ਕੁੰਵਰ ਵਿਜੈ ਨੇ ਇਨਸਾਫ਼ ਦੀ ਲੜਾਈ ਲੜਨ ਲਈ ਜੰਗ ਦਾ ਕੀਤਾ ਐਲਾਨ
Published : May 1, 2021, 1:10 am IST
Updated : May 1, 2021, 1:10 am IST
SHARE ARTICLE
image
image

ਕੁੰਵਰ ਵਿਜੈ ਨੇ ਇਨਸਾਫ਼ ਦੀ ਲੜਾਈ ਲੜਨ ਲਈ ਜੰਗ ਦਾ ਕੀਤਾ ਐਲਾਨ

ਅੰਮਿ੍ਰਤਸਰ, 30 ਅਪ੍ਰੈਲ ( ਸੁਖਵਿੰਦਰਜੀਤ ਸਿੰਘ ਬਹੋੜੂ): ਬੇਅਦਬੀ ਕਾਂਡ ਸਬੰਧੀ ਬਣੀ ਸਿਟ ਦੇ ਮੁਖੀ ਰਹੇ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਸਿੱਖ ਜਥੇਬੰਦੀਆਂ ਵਲੋ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਨਮਾਨ ਕੀਤਾ। ਉਨ੍ਹਾਂ ਕਿਹਾ ਇਨਸਾਫ਼ ਦੀ ਲੜਾਈ ਲੜਨ ਲਈ ਜੰਗ ਦਾ ਐਲਾਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬੜੇ ਤਾਕਤਵਾਰ ਲੋਕ ਹਨ ਪਰ ਮੈਂ ਦਸਮ ਪਿਤਾ ਦੇ ਆਸਰੇ ਨਾਲ 2 ਸਾਲ ਦੀ ਬੜੀ ਮਿਹਨਤ ਨਾਲ ਰੀਪੋਰਟ ਤਿਆਰ ਕੀਤੀ ਜਿਸ ਨੂੰ ਉੱਚ ਅਦਾਲਤ ਨੇ ਰੱਦ ਕਰ ਦਿਤਾ ਪਰ ਚਾਰ ਅਜੇ ਵੀ ਮੌਜੂਦ ਸਨ । ਬਾਦਲਾਂ ਦਾ  ਨਾਮ ਲਏ ਬਿਨਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਚੈੱਨਲ ਦੀ ਥਾਂ ਇਕ ਦਿਨ ਜਨਤਕ ਟੀ.ਵੀ. ਸਾਹਮਣੇ ਹੋਣਗੇ ਜੋ ਪਾਰਦਰਸ਼ਤੀ ਖ਼ਬਰਾਂ ਪ੍ਰਸਾਰ ਕਰਿਆ ਕਰਨਗੇ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਬਿਨਾਂ ਰੀਪੋਰਟ ਵੇਖਿਆ ਫ਼ਰੀਦਕੋਰਟ ਅਦਾਲਤ ਦਾ ਫ਼ੈਸਲਾ, ਉੱਚ ਅਦਾਲਤ ਵਿਚ ਕਿਸ ਤਰ੍ਹਾਂ ਆਇਆ? ਉਹ ਪੰਜਾਬ ਨੂੰ ਪਹਿਲਾਂ ਵਾਂਗ ਖ਼ੁਸ਼ਹਾਲ ਪ੍ਰਾਂਤ  ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।
 ਉਨ੍ਹਾਂ ਪੁਰਾਣੇ ਹਾਕਮਾਂ ਨੂੰ ਥੋਕ ਉਤੇ ਨਸ਼ਾ ਵਪਾਰੀਆਂ ਕਰਾਰ ਦਿੰਦਿਆਂ ਕਿਹਾ ਕਿ ਡਰੱਗਜ਼ ਦੇ ਛੇਵੇ ਦਰਿਆ ਨੇ ਪੰਜਾਬੀ ਗੱਭਰੂਆਂ ਦੀ ਜ਼ਿੰਦਗੀ ਬਰਬਾਦ ਕਰਨ ਦਿਤੀ ਹੈ। ਗਵਾਹਾਂ ਦੇ ਬਿਆਨ ਅਦਾਲਤ ਵਿਚ ਨਾ ਹੋਣ ਦੇਣ ਉਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਧਨਾਢ ਲੋਕ ਕਿਸੇ ਦੇ ਮਿਤ ਨਹੀਂ, ਜੋ ਬੇਅਦਬੀਆਂ ਕਰਵਾ ਸਕਦੇ ਹਨ, ਉਹ ਕੁੱਝ ਵੀ ਕਰ ਸਕਦੇ ਹਨ। ਪ੍ਰਤਾਪ ਨੇ ਅਪਣੇ ਵਿਰੋਧੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਆਈ.ਪੀ.ਐਸ. ਤੋਂ ਅਸਤੀਫ਼ਾ ਦੇਣ ਬਾਅਦ ਉਹ ਘਰ ਨਹੀਂ ਬੈਠਣਗੇ ਸਗੋਂ ਨਵੇਂ ਪੰਜਾਬ ਦੀ ਸਿਰਜਨਾ ਲਈ ਸਰਗਰਮੀ ਤੇਜ਼ ਕਰਨਗੇ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਹੈ। ਉਨ੍ਹਾਂ ਮੁਤਾਬਕ ਸੰਵਿਧਾਨ ਦੇ ਰਖਵਾਲਿਆਂ ਇਨਸਾਫ਼ ਨਹੀਂ ਕੀਤਾ। ਅੰਗਰੇਜ਼ ਦੇ ਬਣੇ ਕਾਨੂੰਨ ਤੋਂ ਇਨਸਾਫ਼ ਨਹੀਂ ਮਿਲ ਸਕਦਾ। ਉਨ੍ਹਾਂ ਦਾਅਵੇੇ ਨਾਲ ਕਿਹਾ ਕਿ ਪਰ ਲੋਕਾਂ ਨੂੰ ਮੂਰਖ ਬਣਾਉਣ ਵਿਚ ਪਾਵਰਫੂਲ ਵਿਅਕਤੀ ਕਾਮਯਾਬ ਹੋਣਗੇ। ਇਸ ਮੌਕੇ ਕੁੱਝ ਸਿੱਖਾਂ ਵਲੋ ਕੁੰਵਰ ਵਿਜੈ ਦਾ ਵਿਰੋਧ ਵੀ ਕੀਤਾ ਗਿਆ ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ ਸੀ ਪਰ ਪੁਲਿਸ ਵਲੋ ਸਖਤ ਪ੍ਰਬੰਧਾਂ ਕਾਰਨ ਮਾਹੌਲ ਅਸ਼ਾਂਤ ਹੋਣੋ ਟੱਲ ਗਿਆ । ਇਸ ਮੌਕੇ ਉਨਾ ਨੂੰ ਕਾਲੇ ਝੰਡੇ ਵਿਖਾਏ ਗਏ । 
ਕੈਪਸ਼ਨ—ਏ ਐਸ ਆਰ ਬਹੋੜੂ— 30—  6— ਕੁੰਵਰ ਵਿਜੇ ਪ੍ਰਤਾਪ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ।


ਕੈਪਸ਼ਨ-ਏ ਐਸ ਆਰ ਬਹੋੜੂ— 30— 1— ਕੁੰਵਰ ਵਿਜੇ ਪ੍ਰਤਾਪ ਨੂੰ ਸਨਮਾਨਿਤ ਕਰਦੇ ਹੋਏ ਬਲਜੀਤ ਸਿੰਘ ਦਾਦੂਵਾਲ ਤੇ ਹੋਰ। 
 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement