
Punjab Weather Update News: ਪਠਾਨਕੋਟ ਅਤੇ ਹਿਮਾਚਲ ਦੀ ਸਰਹੱਦ 'ਤੇ ਦੋ ਦਿਨਾਂ ਤੋਂ ਰੁਕੀ ਮਾਨਸੂਨ ਨੇ ਹੁਣ ਜ਼ੋਰ ਫੜ ਲਿਆ
Punjab Weather Update News in punjabi : ਪਠਾਨਕੋਟ ਅਤੇ ਹਿਮਾਚਲ ਦੀ ਸਰਹੱਦ 'ਤੇ ਦੋ ਦਿਨਾਂ ਤੋਂ ਰੁਕੀ ਮਾਨਸੂਨ ਨੇ ਹੁਣ ਜ਼ੋਰ ਫੜ ਲਿਆ ਹੈ। ਮਾਨਸੂਨ ਅੱਗੇ ਵਧਿਆ ਹੈ ਅਤੇ ਮਾਝੇ ਅਤੇ ਦੁਆਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 1 ਅਤੇ 2 ਜੁਲਾਈ ਨੂੰ ਕੁਝ ਇਲਾਕਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਭਲਕੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਹੇਗਾ, ਪਰ ਨਮੀ ਕਾਰਨ ਪ੍ਰੇਸ਼ਾਨੀ ਹੋਵੇਗੀ।
ਇਹ ਵੀ ਪੜ੍ਹੋ: Zomato GST Notice: ਕਰਨਾਟਕ ਦੇ ਟੈਕਸ ਵਿਭਾਗ ਵਲੋਂ ਜ਼ੋਮੈਟੋ ਨੂੰ 9.5 ਕਰੋੜ ਦਾ GST ਨੋਟਿਸ ਜਾਰੀ, ਹੁਣ ਕੀ ਕਰੇਗੀ ਕੰਪਨੀ?
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ, ਮਲੇਰਕੋਟਲਾ, ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਦੀ ਸੰਭਾਵਨਾ ਹੈ। ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ 'ਚ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: Punjab News: ਬਾਦਲ ਦਲ ਦੇ ਅੰਦਰੂਨੀ ਕਲੇਸ਼ ਕਾਰਨ ਅਕਾਲੀ ਧੜਿਆਂ ਵਿਚਕਾਰ ਸੁਲਾਹ
27 ਤੋਂ 29 ਜੂਨ ਤੱਕ ਪਠਾਨਕੋਟ ਅਤੇ ਹਿਮਾਚਲ ਸਰਹੱਦ 'ਤੇ ਰੁਕਿਆ ਮਾਨਸੂਨ ਅੱਜ ਅੱਗੇ ਵਧ ਗਿਆ ਹੈ। ਮਾਨਸੂਨ ਨੇ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ ਨੂੰ ਕਵਰ ਕੀਤਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਜੇਕਰ ਮਾਨਸੂਨ ਦੀ ਰਫ਼ਤਾਰ ਚੰਗੀ ਰਹੀ ਤਾਂ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਮਾਨਸੂਨ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Punjab Weather Update News ,stay tuned to Rozana Spokesman)