
ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ ਕਿ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਤੋਂ...
ਲੁਧਿਆਣਾ: ਲੁਧਿਆਣਾ ਵਿਖੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ। ਇਥੇ ਸਸਤੀ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਫੈਕਟਰੀ ਕੀਮਤਾਂ 'ਤੇ ਲੋਕਾਂ ਨੂੰ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
Balwinder Singh Jindu
ਇਥੇ ਦੱਸਣਯੋਗ ਹੈ ਕਿ ਇਸ ਦਾ ਸੋਸ਼ਲ ਮੀਡੀਆ 'ਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ, ਜਿਸ ਦਾ ਮੈਡੀਕਲ ਐਸੋਸੀਏਸ਼ਨ ਨੇ ਵਿਰੋਧ ਕਰ ਦਿੱਤਾ ਹੈ ਅਤੇ ਦਵਾਖ਼ਾਨੇ ਦੇ ਪ੍ਰਬੰਧਕ ਬਲਜਿੰਦਰ ਜਿੰਦੂ 'ਤੇ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ। ਹੁਣ ਉਹਨਾਂ ਦੇ ਹੱਕ ਵਿਚ ਯੂਨਾਇਟਿਡ ਸਿੱਖ ਉਤਰੀ ਹੈ ਤੇ ਉਹਨਾਂ ਵੱਲੋਂ ਦਵਾਈਆਂ ਦੀ ਸੇਵਾ ਕੀਤੀ ਗਈ ਹੈ। ਇਸ ਸਬੰਧੀ ਯੂਨਾਇਟਿਡ ਸਿੱਖ ਦੇ ਮੈਂਬਰ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ।
UNITED SIKH
ਉਹਨਾਂ ਕਿਹਾ ਕਿ ਜੇ ਅਸੀਂ ਮਾੜੇ ਕੰਮਾਂ ਵਿਚ ਲੋਕਾਂ ਦਾ ਸਾਥ ਦਿੰਦੇ ਹਾਂ ਤਾਂ ਚੰਗੇ ਕੰਮ ਵਿਚ ਵੀ ਸਹਿਯੋਗ ਦੀ ਲੋੜ ਹੈ। ਉਹਨਾਂ ਵੱਲੋਂ ਦਵਾਈਆਂ ਦੀ ਸੇਵਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇ ਉਹਨਾਂ ਨੂੰ ਹੋਰ ਕੋਈ ਚੀਜ਼ ਦੀ ਲੋੜ ਪਈ ਤਾਂ ਉਹ ਉਹਨਾਂ ਨਾਲ ਖੜ੍ਹੇ ਰਹਿਣਗੇ। ਯੂਨਾਇਟਿਡ ਸਿੱਖ ਵੱਲੋਂ ਬਲਵਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਿਚ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ।
Balwinder Singh Jindu
ਉਹਨਾਂ ਵੱਲੋਂ ਵੀ ਉਪਰਾਲਾ ਕੀਤਾ ਜਾਵੇਗਾ ਕਿ ਉਹਨਾਂ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਵੀ ਅਜਿਹੇ ਹੀ ਹੋਰ ਮੋਦੀਖਾਨੇ ਖੋਲ੍ਹੇ ਜਾਣ ਤਾਂ ਜੋ ਗਰੀਬ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਜੇ ਕੋਈ ਡਾਕਟਰ ਅਪਣੀ ਦਵਾਈ ਦੀ ਮਸ਼ਹੂਰੀ ਕਰਦਾ ਹੈ ਤਾਂ ਉਸ ਤੇ ਖਰਚ ਆਉਂਦਾ ਹੈ ਪਰ ਜੇ ਉਹ ਮਸ਼ਹੂਰੀ ਨਾ ਕਰਵਾਵੇ ਤਾਂ ਉਸ ਦਾ ਖਰਚ ਬਚ ਸਕਦਾ ਹੈ ਤੇ ਉਹ ਦਵਾਈ ਸਸਤੇ ਭਾਅ ਤੇ ਵੀ ਵੇਚ ਸਕਦਾ ਹੈ।
Guru Nanak Modikhana
ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ ਕਿ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਤੋਂ ਰਾਹਤ ਕਿਵੇਂ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਸਾਹਿਬ, ਭਾਈ ਗੁਰਇਕਬਾਲ ਸਾਹਿਬ ਜੀ (ਬੀਬੀ ਕੋਲਾਂ ਜੀ ਭਲਾਈ ਕੇਂਦਰ) ਅਤੇ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਵੱਲੋਂ ਸਤਿਕਾਰਯੋਗ ਮਾਤਾ ਵਿਪਨਪ੍ਰੀਤ ਕੌਰ ਅਤੇ ਉਹਨਾਂ ਦਾ ਸਮੂਹ ਸਹਿਯੋਗੀਆਂ, ਥਾਪਰ ਪਰਿਵਾਰ ਵੱਲੋਂ ਕਰਿਆਨਾ ਸਟੋਰ ਖੋਲ੍ਹਿਆ ਗਿਆ ਹੈ।
UNITED SIKH
ਮਾਤਾ ਵਿਪਨਪ੍ਰੀਤ ਕੌਰ ਵੱਲੋਂ ਪਿਛਲੇ 52 ਦਿਨਾਂ ਤੋਂ ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ ਸੀ ਤੇ ਹੁਣ ਕਰਿਆਨਾ ਅਤੇ ਸਬਜ਼ੀ ਦੀ ਦੁਕਾਨ ਖੋਲ੍ਹੀ ਗਈ। ਜਿੱਥੇ ਮੁਨਾਫ਼ੇ ਤੋਂ ਬਗੈਰ ਰੇਟ ਘਟਾ ਕੇ ਵਸਤੂਆਂ ਦਿੱਤੀਆਂ ਜਾ ਰਹੀਆਂ ਹਨ। ਇੱਥੇ ਸਵੇਰ ਨੂੰ ਸਬਜ਼ੀਆਂ ਸਸਤੀਆਂ ਮਿਲਦੀਆਂ ਹਨ ਤੇ ਇਹ ਹੱਟੀ ਖੋਲ੍ਹਣ ਦਾ ਇਕੋ ਇਕ ਮਨੋਰਥ ਹੈ ਕਿ ਲੋਕਾਂ ਨੂੰ ਸਸਤੀਆਂ ਚੀਜ਼ਾਂ ਉਪਲੱਬਧ ਕਰਵਾਈਆਂ ਜਾਣ।
ਉਹਨਾਂ ਅੱਗੇ ਦਸਿਆ ਕਿ ਉਹਨਾਂ ਦਾ ਇਸ ਪਿਛੇ ਅਪਣਾ ਕੋਈ ਸਵਾਰਥ ਨਹੀਂ ਹੈ। ਅੱਜ ਗਰੀਬ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਸਖ਼ਤ ਲੋੜ ਹੈ ਇਸ ਲਈ ਉਹਨਾਂ ਦੇ ਭਲੇ ਲਈ ਇਹ ਹੱਟੀ ਖੋਲ੍ਹੀ ਗਈ ਹੈ। ਉਹ ਕਿਸੇ ਦੁਕਾਨਦਾਰ ਨੂੰ ਮਾੜਾ ਨਹੀਂ ਕਹਿੰਦੇ ਕਿਉਂ ਕਿ ਹਰ ਕੋਈ ਅਪਣੇ ਮੁਤਾਬਕ ਕੰਮ ਕਰਦਾ ਹੈ ਇਸ ਲਈ ਉਹ ਵੀ ਸੰਗਤ ਦੀ ਸੇਵਾ ਹੀ ਕਰ ਰਹੇ ਹਨ। ਜੇ ਉਹਨਾਂ ਕੋਲ ਅਜਿਹਾ ਵਿਅਕਤੀ ਆਉਂਦਾ ਹੈ ਜਿਸ ਕੋਲ ਰਾਸ਼ਨ ਲੈਣ ਲਈ ਪੈਸੇ ਨਹੀਂ ਹਨ ਉਸ ਨੂੰ ਬਿਨਾਂ ਪੁਛ-ਪੜਤਾਲ ਤੋਂ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।