
ਹੁਣ ਜ਼ਿਲਾ ਪਟਿਆਲਾ ਵਿਚ 4 ਨਵੇਂ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਵਿਚ ਇਕ ਆਸ਼ਾ ਵਰਕਰ ਵੀ ਸ਼ਾਮਿਲ ਹੈ।
ਪਟਿਆਲਾ ਵਿਚ ਆਏ ਦਿਨ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਹੁਣ ਜ਼ਿਲਾ ਪਟਿਆਲਾ ਵਿਚ 4 ਨਵੇਂ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਵਿਚ ਇਕ ਆਸ਼ਾ ਵਰਕਰ ਵੀ ਸ਼ਾਮਿਲ ਹੈ। ਇਨ੍ਹਾਂ ਕੇਸਾਂ ਦੇ ਨਾਲ ਪਟਿਆਲਾ ਵਿਖੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 126 ਹੋ ਗਈ ਹੈ।
Covid 19
ਇਸ ਸਬੰਧੀ ਜਾਣਕਾਰੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਵੱਲੋਂ ਦਿੱਤੀ ਗਈ। ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੂਵੈਤ ਤੋਂ ਵਾਪਿਸ ਆਏ ਦੋ ਵਿਅਕਤੀਆਂ ਦੀਆਂ ਕਰੋਨਾ ਰਿਪੋਰਟਾਂ ਪੌਜਟਿਵ ਆਇਆ ਹਨ। ਦੱਸ ਦੱਈਏ ਕਿ ਇਨ੍ਹਾਂ ਨੂੰ ਵਾਪਿਸ ਪਰਤਣ ਤੋਂ ਪਹਿਲਾਂ ਹੀ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਇਕਾਂਤਵਸ ਕੀਤਾ ਗਿਆ ਸੀ।
Covid 19
ਇਸ ਤੋਂ ਇਲਾਵਾ ਦਿੱਲੀ ਤੋਂ ਵਾਪਿਸ ਪਰਤੀ ਪਿੰਡ ਸਿੰਬੜੋਂ ਦੀ ਇਕ ਔਰਤ ਦੀ ਵੀ ਕਰੋਨਾ ਰਿਪੋਰਟ ਪੌਜਟਿਵ ਆਈ ਹੈ। ਇਨ੍ਹਾਂ ਦੇ ਨਾਲ ਹੀ ਪਿੰਡ ਮਟੋਰਡਾ ਵਿਖੇ ਤੈਨਾਇਤ ਇੱਕ ਆਸ਼ਾ ਵਰਕਰ ਦੇ ਕਰੋਨਾ ਟੈਸਟ ਤੋਂ ਬਾਅਦ ਉਸ ਦੀ ਰਿਪੋਰਟ ਵੀ ਪੌਜਟਿਵ ਆਈ ਹੈ। ਹੁਣ ਇਨ੍ਹਾਂ ਸਾਰਿਆਂ ਨੂੰ ਪਟਿਆਲਾ ਦੇ ਸਰਕਾਰੀ ਰਜ਼ਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ।
Covid 19
ਦੱਸਣ ਯੋਗ ਹੈ ਕਿ ਹੁਣ ਤੱਕ ਪਟਿਆਲੇ ਜ਼ਿਲੇ ਵਿਚ ਕਰੋਨਾ ਵਾਇਰਸ ਦੇ 126 ਕੇਸ ਦਰਜ਼ ਹੋ ਚੁੱਕੇ ਹਨ। ਜਿਨ੍ਹਾਂ ਵਿਚੋਂ 106 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਘਰ ਪਰਤ ਚੁੱਕੇ ਹਨ ਅਤੇ 2 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ। ਇਸ ਲਈ ਹੁਣ ਜ਼ਿਲ੍ਹੇ ਵਿਚ ਕੇਵਲ 18 ਐਕਟਿਵ ਕੇਸ ਹਨ।
Covid 19