Encounter in Amritsar : ਅੰਮ੍ਰਿਤਸਰ 'ਚ ਮੁਲਜ਼ਮਾਂ ਦਾ ਐਨਕਾਊਂਟਰ, ISI ਆਧਾਰਤ ਅਤਿਵਾਦੀ ਮਾਡਿਊਲ ਦੇ ਗੁਰਗੇ ਕਾਬੂ 
Published : Jun 1, 2025, 2:30 pm IST
Updated : Jun 1, 2025, 2:30 pm IST
SHARE ARTICLE
Encounter of accused in Amritsar, henchmen of ISI-based terrorist module arrested News in Punjabi
Encounter of accused in Amritsar, henchmen of ISI-based terrorist module arrested News in Punjabi

Encounter in Amritsar : ਕਾਰਜਪ੍ਰੀਤ ਸਿੰਘ ਤੇ ਗੁਰਲਾਲ ਸਿੰਘ ਕਾਬੂ, ਡੀਜੀਪੀ ਗੌਰਵ ਯਾਦਵ ਨੇ ਦਿਤੀ ਜਾਣਕਾਰੀ 

Encounter of accused in Amritsar, henchmen of ISI-based terrorist module arrested News in Punjabi : ਅੰਮ੍ਰਿਤਸਰ 'ਚ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਦੇ ਸੰਚਾਲਕ ਜੀਵਨ ਫ਼ੌਜੀ ਨਾਲ ਜੁੜੇ ਇਕ ISI ਆਧਾਰਤ ਅਤਿਵਾਦੀ ਮਾਡਿਊਲ ਵਿਰੁਧ ਕਾਰਵਾਈ ਕਰਦੇ ਹੋਏ ਖ਼ਤਮ ਕਰ ਦਿਤਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਐਨਕਾਊਂਟਰ ਕਰਦੇ ਹੋਏ ਵਿਦੇਸ਼ੀ ਗੈਂਗਸਟਰ ਜੀਵਨ ਫ਼ੌਜੀ ਦੋ ਸਾਥੀਆਂ ਕਾਰਜਪ੍ਰੀਤ ਸਿੰਘ, ਵਾਸੀ ਵੇਰੋਵਾਲ, ਤਰਨਤਾਰਨ, ਤੇ ਗੁਰਲਾਲ ਸਿੰਘ ਉਰਫ਼ ਹਰਮਨ, ਵਾਸੀ ਗੋਇੰਦਵਾਲ ਸਾਹਿਬ, ਤਰਨਤਾਰਨ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਜੀਵਨ ਫ਼ੌਜੀ, ਇਕ ਸਰਗਰਮ BKI ਮੈਂਬਰ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਜਬਰਦਸਤੀ ਵਸੂਲੀ ਦਾ ਇਕ ਰੈਕੇਟ ਚਲਾ ਰਿਹਾ ਸੀ। ਉਸ ਨੇ ਕਾਰਜਪ੍ਰੀਤ ਅਤੇ ਗੁਰਲਾਲ ਨੂੰ ਇਕ .30 ਬੋਰ ਪਿਸਤੌਲ ਪ੍ਰਦਾਨ ਕੀਤਾ ਸੀ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਖੇਤਰ ਵਿਚ ਇਕ ਫਰਨੀਚਰ ਦੀ ਦੁਕਾਨ 'ਤੇ ਗੋਲੀਬਾਰੀ ਕਰਨ ਲਈ ਨਿਰਦੇਸ਼ ਦਿਤੇ ਸਨ। ਇਹ ਗੋਲੀਬਾਰੀ ਦੀ ਘਟਨਾ ਇਕ ਜਬਰਦਸਤੀ ਦੀ ਕੋਸ਼ਿਸ਼ ਦਾ ਹਿੱਸਾ ਸੀ, ਜਿਸ ਵਿਚ ਜੀਵਨ ਫ਼ੌਜੀ ਕੈਨੇਡਾ ਵਿਚ ਸਥਿਤ ਦੁਕਾਨ ਮਾਲਕ ਦੇ ਇਕ ਰਿਸ਼ਤੇਦਾਰ ਤੋਂ ਫਿਰੌਤੀ ਦੀ ਮੰਗ ਕਰ ਰਿਹਾ ਸੀ।

ਮੁਲਜ਼ਮ ਗੁਰਲਾਲ ਸਿੰਘ ਉਰਫ਼ ਹਰਮਨ ਦੇ ਖ਼ੁਲਾਸੇ ਦੇ ਆਧਾਰ 'ਤੇ, ਇਕ ਪੁਲਿਸ ਟੀਮ ਉਸ ਨੂੰ ਅਪਰਾਧ ਵਿਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਲਈ ਅਪਣੇ ਨਾਲ ਲੈ ਗਈ। ਇਸ ਕਾਰਵਾਈ ਦੌਰਾਨ, ਦੋਸ਼ੀ ਨੇ ਪੁਲਿਸ ਪਾਰਟੀ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਪੁਲਿਸ ਨੇ ਆਤਮ-ਰੱਖਿਆ ਲਈ ਜਵਾਬੀ ਕਾਰਵਾਈ ਕੀਤੀ। ਇਸ ਮੁਕਾਬਲੇ ਵਿਚ ਗੁਰਲਾਲ ਨੂੰ ਖੱਬੀ ਲੱਤ ਵਿਚ ਗੋਲੀ ਲੱਗੀ। ਉਸ ਨੂੰ ਤੁਰਤ ਇਲਾਜ ਲਈ ਸਿਵਲ ਹਸਪਤਾਲ, ਅੰਮ੍ਰਿਤਸਰ ਲਿਆਂਦਾ ਗਿਆ।

ਡੀਜੀਪੀ ਨੇ ਦਸਿਆ ਕਿ ਇਸ ਸਬੰਧੀ ਇਕ ਐਫ਼ਆਈਆਰ ਦਰਜ ਕਰ ਲਈ ਗਈ ਹੈ, ਤੇ ਇਸ ਅਤਿਵਾਦੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement