤੇ ਖੁਦ ਪ੍ਰੈਕਟੀਕਲ...
ਬਰਨਾਲਾ: ਬਰਨਾਲਾ ਜ਼ਿਲ੍ਹੇ ਦੀ ਪੁਲਿਸ ਅਤੇ ਪ੍ਰਸ਼ਾਸਨ ਕੋਰੋਨਾ ਵਾਇਰਸ ਨਾਲ ਲੜਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਬਰਨਾਲਾ ਐਸਐਸਪੀ ਸੰਦੀਪ ਗੋਇਲ ਦਿਨ-ਰਾਤ ਪੂਰੇ ਸ਼ਹਿਰ ਦੇ ਸਮਾਜਿਕ, ਧਾਰਮਿਕ ਸੰਸਥਾਵਾਂ ਨੂੰ ਨਾਲ ਲੈ ਕੇ ਹਰ ਉਹਨਾਂ ਪਰਿਵਾਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਜਿਹਨਾਂ ਨੂੰ ਕੋਰੋਨਾ ਵਾਇਰਸ ਦੇ ਚਲਦੇ ਕਰਫਿਊ ਵਿਚ ਰਾਸ਼ਨ ਨਹੀਂ ਮਿਲ ਰਿਹਾ। ਅਜਿਹੇ ਵਿਚ ਲੋਕਾਂ ਤਕ ਰਾਸ਼ਨ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
Photo
ਇਸ ਕੋਸ਼ਿਸ਼ ਵਿਚ ਐਸਐਸਪੀ ਸੰਦੀਪ ਗੋਇਲ ਬਰਨਾਲਾ ਨੇ ਇਕ ਅਨੋਖੇ ਤਰੀਕੇ ਨਾਲ ਲੋਕਾਂ ਨੂੰ ਕੋਰੋਨਾ ਵਾਇਰਸ ਪੱਤੀ ਜਾਗਰੂਕ ਕਰਨ ਦਾ ਤਰੱਕੀ ਕੱਢਿਆ ਹੈ। ਇਸ ਭਿਆਨਕ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦੇਣ ਅਤੇ ਇਸ ਬਿਮਾਰੀ ਨਾਲ ਲੜਨ ਲਈ ਇਕ ਅਨੋਖੀ ਬੱਸ ਤਿਆਰ ਕੀਤੀ ਹੈ। ਇਸ ਬੱਸ ਰਾਹੀਂ ਦੋ ਕੰਮ ਲਏ ਜਾਂਦੇ ਹਨ ਇਕ ਤਾਂ ਇਹ ਕਿ ਇਹ ਬੱਸ ਪੂਰੇ ਜ਼ਿਲ੍ਹੇ ਵਿਚ ਹਰ ਪਿੰਡ ਹਰ ਮੁਹੱਲੇ ਤਕ ਰਾਸ਼ਨ ਪਹੁੰਚਾਉਣ ਦਾ ਕੰਮ ਕਰਦੀ ਹੈ।
Photo
ਦੂਜਾ ਇਸ ਬੱਸ ਉੱਪਰ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦੇਣ ਵਾਲਾ ਬੈਨਰ ਲਗਾਇਆ ਗਿਆ ਹੈ। ਬਸ ਤੇ ਕਾਫੀ ਬਿਹਤਰ ਤਰੀਕੇ ਨਾਲ ਕੋਰੋਨਾ ਵਾਇਰਸ ਦੇ ਲੱਛਣਾਂ ਅਤੇ ਉਸ ਦੇ ਬਚਾਅ ਬਾਰੇ ਦਸਿਆ ਗਿਆ ਹੈ। ਨਾਲ ਹੀ ਬੱਸ ਤੇ ਇਕ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ ਜਿਸ ਤੇ ਕੋਈ ਵੀ ਵਿਅਕਤੀ ਕਿਸੇ ਵੀ ਤਰੀਕੇ ਦੀ ਜ਼ਰੂਰਤ ਅਤੇ ਮਦਦ ਲਈ ਫੋਨ ਕਰ ਸਕਦਾ ਹੈ।
