
ਸਵੇਰੇ 07:30 ਵਜੇ ਤੋਂ 01:30 ਵਜੇ ਤੱਕ ਖੁੱਲ੍ਹਣਗੇ
ਪੰਜਾਬ- ਪੰਜਾਬ ਸਕੂਲ ਸਿੱਖਿਆ ਮਹਿਕਮੇ ਵੱਲੋਂ ਗਰਮੀ ਦੇ ਮੱਦੇ ਨਜ਼ਰ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜੁਲਾਈ ਤੋਂ ਸਰਕਾਰੀ ਸਕੂਲ ਖੁੱਲ੍ਹਣ ਜਾ ਰਹੇ ਹੈ।
Punjab School Education Board
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਹੁਣ ਸਕੂਲ ਸਵੇਰੇ 07:30 ਵਜੇ ਤੋਂ 01:30 ਵਜੇ ਤੱਕ ਖੁੱਲ੍ਹਣਗੇ। ਹਾਲਾਂਕਿ, ਉਮੀਦ ਸੀ ਕਿ ਛੁੱਟੀਆਂ ਵਿੱਚ ਵਾਧਾ ਹੋ ਜਾਵੇਗਾ ਪਰ ਅਜਿਹਾ ਨਾ ਕਰਕੇ ਸਿੱਖਿਆ ਵਿਭਾਗ ਨੇ ਸਕੂਲ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਤਬਦੀਲ ਕਰ ਦਿੱਤਾ ਹੈ।
Change the Timing Of School
ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਸਮੂਹ ਸਕੂਲ ਮੁਖੀਆਂ ਅਤੇ ਉਚ ਅਧਿਕਾਰੀਆਂ ਨੂੰ ਜਾਰੀ ਪੱਤਰ ਵਿਚ ਕਿਹਾ ਹੈ ਕਿ ਅਗਲੇ ਹੁਕਮਾਂ ਤਕ ਸਕੂਲ ਦਾ ਸਮਾਂ ਤਬਦੀਲ ਕਰਨ ਵਾਲੇ ਹੁਕਮ ਲਾਗੂ ਰਹਿਣਗੇ।