Patiala News : ਪਟਿਆਲਾ 'ਚ ਵਿਆਹ ਕਰਵਾਉਣ ਲਈ 20 ਹਜ਼ਾਰ 'ਚ ਖਰੀਦੀ ਲੜਕੀ

By : BALJINDERK

Published : May 1, 2024, 6:25 pm IST
Updated : May 1, 2024, 6:25 pm IST
SHARE ARTICLE
ਮੁਲਜ਼ਮ
ਮੁਲਜ਼ਮ

Patiala News : ਲੜਕੀ ਦੀ ਉਮਰ 14 ਸਾਲ, ਪੁਲਿਸ ਨੇ ਵਿਚੋਲੇ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ 

Patiala News : ਪਟਿਆਲਾ ਦੇ ਬਖਸ਼ੀਵਾਲਾ ਨੇੜਲੇ ਪਿੰਡ ਮੁੰਡਖੇੜਾ ਦੇ ਇੱਕ ਨੌਜਵਾਨ ਨੇ ਇੱਕ ਔਰਤ ਨੂੰ ਵਿਆਹ ਕਰਵਾਉਣ ਲਈ 20 ਹਜ਼ਾਰ ਰੁਪਏ ਦਿੱਤੇ। ਨੌਜਵਾਨ ਨੇ 20 ਹਜ਼ਾਰ ਰੁਪਏ ਦੇ ਕੇ ਵਿਆਹ ਕਰਵਾਉਣ ਤੋਂ ਬਾਅਦ ਲੜਕੀ ਨੂੰ ਤਿੰਨ ਦਿਨ ਆਪਣੇ ਕੋਲ ਰੱਖਿਆ। ਜਿਸ ਦੀ ਉਮਰ ਸਿਰਫ਼ 14 ਸਾਲ ਸੀ। 
ਦੱਸ ਦੇਈਏ ਕਿ 24 ਅਪ੍ਰੈਲ ਨੂੰ ਲੜਕੀ ਨੂੰ ਲੁਕ-ਛਿਪ ਕੇ ਲੜਕੇ ਕੋਲ ਲਿਜਾਣ ਤੋਂ ਬਾਅਦ ਦੋਸ਼ੀ ਔਰਤ ਆਪਣੇ ਪਿੰਡ ਆ ਗਈ।

ਇਹ ਵੀ ਪੜੋ:Punjab university News : PU ਵਿਦਿਆਰਥੀਆਂ ਤੇ ਸਟਾਫ਼ ਨੂੰ ਪਛਾਣ ਕਾਰਡ ਪਾ ਕੇ ਰੱਖਣਾ ਹੋਇਆ ਲਾਜ਼ਮੀ 

ਉਧਰ ਲਾਪਤਾ ਧੀ ਦੀ ਭਾਲ ਲਈ ਪੁਲਿਸ ਕੋਲ ਪਹੁੰਚੇ ਪਰਿਵਾਰ ਦੀ ਸ਼ਿਕਾਇਤ ਮਿਲਣ ’ਤੇ 6 ਦਿਨਾਂ ਦੇ ਅੰਦਰ ਪੁਲਿਸ ਨੇ ਦੋਸ਼ੀ ਲਾੜੇ, ਉਸਦੇ ਪਿਤਾ ਦੇ ਨਾਲ-ਨਾਲ ਵਿਚੋਲੇ ਅਤੇ ਉਸਦੀ ਮਾਸੀ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। 
ਇਸ ਮਾਮਲੇ ’ਚ 27 ਸਾਲਾ ਲਾੜੇ ਅੰਮ੍ਰਿਤਪਾਲ, ਲਾੜੇ ਦੇ ਪਿਤਾ ਜਗਤਾਰ ਸਿੰਘ, ਵਿਚੋਲੇ ਦੀਪਿਕਾ ਅਤੇ ਦੀਪਿਕਾ ਦੀ ਮਾਸੀ ਵੀਨਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜੋ:Jalandhar News : ਜਲੰਧਰ ’ਚ ਕਮਿਸ਼ਨਰੇਟ ਪੁਲਿਸ ਹੋਇਆ ਸਖ਼ਤ, 3 ਮਕੈਨਿਕਾਂ ਸਮੇਤ 8 ਮੁਲਜ਼ਮ ਕੀਤੇ ਗ੍ਰਿਫ਼ਤਾਰ

ਇਸ ਮੌਕੇ ਪੁਲਿਸ ਅਨੁਸਾਰ ਮੁਲਜ਼ਮ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਖੇੜੀ ਜੱਟਾਂ ਉਮਰ 27 ਸਾਲ ਦਾ ਹੈ, ਜੋ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸਨੇ ਆਪਣੇ ਪਿੰਡ ਦੀ ਇੱਕ ਔਰਤ ਵੀਨਾ ਰਾਣੀ ਨੂੰ ਕਿਹਾ ਕਿ ਉਹ ਉਸਨੂੰ ਕੋਈ ਰਿਸ਼ਤਾ ਜਾਂ ਕੁੜੀ ਲੱਭ ਦੇਵੇ।  ਇਸ ਸਬੰਧੀ ਜਦੋਂ ਵੀਨਾ ਰਾਣੀ ਦੀ ਭਤੀਜੀ ਦੀਪਿਕਾ ਮੁੰਡਖੇੜਾ ਨਾਲ ਗੱਲ ਕੀਤੀ ਤਾਂ ਉਹ ਪਿੰਡ ਦੀ ਰਹਿਣ ਵਾਲੀ 14 ਸਾਲਾ ਲੜਕੀ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ।

ਇਹ ਵੀ ਪੜੋ:Chandigarh News : ਚੰਡੀਗੜ੍ਹ 'ਚ ਡੀਸੀ ਰੇਟ ’ਤੇ ਨੌਕਰੀ ਲਗਾਉਣ ਦੇ ਨਾਂ 'ਤੇ ਠੱਗੀ

ਉਨ੍ਹਾਂ ਨੇ ਲੜਕੀ ਨੂੰ ਭਰੋਸੇ 'ਚ ਲੈ ਕੇ 24 ਅਪ੍ਰੈਲ ਨੂੰ ਉਸ ਨੂੰ ਆਪਣੇ ਘਰ ਬੁਲਾਇਆ, ਜਿੱਥੋਂ ਉਹ ਖੇੜੀ ਜੱਟਾਂ ਗਏ, ਜਿੱਥੇ ਉਨ੍ਹਾਂ ਨੇ ਲੜਕੀ ਦਾ ਵਿਆਹ ਅੰਮ੍ਰਿਤਪਾਲ ਸਿੰਘ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਉਸ ਨੇ ਲੜਕੀ ਨੂੰ ਤਿੰਨ ਦਿਨ ਤੱਕ ਆਪਣੇ ਘਰ ਰੱਖਿਆ ਪਰ ਸਰੀਰਕ ਸਬੰਧ ਨਹੀਂ ਬਣਾਏ। ਇਸ ਦੌਰਾਨ ਜਦੋਂ ਮਾਮਲਾ 26 ਅਪਰੈਲ ਨੂੰ ਪੁਲਿਸ ਕੋਲ ਪੁੱਜਿਆ ਤਾਂ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਕੇ ਲੜਕੀ ਨੂੰ ਬਰਾਮਦ ਕਰ ਲਿਆ।
ਇਸ ਮੌਕੇ ਬਖਸ਼ੀਵਾਲਾ ਥਾਣੇ ਦੇ ਐਸਐਚਓ ਅਜੇ ਪਰੌਚਾ ਨੇ ਦੱਸਿਆ ਕਿ ਮੁਲਜ਼ਮ ਦੀਪਿਕਾ ਅਤੇ ਉਸ ਦੀ ਮਾਸੀ ਵੀਨਾ ਰਾਣੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

(For more news apart from girl bought for marriage in Patiala for 20 thousand News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement