
ਜੇਲ ਵਿਭਾਗ ਵਲੋਂ ਬਾਕਾਇਦਾ ਪੱਤਰ ਜਾਰੀ
ਚੰਡੀਗੜ੍ਹ : ਮਨਜੀਤ ਸਿੰਘ ਧਲੇਰ ਨੂੰ ਭਾਵੇਂ ਜੇਲ ਤੋਂ ਰਿਹਾਅ ਕਰ ਦਿੱਤਾ ਹੈ ਪਰ ਉਹ ਜ਼ਿਲ੍ਹਾ ਜੇਲ੍ਹ ਅੱਗੇ ਲਗਾਏ ਧਰਨੇ ਵਿਚ ਹੀ ਰਾਤ ਕੱਟਣਗੇ। ਭਲਕੇ ਨੂੰ ਸਾਰੀਆਂ ਜਥੇਬੰਦੀਆਂ ਦੇ ਆਗੂ ਉਨ੍ਹਾਂ ਨੂੰ ਮਹਿਲ ਕਲਾਂ ਤੋਂ ਹੁੰਦੇ ਹੋਏ ਉਨ੍ਹਾਂ ਦੇ ਘਰ ਛੱਡ ਕੇ ਆਉਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਸ਼੍ਰੀ ਵੀਪੀ ਸਿੰਘ ਬਦਨੌਰ ਵਲੋਂ ਮਨਜੀਤ ਸਿੰਘ ਧਨੇਰ ਜੋ 2001 ਵਿਚ ਬਰਨਾਲਾ ਕਤਲ ਕੇਸ ਵਿਚ ਉਮਰ ਕੈਦ ਭੁਗਤ ਰਹੇ ਸਨ, ਦੀ ਮਾਫ਼ੀ ਦੇ ਹੁਕਮਾਂ ਉਤੇ ਦਸਤਖ਼ਤ ਕਰ ਦਿਤੇ ਗਏ ਹਨ।
Manjit Singh Dhaner
ਵੀਰਵਾਰ ਨੂੰ ਇਥੇ ਜਾਰੀ ਪ੍ਰੈੱਸ ਬਿਆਨ ਵਿਚ ਜੇਲ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਰਾਜਪਾਲ ਵਲੋਂ ਮਨਜੀਤ ਸਿੰਘ ਧਨੇਰ ਜਿਸ ਦੀ ਉਮਰ ਕੈਦ ਦੀ ਸਜ਼ਾ ਵਿਰੁਧ ਸੁਪਰੀਮ ਕੋਰਟ ਵਿਚ ਪਾਈ ਅਪੀਲ ਇਸ ਸਾਲ ਸਤੰਬਰ ਮਹੀਨੇ ਰੱਦ ਹੋ ਗਈ ਸੀ, ਦੀ ਮਾਫ਼ੀ ਦੇ ਕੀਤੇ ਹੁਕਮ ਅੱਜ ਮਿਲ ਗਏ। ਸ. ਰੰਧਾਵਾ ਨੇ ਅੱਗੇ ਦਸਿਆ ਕਿ ਰਾਜਪਾਲ ਵਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਨ ਲਈ ਜੇਲ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਆਰ ਵੈਂਕਟਾ ਰਤਨਾਂ ਵਲੋਂ ਬਾਕਾਇਦਾ ਪੱਤਰ ਵੀ ਜਾਰੀ ਕਰ ਦਿਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।