Photo
ਬਰਨਾਲਾ ਦੇ ਪਿੰਡ ਸਹਨਾ ਵਿਚ ਇਸ ਬੱਸ ਦੁਆਰਾ ਡੇਢ ਸੌ ਜ਼ਰੂਰਤਮੰਦ ਪਰਿਵਾਰਾਂ ਲਈ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਇਹੀ ਨਹੀਂ ਐਸਐਸਪੀ ਸੰਦੀਪ ਗੋਇਲ ਨੇ ਬੱਸ ਦੀ ਛੱਤ ਤੇ ਚੜ੍ਹ ਕੇ ਤਕਰੀਬਨ 500 ਔਰਤਾਂ ਨੂੰ ਕੋਵਿਡ-19 ਤੋਂ ਜਾਗਰੂਕ ਕੀਤਾ ਅਤੇ ਖਾਸ ਕਰ ਕੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਔਰਤਾਂ ਨੂੰ 5 ਫੁੱਟ ਦੀ ਦੂਰੀ ਤੇ ਬਿਠਾਇਆ ਗਿਆ ਅਤੇ ਸਾਰੀਆਂ ਔਰਤਾਂ ਨੂੰ ਮਾਸਕ ਵੀ ਪਹਿਨਾਏ ਗਏ।
Photo
ਐਸਐਸਪੀ ਨੇ ਡਿਸਟੈਂਸਿੰਗ ਦੇ ਸਹੀ ਮਾਇਨੇ ਦੱਸੇ ਅਤੇ ਖੁਦ ਪ੍ਰੈਕਟੀਕਲ ਕਰਦੇ ਹੋਏ ਔਰਤਾਂ ਨੂੰ ਸਮਝਾਇਆ ਕਿ ਕਿਸ ਤਰੀਕੇ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਐਸਐਸਪੀ ਬਰਨਾਲਾ ਸੰਦੀਪ ਗੋਇਲ ਨੇ ਦਸਿਆ ਕਿ ਕੋਰੋਨਾ ਵਾਇਰਸ ਦਾ ਡਟ ਕੇ ਮੁਕਾਬਲਾ ਕਰਨਗੇ ਅਤੇ ਜ਼ਿਲ੍ਹਾ ਬਰਨਾਲਾ ਵਿਚ ਕਿਸੇ ਨੂੰ ਵੀ ਭੁੱਖਾ ਸੌਣ ਨਹੀਂ ਦਿੱਤਾ ਜਾਵੇਗਾ।
ਹਰ ਜ਼ਰੂਰਤਮੰਦ ਤਕ ਰਾਸ਼ਨ ਪਹੁੰਚਦਾ ਕੀਤਾ ਜਾਵੇਗਾ। ਪੂਰੇ ਸ਼ਹਿਰ ਦੇ ਦਾਨੀ ਸੱਜਣ ਧਾਰਮਿਕ ਸੰਸਥਾਵਾਂ ਸਮਾਜਿਕ ਲੋਕ ਉਹਨਾਂ ਦਾ ਸਹਿਯੋਗ ਦੇ ਰਹੇ ਹਨ। ਉਹਨਾਂ ਕੋਲ ਰਾਸ਼ਨ ਦੀ ਕੋਈ ਕਮੀ ਨਹੀਂ ਹੈ। ਸ਼ਹਿਰ ਦੇ ਸਹਿਯੋਗ ਨਾਲ ਇਹ ਰਾਹਤ ਸਮੱਗਰੀ ਬਸ ਤਿਆਰ ਕੀਤੀ ਗਈ ਹੈ ਜੋ ਰਾਸ਼ਨ ਨਾਲ ਭਰੀ ਪਿੰਡ-ਪਿੰਡ ਜਾ ਕੇ ਜ਼ਰੂਰਤਮੰਦਾਂ ਤਕ ਰਾਸ਼ਨ ਪਹੁੰਚਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।