
ਯੂਨਾਇਟਡ ਸਿੱਖਜ਼ ਨੇ ਵੀ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਅਤੇ ਉਹ ਪੱਤਰਕਾਰ ਮੇਜਰ ਸਿੰਘ ਦੇ ਹੱਕ ਵਿਚ ਖੜ੍ਹੇ ਹੋਏ
ਚੰਡੀਗੜ੍ਹ -ਬੀਤੇ ਦਿਨੀਂ ਰੋਜਾਨਾ ਪਹਿਰੇਦਾਰ ਆਜ਼ਾਦ ਸੋਚ ਵਿਚ ਕੰਮ ਕਰਦੇ ਪੱਤਰਕਾਰ ਅਤੇ ਇਕ ਅਜ਼ਾਦ ਕਰਤਾ ਸ: ਮੇਜਰ ਸਿੰਘ ਜਦੋਂ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ, ਫੇਜ਼ -4 ਐਸ ਏ ਐਸ ਨਗਰ ਮੋਹਾਲੀ ਸੈਕਟਰ 59 ਵਿਖੇ ਦੋ ਧਿਰਾਂ 'ਚ ਹੋ ਰਹੀ ਲੜਾਈ ਦੀ ਕਵਰੇਜ ਕਰਨ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਪੁਲਿਸ ਵੱਲੋਂ ਉਕਤ ਪੱਤਰਕਾਰ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ਦੀ ਥਾਣੇ ਲਿਜਾ ਕੇ ਕੁੱਟਮਾਰ ਕੀਤੀ ਗਈ।
File photo
ਮੇਜਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਨਾਜਾਇਜ਼ ਤਰੀਕੇ ਨਾਲ ਅਗਵਾ ਕੀਤਾ ਗਿਆ ਅਤੇ ਉਸ ਦੀ ਪੱਗ ਅਤੇ ਕੰਘਾ ਉਤਾਰ ਕੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣ ਬੁੱਝ ਕੇ ਠੇਸ ਪਹੁੰਚਾਈ ਗਈ ਅਤੇ ਏਐਸਆਈ ਓਮ ਪ੍ਰਕਾਸ਼ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਗਈ। ਐੱਸਐੱਸਪੀ ਕੁਲਦੀਪ ਸਿੰਘ ਚਾਹਲ ਵੱਲੋਂ ਪੱਤਰਕਾਰ ਮੇਜਰ ਸਿੰਘ ਨਾਲ ਹੋਏ ਘਟਨਾਕ੍ਰਮ ਦਾ ਸਖ਼ਤ ਨੋਟਿਸ ਲੈਂਦਿਆਂ ਤਤਕਾਲ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
File photo
ਯੂਨਾਇਟਡ ਸਿੱਖਜ਼ ਨੇ ਵੀ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਅਤੇ ਉਹ ਪੱਤਰਕਾਰ ਮੇਜਰ ਸਿੰਘ ਦੇ ਹੱਕ ਵਿਚ ਖੜ੍ਹੇ ਹੋਏ। ਯੂਨਾਇਟ਼ਡ ਸਿੱਖਜ਼ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੇਜਰ ਸਿੰਘ ਸਾਡੇ ਸੀਨੀਅਰ ਵਲੰਟੀਅਰ ਹਨ ਅਤੇ ਉਹਨਾਂ ਨੇ ਕੋਵਿਡ-19 ਦੌਰਾਨ ਲੋੜਵੰਦਾਂ ਦੀ ਸਹਾਇਤਾ ਲਈ ਅਣਥੱਕ ਯਤਨ ਕੀਤੇ।
File photo
ਇਸ ਦੌਰਾਨ ਉਹਨਾਂ ਨੇ ਮਾਨਵਤਾ ਦੀ ਸੇਵਾ ਕਰਦਿਆਂ ਪੰਜਾਬ ਵਿਚ ਡਿਊਟੀ ਕਰਦੇ ਪੁਲਿਸ ਅਧਿਕਾਰੀਆਂ ਦੀ ਮਦਦ ਕੀਤੀ। ਪੁਲਿਸ ਅਧਿਕਾਰੀਆਂ ਨੇ ਖਿਲਾਉਣ ਵਾਲੇ ਹੱਥਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਪੁਲਿਸ ਦੇ ਡੀਜੀਪੀ ਇਸ ਮਾਮਲੇ ਵਿਚ ਦਖਲ ਦੇਣ ਤੇ ਏਐਸਆਈ ਓਮ ਪ੍ਰਕਾਸ਼ ਅਤੇ ਏਐਸਆਈ ਅਮਰਨਾਥ ਵਿਰੁੱਧ ਐਫਆਰਆਈ ਦਰਜ ਕਰਨ। ਇਸ ਘਟਨਾ ਦੇ ਸੰਬੰਧ ਵਿਚ ਇਕ ਮੈਮੋਰੰਡਮ ਮਾਨਯੋਗ ਮੁੱਖ ਮੰਤਰੀ ਪੰਜਾਬ, ਮਨੁੱਖੀ ਅਧਿਕਾਰ ਕਮੇਟੀ ਅਤੇ ਘੱਟ ਗਿਣਤੀ ਕਮਿਸ਼ਨ ਨੂੰ ਵੀ ਸੌਂਪਿਆ ਜਾ ਰਿਹਾ ਹੈ।
File photo
ਇਸ ਦੇ ਨਾਲ ਹੀ ਯੂਨਾਇਟਡ ਸਿੱਖ ਦੇ ਡਾਇਰੈਕਟਰ ਈਸ਼ਰ ਸਿੰਘ ਨੇ ਕਿਹਾ ਕਿ, 'ਜੋ ਪੱਗ ਬੰਨਦਾ ਹੈ, ਉਸ ਨੂੰ ਪੱਗ ਦੀ ਅਹਿਮੀਅਤ ਪਤਾ ਹੋਣੀ ਚਾਹੀਦਾ ਹੈ। ਘਟਨਾ ਵਿਚ ਸ਼ਾਮਲ ਦੋਵੇਂ ਪੁਲਿਸ ਅਧਿਕਾਰੀਆਂ ਨੇ ਪੱਗ ਬੰਨੀ ਹੋਈ ਸੀ। ਉਹਨਾਂ ਲਈ ਇਹ ਵਰਦੀ ਦਾ ਹਿੱਸਾ ਹੋ ਸਕਦੀ ਹੈ ਪਰ ਇਕ ਸਿੱਖ ਲਈ ਪੱਗ ਉਸ ਨਾ ਸਨਮਾਨ ਹੈ। ਇਹ ਅਜੀਬ ਹੈ ਕਿ ਸਾਨੂੰ ਭਾਰਤ ਦੇ ਨਾਲ-ਨਾਲ ਪੰਜਾਬ ਵਿਚ ਵੀ ਅਪਣੀ ਪੱਗ ਦੇ ਸਨਮਾਨ ਲਈ ਲੜਨਾ ਪੈ ਰਿਹਾ ਹੈ। ਅਸੀਂ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੱਕ ਵਿਚ ਨਹੀਂ। ਅਸੀਂ ਐਫਆਈਆਰ ਦਰਜ ਕਰਨ ਦੀ ਮੰਗ ਕਰਦੇ ਹਾਂ ਅਤੇ ਘਟਨਾ ਵਿਚ ਮੌਜੂਦ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਅਤੇ ਇਨਸਾਫ ਦੀ ਮੰਗ ਕਰ ਰਹੇ ਹਾਂ।