Chandigarh News : ਚੰਡੀਗੜ੍ਹ 'ਚ ਡੀਸੀ ਰੇਟ ’ਤੇ ਨੌਕਰੀ ਲਗਾਉਣ ਦੇ ਨਾਂ 'ਤੇ ਠੱਗੀ

By : BALJINDERK

Published : May 1, 2024, 4:56 pm IST
Updated : May 1, 2024, 4:56 pm IST
SHARE ARTICLE
ਥਾਣੇ ਦੇ ਬਾਹਰ ਨਾਅਰੇਬਾਜੀ ਕਰਦੇ ਲੋਕ
ਥਾਣੇ ਦੇ ਬਾਹਰ ਨਾਅਰੇਬਾਜੀ ਕਰਦੇ ਲੋਕ

Chandigarh News : 34 ਲੋਕਾਂ ਤੋਂ ਠੇਕੇਦਾਰ ਨੇ 40-40 ਹਜ਼ਾਰ ਰੁਪਏ ਲਏ, ਲੋਕਾਂ ਨੇ ਥਾਣੇ ਦੇ ਬਾਹਰ ਕੀਤੀ ਨਾਅਰੇਬਾਜ਼ੀ

Chandigarh News : ਚੰਡੀਗੜ੍ਹ 'ਚ ਬੁੱਧਵਾਰ ਸਵੇਰੇ ਡੀਸੀ ਰੇਟ ਲਗਵਾਉਣ ਦੇ ਨਾਂ 'ਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਧੋਖਾਧੜੀ ਦਾ ਸ਼ਿਕਾਰ ਹੋਏ ਲੋਕ ਸਾਰੰਗਪੁਰ ਥਾਣੇ ਦੇ ਬਾਹਰ ਪਹੁੰਚੇ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਵੀ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:Amritsar News : ਕੌਮਾਂਤਰੀ ਸਰਹੱਦ ਨੇੜੇ ਖੇਤਾਂ 'ਚੋਂ ਮਿਲੀ ਲਗਭਗ 8 ਕਰੋੜ ਦੀ ਹੈਰੋਇਨ ਬਰਾਮਦ

ਇਸ ਮੌਕੇ ਥਾਣਾ ਸਾਰੰਗਪੁਰ ਨੂੰ ਦਿੱਤੀ ਸ਼ਿਕਾਇਤ 'ਚ ਧਨਾਸ ਦੀ ਰਹਿਣ ਵਾਲੀ ਸੁਨੀਤਾ ਨੇ ਦੱਸਿਆ ਕਿ ਉਸ ਦੀ ਧਨਾਸ 'ਚ ਰਾਜੀਵ ਨਾਂ ਦੇ ਵਿਅਕਤੀ ਨਾਲ ਮੁਲਾਕਾਤ ਹੋਈ ਸੀ। ਜਿਸ ਨੇ ਖੁਦ ਨੂੰ ਠੇਕੇਦਾਰ  ਦੱਸਦੇ ਹੋਏ ਕਿਹਾ ਕਿ ਉਸ ਨੂੰ ਚੰਡੀਗੜ੍ਹ ’ਚ ਡੀਸੀ ਰੇਟ ’ਤੇ ਸਫ਼ਾਈ ਸੇਵਕਾਂ ਨੂੰ ਨੌਕਰੀ ’ਤੇ ਰੱਖਣ ਲਈ ਕੰਟਰੈਕਟ ਮਿਲਿਆ ਹੈ। ਇਸ ਤੋਂ ਬਾਅਦ ਉਹ ਹੋਰ ਲੋਕਾਂ ਨਾਲ ਰਾਜੀਵ ਕੋਲ ਪਹੁੰਚੀ। ਜਿੱਥੇ ਉਸ ਨੇ ਨੌਕਰੀ ਦਿਵਾਉਣ ਦੇ ਨਾਂ 'ਤੇ ਇਕ ਵਿਅਕਤੀ ਤੋਂ 40 ਹਜ਼ਾਰ ਰੁਪਏ ਦੀ ਮੰਗ ਕੀਤੀ। ਜੋ ਉਸ ਨੇ ਉਸ ਨੂੰ ਗੂਗਲ ਪੇ ਰਾਹੀਂ ਦਿੱਤਾ ਸੀ।

ਇਹ ਵੀ ਪੜੋ:Dinanagar News : ਸ਼ਾਰਟ ਸਰਕਟ ਹੋਣ ਨਾਲ ਪਸ਼ੂਆਂ ਦੇ ਵਾੜੇ 'ਚ ਲੱਗੀ ਅੱਗ 

ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ‘‘ਆਪਕੀ ਆਵਾਜ਼’’ ਪਾਰਟੀ ਦੇ ਪ੍ਰਧਾਨ ਪ੍ਰੇਮਪਾਲ ਚੌਹਾਨ ਵੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਉਹ ਵੀ ਲੋਕਾਂ ਸਮੇਤ ਥਾਣੇ ਪਹੁੰਚ ਗਿਆ। ਜਿੱਥੇ ਚੌਹਾਨ ਨੇ ਕਿਹਾ ਕਿ ਠੇਕੇਦਾਰ ਇਕੱਲੇ ਇੰਨੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਨਹੀਂ ਕਰ ਸਕਦਾ। ਹੋਰ ਲੋਕਾਂ ਦੀ ਵੀ ਉਸ ਨਾਲ ਮਿਲੀਭੁਗਤ ਹੈ। ਜਿਸ ਦਾ ਪਤਾ ਪੁਲਿਸ ਜਾਂਚ 'ਚ ਲੱਗੇਗਾ।

(For more news apart from Cheating in name of employment on DC rate in Chandigarh News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement