Punjab news : ਫਤਿਹਗੜ੍ਹ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

By : BALJINDERK

Published : May 1, 2024, 6:51 pm IST
Updated : May 1, 2024, 6:51 pm IST
SHARE ARTICLE
ਪੁਲਿਸ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ
ਪੁਲਿਸ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ

Punjab news : ਨਾਜਾਇਜ਼ ਸਬੰਧਾਂ ਚਲਦੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਰਚੀ ਸੀ ਕਤਲ ਦੀ ਸਾਜ਼ਿਸ਼

Punjab news : ਫਤਿਹਗੜ੍ਹ ਸਾਹਿਬ ਦੇ  ਮੰਡੀ ਗੋਬਿੰਦਗੜ੍ਹ ਦੇ ਜੀਟੀ ਰੋਡ ਨੇੜੇ 28 ਅਪ੍ਰੈਲ ਦੀ ਰਾਤ ਨੂੰ ਇਕ ਮਜ਼ਦੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।  ਇਸ ਘਟਨਾ ਨੂੰ ਕਤਲ ਦੀ ਜਾਂਚ ਕਰ ਰਹੀ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ 48 ਘੰਟਿਆਂ ’ਚ ਸੁਲਝਾਉਂਦੇ ਹੋਏ ਸਫ਼ਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਪ੍ਰਮੋਦ ਕੁਮਾਰ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲਾ ਹੈ। ਪ੍ਰਮੋਦ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਦੋਵੇਂ ਪ੍ਰਮੋਦ ਨੂੰ ਆਪਣੇ ਨਾਜਾਇਜ਼ ਸਬੰਧਾਂ ਵਿਚ ਰੁਕਾਵਟ ਸਮਝਦੇ ਸਨ। ਪੁਲਿਸ ਨੇ ਕਾਤਲ ਪ੍ਰਵੀਨ ਭਾਰਤੀ ਅਤੇ ਉਸ ਦੀ ਸਾਥੀ ਪੂਜਾ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜੋ:Patiala News : ਪਟਿਆਲਾ 'ਚ ਵਿਆਹ ਕਰਵਾਉਣ ਲਈ 20 ਹਜ਼ਾਰ 'ਚ ਖਰੀਦੀ ਲੜਕੀ 

ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦਿਆਂ SP (ਆਈ) ਰਾਕੇਸ਼ ਯਾਦਵ ਨੇ ਦੱਸਿਆ ਕਿ ਪ੍ਰਮੋਦ ਵਰੁਣ ਸਟੀਲ ਮੁਗਲ ਮਾਜਰਾ ’ਚ ਕੰਮ ਕਰਦਾ ਸੀ। ਪ੍ਰਵੀਨ ਮਿੱਲ ਦੇ ਗੇਟ 'ਤੇ ਇਕ ਘੰਟਾ ਇੰਤਜ਼ਾਰ ਕਰਦਾ ਰਿਹਾ ਅਤੇ ਫਿਰ ਪ੍ਰਮੋਦ ਤੋਂ ਲਿਫਟ ਲੈ ਕੇ ਨੈਸ਼ਨਲ ਹਾਈਵੇ 'ਤੇ ਪਹੁੰਚ ਗਿਆ। ਉੱਥੇ ਪ੍ਰਮੋਦ ਦਾ ਚਾਕੂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਸਾਜ਼ਿਸ਼ ਪ੍ਰਮੋਦ ਦੀ ਪਤਨੀ ਪੂਜਾ ਦੇਵੀ ਅਤੇ ਉਸ ਦੇ ਪ੍ਰੇਮੀ ਪ੍ਰਵੀਨ ਨੇ ਰਚੀ ਸੀ।

ਇਹ ਵੀ ਪੜੋ:Punjab university News : PU ਵਿਦਿਆਰਥੀਆਂ ਤੇ ਸਟਾਫ਼ ਨੂੰ ਪਛਾਣ ਕਾਰਡ ਪਾ ਕੇ ਰੱਖਣਾ ਹੋਇਆ ਲਾਜ਼ਮੀ

ਜ਼ਿਕਰਯੋਗ ਹੈ ਕਿ ਪ੍ਰਮੋਦ ਕੁਮਾਰ ਮੁਗਲ ਮਾਜਰਾ ’ਚ ਇੱਕ ਮਿੱਲ ਵਿੱਚ ਕੰਮ ਖਤਮ ਕਰਕੇ ਬਾਹਰ ਨਿਕਲਿਆ ਸੀ। ਫਿਰ ਰਸਤੇ ਵਿਚ ਉਸ ਦੀ ਮੁਲਾਕਾਤ ਕਿਸੇ ਨਾਲ ਹੋਈ। ਜਿਸ ਨੇ ਅੰਬੇ ਮਾਜਰਾ ਤੱਕ ਲਿਫ਼ਟ ਮੰਗੀ ਸੀ। ਪ੍ਰਮੋਦ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਕਿਸੇ ਨੂੰ ਛੱਡ ਕੇ ਘਰ ਆ ਜਾਵੇਗਾ।
ਇਸ ਤੋਂ ਬਾਅਦ ਜਦੋਂ ਕਾਫ਼ੀ ਦੇਰ ਤੱਕ ਪ੍ਰਮੋਦ ਘਰ ਨਹੀਂ ਪਹੁੰਚਿਆ ਤਾਂ ਉਸ ਦੀ ਪਤਨੀ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਪ੍ਰਮੋਦ ਦਾ ਕਤਲ ਹੋ ਗਿਆ ਹੈ। ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ ਸਨ। ਉੱਥੇ ਉਸ ਨੇ ਦੇਖਿਆ ਕਿ ਉਸ ਦੇ ਪੇਟ ਅਤੇ ਛਾਤੀ 'ਤੇ ਚਾਕੂ ਨਾਲ ਕਈ ਵਾਰ ਕਰ ਗਲਾ ਵੱਢਿਆ ਹੋਇਆ ਸੀ। ਜਿਸ ਕਾਰਨ ਪ੍ਰਮੋਦ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜੋ:Jalandhar News : ਜਲੰਧਰ ’ਚ ਕਮਿਸ਼ਨਰੇਟ ਪੁਲਿਸ ਹੋਇਆ ਸਖ਼ਤ, 3 ਮਕੈਨਿਕਾਂ ਸਮੇਤ 8 ਮੁਲਜ਼ਮ ਕੀਤੇ ਗ੍ਰਿਫ਼ਤਾਰ

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਮਾਮਲੇ ਸਬੰਧੀ ਮੁਲਜ਼ਮਾਂ ਅਤੇ ਪਤਨੀ ਦੇ ਰਿਸ਼ਤੇਦਾਰਾਂ ਤੋਂ ਜਾਣਕਾਰੀ ਲੈਣ ’ਤੇ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਪੂਜਾ ਦੇ ਪ੍ਰਵੀਨ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ।

(For more news apart from Fatehgarh police solved mystery of blind murder News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement