
ਪੰਜਾਬ ਦੇ 729 ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨ ਦਿੱਤਾ ਗਿਆ ਹੈ।
ਮੋਹਾਲੀ: ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਅਮਿਤ ਕੁਮਾਰ ਨੇ ਵਿਸ਼ਵ ਤੰਬਾਕੂ ਦਿਵਸ ‘ਤੇ ਇਕ ਸੂਬਾ ਪੱਧਰੀ ਪ੍ਰੋਗਰਾਮ ਵਿਚ ਕਿਹਾ ਕਿ ਪੰਜਾਬ ਵਿਚ ਤੰਬਾਕੂ ‘ਤੇ ਰੋਕ ਲਗਾਉਣ ਲਈ ਸਾਲ 2018-19 ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸਿਹਤ ਵਿਭਾਗ ਵੱਲ਼ੋਂ 23,886 ਚਲਾਣ ਜਾਰੀ ਕੀਤੇ ਗਏ।ਉਹਨਾਂ ਕਿਹਾ ਕਿ ਵਿਭਾਗ ਨੇ ਤੰਬਾਕੂ ‘ਤੇ ਰੋਕ ਲਗਾਉਣ ਲਈ ਪ੍ਰਮੁੱਖ ਤੌਰ ‘ਤੇ ਕੰਮ ਕੀਤਾ ਹੈ।
Street play on tobacco
ਅਮਿਤ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਕ ਐਕਟ 2003 (COTPA) ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ 23,886 ਚਲਾਣ ਜਾਰੀ ਕੀਤੇ ਗਏ ਸਨ। ਉਹਨਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ ਸੂਬੇ ਵਿਚ ਹੁੱਕਾ ਬਾਰ ‘ਤੇ ਪਾਬੰਧੀ ਲਗਾਉਣ ਲਈ ਮਾਰਚ 2018 ਵਿਚ ਅਸੈਂਬਲੀ ‘ਚ ਬਿੱਲ ਪਾਸ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਦੇ 729 ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨ ਦਿੱਤਾ ਗਿਆ ਹੈ।
COTPA
ਇਸ ਮੌਕੇ ‘ਤੇ ਪਰਿਵਾਰ ਭਲਾਈ ਸੰਸਥਾ ਦੀ ਡਾਇਰੈਕਟਰ ਡਾਕਟਰ ਅਵਨੀਤ ਕੌਰ, ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾਕਟਰ ਰੀਟਾ ਭਾਰਦਵਾਨ, ਸਟੇਟ ਪ੍ਰੋਗਰਾਮ ਅਫਸਰ ਨਿਰਲੇਪ ਕੌਰ ਵੀ ਸ਼ਾਮਿਲ ਸਨ। ਇਸ ਮੌਕੇ ‘ਤੇ ਨਰਸਿੰਗ ਕਾਲਜ ਮੋਹਾਲੀ ਵੱਲੋਂ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿਚ ਵਿਦਿਆਰਥੀਆਂ ਵਿਚਕਾਰ ‘ਤੰਬਾਕੂ ਐਂਡ ਲੰਗਜ਼ ਹੈਲਥ’ ਥੀਮ ਦੇ ਤਹਿਤ ਪੋਸਟਰ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਉਜਾਗਰ ਕਰਦੀ ਸਕਿੱਟ ਵੀ ਦਿਖਾਈ ਗਈ।