ਗੈਂਗਸਟਰ ਜੈਪਾਲ ਭੁੱਲਰ ਦੇ ਸਾਥੀ ਘਰ ਐਨ.ਆਈ.ਏ ਦਾ ਛਾਪਾ, ਤਲਾਸ਼ੀ ਜਾਰੀ 
Published : Jul 1, 2021, 1:00 pm IST
Updated : Jul 1, 2021, 1:00 pm IST
SHARE ARTICLE
 NIA raids gangster Jaipal Bhullar's friend house
NIA raids gangster Jaipal Bhullar's friend house

ਗਗਨ ਜੱਜ ਲੁਧਿਆਣਾ ਦੀ ਜੇਲ੍ਹ ’ਚ ਬੰਦ ਹੈ। ਐੱਨ.ਆਈ. ਏ. ਦੀ ਟੀਮ ਵਲੋਂ ਜਾਂਚ ਦਾ ਕੰਮ ਜਾਰੀ ਹੈ।

ਫ਼ਿਰੋਜ਼ਪੁਰ : ਕੁੱਝ ਸਮੇਂ ਪਹਿਲਾਂ ਲੁਧਿਆਣਾ ’ਚ 34 ਕਿਲੋ ਸੋਨੇ ਦੀ ਹੋਈ ਲੁੱਟ ਦੇ ਮਾਮਲੇ ’ਚ ਅੱਜ ਐੱਨ.ਆਈ.ਏ. ਦੀ ਟੀਮ ਗੈਂਗਸਟਰ ਜੈਪਾਲ ਭੁੱਲਰ ਦੇ ਸਾਥੀ ਗਗਨ ਜੱਜ ਦੇ ਘਰ ’ਤੇ ਪਹੁੰਚੀ ਅਤੇ ਟੀਮ ਵਲੋਂ ਘਰ ਨੂੰ ਅੰਦਰ ਤੋਂ ਬੰਦ ਕਰਕੇ ਤਲਾਸ਼ੀ ਲਈ ਜਾ ਰਹੀ ਹੈ। ਗਗਨ ਜੱਜ ਦਾ ਘਰ ਫ਼ਿਰੋਜ਼ਪੁਰ ਸ਼ਹਿਰ ਦੀ ਮੱਲ ਵਾਲ ਰੋਡ ’ਤੇ ਇੰਡਸਟਰੀਅਲ ਏਰੀਆ ਕੋਲ ਹੈ। ਉਸ ਦੇ ਘਰ ਪਹੁੰਚੀ ਟੀਮ ਵਲੋਂ ਘਰ ਦੇ ਅੰਦਰੋਂ ਗੇਟ ਬੰਦ ਕਰਕੇ ਤਲਾਸ਼ੀ ਲਈ ਜਾ ਰਹੀ ਹੈ।

Photo

ਇਹ ਵੀ ਪੜ੍ਹੋ -  ਅੱਧੇ ਦਿਲ ਨਾਲ ਦਿਤਾ ਗਿਆ ਆਤਮ-ਨਿਰਭਰਤਾ ਪੈਕੇਜ

ਲੁੱਟ ਦੇ ਇਸ ਮਾਮਲੇ ’ਚ ਜੈਪਾਲ ਭੁੱਲਰ ਦਾ ਭਰਾ ਅੰਮ੍ਰਿਤਪਾਲ ਸਿੰਘ ਭੁੱਲਰ ਬਠਿੰਡਾ ਜੇਲ੍ਹ ਹੈ ਜਦਕਿ ਗਗਨ ਜੱਜ ਲੁਧਿਆਣਾ ਦੀ ਜੇਲ੍ਹ ’ਚ ਬੰਦ ਹੈ। ਐੱਨ.ਆਈ. ਏ. ਦੀ ਟੀਮ ਵਲੋਂ ਜਾਂਚ ਦਾ ਕੰਮ ਜਾਰੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਲਈ ਸਿਰਦਰਦੀ ਬਣੇ ਅਤੇ ਜਗਰਾਓ ਦੀ ਦਾਣਾ ਮੰਡੀ ’ਚ 2 ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਐਨਕਾਉਂਟਰ ਕਰ ਦਿੱਤਾ ਗਿਆ ਸੀ। ਗੈਂਗਸਟਰ ਜੈਪਾਲ ਭੁੱਲਰ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਜ਼ੁਰਮ ਦੀ ਦੁਨੀਆਂ ਵਿਚ ਕਾਫੀ ਵੱਡਾ ਨਾ ਮੰਨਿਆ ਜਾਂਦਾ ਸੀ।

Jaipal BhullarJaipal Bhullar

ਇਹ ਵੀ ਪੜ੍ਹੋ - ਜੰਮੂ ਕਸ਼ਮੀਰ ਵਿਚ ਚਾਰ ਸੀਟਾਂ ਸਿੱਖਾਂ ਲਈ ਰਾਖਵੀਆਂ ਰੱਖੀਆਂ ਜਾਣ : ਤਰਲੋਚਨ ਸਿੰਘ ਵਜ਼ੀਰ

ਗੈਂਗਸਟਰ ਜੈਪਾਲ ਭੁੱਲਰ ਏ-ਕੈਟਾਗਰੀ ਦਾ ਗੈਂਗਸਟਰ ਸੀ ਅਤੇ ਪੰਜਾਬ ਪੁਲਿਸ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ। ਭੁੱਲਰ ’ਤੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਵਿਚ ਵੀ ਅਨੇਕਾਂ ਮਾਮਲੇ ਦਰਜ ਸਨ। ਪੰਜਾਬ ਪੁਲਿਸ ਵਲੋਂ ਜੈਪਾਲ ਭੁੱਲਰ ’ਤੇ ਇਨਾਮ ਵੀ ਰੱਖਿਆ ਗਿਆ ਸੀ। ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਵੀ ਗੂੜ੍ਹੇ ਸੰਬੰਧ ਸਨ ਅਤੇ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਤੋਂ ਬਾਅਦ ਭੁੱਲਰ ਉਨ੍ਹਾਂ ਦੀ ਗੈਂਗ ਨੂੰ ਚਲਾ ਰਿਹਾ ਸੀ। ਗੈਂਗਸਟਰ ਸੁੱਖਾ ਕਾਹਲਵਾਂ ਅਤੇ ਰੌਕੀ ਫਾਜ਼ਿਲਕਾ ਕਤਲ ਕਾਂਡ ਵਿਚ ਵੀ ਭੁੱਲਰ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement