
Dinanagar News : ਇੱਕ ਗਾਂ ਸਣੇ ਤੂੜੀ ਅਤੇ ਹੋਰ ਸਮਾਨ ਸੜ ਕੇ ਹੋਇਆ ਸੁਆਹ
Dinanagar News - ਬੀਤੀ ਰਾਤ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅਧੀਨ ਆਉਂਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਜਾਗੋਚੱਕ ਟਾਂਡਾ ਵਿਖੇ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪਸ਼ੂਆਂ ਦੇ ਵਾੜੇ ਨੂੰ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਘਟਨਾ ਦੌਰਾਨ ਅੱਗ ਲਪੇਟ ਗਾਂ ਸਮੇਤ ਤੂੜੀ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜੋ:Bihar Cylinder Blast: ਬਿਹਾਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ, 4 ਲੋਕਾਂ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ, ਅਵਤਾਰ ਸਿੰਘ, ਪ੍ਰੋਫੈਸਰ ਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਅਚਾਨਕ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਕਮਰੇ ’ਚ ਬੰਨੀ ਗਾਂ ਅਤੇ ਤੂੜੀ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦੀ ਸੂਚਨਾ ਗੁਆਂਢੀਆਂ ਵਲੋਂ ਦਿੱਤੀ ਗਈ। ਤੁਰੰਤ ਹਵੇਲੀ ’ਚ ਪਹੁੰਚੇ ਤਾਂ ਅੱਗ ਕਾਫ਼ੀ ਮਚੀ ਹੋਈ ਸੀ, ਜਿਸ ਉਪਰੰਤ ਸਮੂਹ ਪਿੰਡ ਵਾਸੀਆਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਅੱਗ 'ਤੇ ਕਰੀਬ ਦੋ ਘੰਟੇ ਬਾਅਦ ਕਾਬੂ ਪਾ ਲਿਆ।
ਇਹ ਵੀ ਪੜੋ:Punjab News : ਜਲੰਧਰ ’ਚ ਨਾਕਾਬੰਦੀ ਦੌਰਾਨ 63.72 ਲੱਖ ਦੇ ਸੋਨੇ/ਹੀਰੇ ਦੇ ਗਹਿਣੇ ਜ਼ਬਤ
ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਵਾੜੇ ਦੇ ਕਮਰੇ ’ਚ ਬੰਨ੍ਹੀ ਗਾਂ ਸੜ ਗਈ ਸੀ। ਇਹ ਗਾਂ ਕਰੀਬ ਇੱਕ ਹਫ਼ਤੇ ਤੱਕ ਸੂਨ ਵਾਲੀ ਸੀ, ਜਿਸ ਕਾਰਨ 1 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ। ਅੱਗ 'ਤੇ ਕਾਬੂ ਪਾਉਂਦੇ ਸਮੇਂ ਘਰ ਦਾ ਇਕ ਪਰਿਵਾਰ ਮੈਂਬਰ ਅੱਗ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਉਸ ਦਾ ਚਿਹਰਾ ਝੁਲਸ ਗਿਆ। ਪੀੜਤ ਪਰਿਵਾਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਆਵਜ਼ਾ ਦੀ ਗੁਹਾਰ ਲਗਾਈ ਜਾ ਰਹੀ ਹੈ।
(For more news apart from Due short circuit in Dinanagar, fire broke out in cattle yard News in Punjabi, stay tuned to Rozana Spokesman)