ਲੁਧਿਆਣਾ ’ਚ ਮਿਲਿਆ ਇਕ ਹੋਰ ਕੋਰੋਨਾ ਪਾਜ਼ੀਟਿਵ ਕੇਸ, ਪੰਜਾਬ ’ਚ ਕੁੱਲ 42 ਮਰੀਜ਼
Published : Apr 1, 2020, 11:49 am IST
Updated : Apr 1, 2020, 11:51 am IST
SHARE ARTICLE
File Photo
File Photo

72 ਸਾਲਾ ਔਰਤ ਦੀ ਧੀ ਦਾ ਟੈਸਟ ਵੀ ਕੀਤਾ ਗਿਆ ਹੈ ਪਰ ਉਸ ਦਾ ਟੈਸਟ–ਨੈਗੇਟਿਵ ਆਇਆ ਹੈ

ਚੰਡੀਗੜ੍ਹ- ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿਚ ਜਾਰੀ ਹੈ ਤੇ ਹੁਣ ਲੁਧਿਆਣਾ ’ਚ ਇੱਕ ਹੋਰ ਕੋਰੋਨਾ–ਪਾਜ਼ਿਟਿਵ ਮਰੀਜ਼ ਮਿਲਿਆ ਹੈ। ਇਹ ਮਰੀਜ਼ ਇਕ ਔਰਤ ਹੈ। ਪੰਜਾਬ ’ਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ ਵਧ ਕੇ 42 ਹੋ ਗਈ। ਲੁਧਿਆਣਾ ’ਚ ਮਿਲੇ ਤਾਜ਼ਾ ਕੇਸ ’ਚ ਔਰਤ ਦੀ ਉਮਰ 72 ਸਾਲ ਹੈ ਤੇ ਉਹ ਉਸ ਔਰਤ ਦੀ ਗੁਆਂਢਣ ਹੈ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਹੀ ਮੌਤ ਹੋ ਗਈ ਸੀ।

Corona VirusCorona Virus

ਇਹ ਕੇਸ ਮੁਹੱਲਾ ਅਮਰਪੁਰਾ ’ਚੋਂ ਮਿਲਿਆ ਹੈ। 72 ਸਾਲਾ ਔਰਤ ਦੀ ਧੀ ਦਾ ਟੈਸਟ ਵੀ ਕੀਤਾ ਗਿਆ ਹੈ ਪਰ ਉਸ ਦਾ ਟੈਸਟ–ਨੈਗੇਟਿਵ ਆਇਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਚੰਡੀਗੜ੍ਹ ਵਿਚੋਂ ਕੋਰੋਨਾ ਦੇ ਪੰਜ ਮਰੀਜ਼ ਮਿਲੇ ਹਨ। ਯੂਟੀ ਵਿਭਾਗ ਦੇ ਅਨੁਸਾਰ ਦੁਬਈ ਤੋਂ ਵਾਪਸ ਆਏ ਇਕ 22 ਸਾਲਾਂ ਨੌਜਵਾਨ ਦੀ 40 ਸਾਲਾ ਮਾਂ ਤੇ ਉਸ ਨੌਜਵਾਨ ਦੇ ਦੋ ਦੋਸਤ ਜਿਹਨਾਂ ਵਿਚਕਾਰ ਸੋਮਵਾਰ ਨੂੰ ਦੇਰ ਸ਼ਾਮ ਕੋਰੋਨਾ ਦੀ ਪੁਸ਼ਟੀ ਹੋਈ ਹੈ।

Corona VirusCorona Virus

ਇਸ ਤੋਂ ਇਲਾਵਾ ਇਕ 32 ਸਾਲਾ ਜੋੜਾ ਹਾਲ ਹੀ ਵਿਚ ਕੈਨੇਡਾ ਤੋਂ ਵਾਪਸ ਆਇਆ ਸੀ ਜਿਹਨਾਂ ਨੂੰ ਸੋਮਵਾਰ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ। ਇਹਨਾਂ 5 ਮਰੀਜ਼ਾਂ ਨੂੰ ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚਲਦੇ ਮੋਦੀ ਸਰਕਾਰ ਨੇ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ।

Punjab PolicePunjab Police

ਇਸ ਲੌਕਡਾਊਨ ਦੇ ਵਿਚਕਾਰ ਕਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਤੇ ਹੁਣ ਇਕ ਵਾਰ ਫਿਰ ਪੰਜਾਬ ਸਰਕਾਰ ਨੇ ਜਰੂਰੀ ਸੇਵਾਵਾਂ ਤੇ ਸੰਸਥਾਵਾਂ ਨੂੰ ਖੁੱਲ੍ਹਾ ਰੱਖਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਮੁੱਖ ਸਕੱਤਰ ਨੇ ਪ੍ਰਸ਼ਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਰੇਂਜ ਦੇ ਆਈਜੀ ਤੇ ਡੀਆਈਜੀ, ਐਸਐਸਪੀ ਆਦਿ ਨੂੰ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਸਨ। 

Punjab governmentcaptain amrinder singh

ਇਹਨਾਂ ਨਿਰਦੇਸ਼ਾਂ ਵਿਚ ਸਾਫ ਕਰ ਦਿੱਤਾ ਗਿਆ ਸੀ ਕਿ ਥੋਕ ਸਟੋਰ, ਕਰਿਆਨਾ, ਮੰਡੀ ਗੁਦਾਮ, ਜਰੂਰੀ ਚੀਜ਼ਾਂ ਤੇ ਸੇਵਾਵਾਂ ਦੀ ਢੁੱਕਵੀਂ ਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਿਰਫ ਹੋਮ ਡਿਲਵਰੀ ਲਈ ਖੋਲ੍ਹਿਆ ਜਾਵੇਗਾ। ਤਾਜੇ ਭੋਜਨ, ਫਲ ਤੇ ਸਬਜ਼ੀਆਂ, ਅੰਡੇ, ਪੋਲਟਰੀ, ਮੀਟ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਦੁਕਾਨਾਂ, ਬੇਕਰੀ, ਖਾਣਾ ਬਣਾਉਣ, ਆਮ ਸਟੋਰ, ਕਰਿਆਨੇ, ਈ-ਕਾਮਰਸ, ਡਿਜੀਟਲ ਡਿਲਿਵਰੀ, ਹੋਮ ਡਿਲਿਵਰੀ, ਐਲਪੀਜੀ, ਕੋਲਾ, ਬਾਲਣ ਤੇ ਹੋਰ ਤੇਲ ਦੀ ਸਪਲਾਈ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕੀਤੀ ਜਾਵੇਗੀ।

Punjab GovernmentPunjab Government

ਪਸ਼ੂ ਫੀਡ, ਪੋਲਟਰੀ ਫੀਡਜ਼, ਵੈਟਰਨਰੀ ਦਵਾਈਆਂ, ਪਸ਼ੂ ਹਸਪਤਾਲ, ਦੁੱਧ ਦੇ ਪਲਾਂਟ ਆਦਿ ਖੁੱਲੇ ਰਹਿਣਗੇ। ਇਸ ਦੇ ਨਾਲ ਹੀ ਬੀਜ, ਕੀਟਨਾਸ਼ਕਾਂ, ਖਾਦ, ਖੇਤੀਬਾੜੀ ਸਪਲਾਈ, ਖੇਤੀਬਾੜੀ ਉਪਕਰਣ, ਕੰਬਾਈਨ ਆਦਿ ਵੀ ਉਪਲੱਬਧ ਕਰਵਾਏ ਜਾਣਗੇ। ਪੈਟਰੋਲ ਪੰਪਾਂ ਤੇ ਕੋਈ ਰੋਕ ਨਹੀਂ ਹੋਵੇਗੀ। ਪੈਕਿੰਗ ਸਮੱਗਰੀ, ਪਲਾਸਟਿਕ ਬੈਗ ਆਦਿ ਦੀ ਸਪਲਾਈ ਜਾਰੀ ਰਹੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement