ਸਿੱਖਿਆ ਮੰਤਰੀ ਦੀਆਂ ਕਾਰਵਾਈਆਂ ਦਾ ਜਵਾਬ ਦੇਵਾਂਗੇ : ਅਧਿਆਪਕ ਮੋਰਚਾ
Published : Aug 1, 2018, 3:00 pm IST
Updated : Aug 1, 2018, 3:00 pm IST
SHARE ARTICLE
Leaders of Adhyapak Morcha
Leaders of Adhyapak Morcha

ਸੂਬੇ ਦੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਆਪਣੇ ਹੱਕਾਂ ਲਈ ਸਘੰਰਸ਼ ਕਰ ਰਹੇ.............

ਗੜ੍ਹਦੀਵਾਲਾ  : ਸੂਬੇ ਦੇ ਸਿੱਖਿਆ ਮੰਤਰੀ ਵੱਲੋਂ  ਅਧਿਆਪਕਾਂ ਦੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਹੱਲ ਕਰਨ ਦੀ ਬਜਾਏ  ਆਪਣੇ ਹੱਕਾਂ ਲਈ ਸਘੰਰਸ਼ ਕਰ ਰਹੇ ਅੰਮ੍ਰਿਤਸਰ  ਜਿਲ੍ਹੇ ਨਾਲ ਸਬੰਧਿਤ ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਨੂੰ ਬਿਨਾਂ ਕੋਈ ਕਾਰਨ ਦੱਸਦਿਆਂ ਨੌਕਰੀ ਤੋਂ ਮੁਅੱਤਲ ਕਰਕੇ  ਦੇਸ਼ ਦੀਆਂ ਸੰਵਿਧਾਨਕ ਕਦਰਾਂ ਦਾ ਕਤਲ ਕੀਤਾ ਹੈ ਤੇ ਪੰਜਾਬ ਦਾ ਅਧਿਆਪਕ ਵਰਗ ਸਿੱਖਿਆ ਮੰਤਰੀ ਦੀ ਇਸ ਤਨਾਸ਼ਾਹੀ ਤੇ ਰਜਵਾੜਾਸ਼ਾਹੀ ਸੋਚ ਨੂੰ ਦਰਸਾਉਂਦੀ ਕਾਰਵਾਈ  ਦਾ ਮੂੰਹ ਤੋੜਵਾਂ ਜਵਾਬ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਕੇ ਦੇਵੇਗਾ।

ਆਗੂਆਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜੇਲ੍ਹ ਭਰੋ ਅੰਦੋਲਨ ਵਰਗੇ ਸਖ਼ਤ ਐਕਸਨਾਂ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ ਅਤੇ ਜਨਤਕ ਇਕੱਠਾਂ 'ਚ ਕੈਪਟਨ ਸਰਕਾਰ ਦੇ ਝੂਠੇ ਸੋਹਲੇ ਗਾਉਣ ਵਾਲੇ ਕਾਂਗਰਸੀ ਆਗੂਆਂ ਦਾ ਬਾਈਕਾਟ ਕੀਤਾ ਜਾਵੇਗਾ।  ਅਧਿਆਪਕ ਆਗੂਆਂ ਨੇ ਪੰਜਾਬ ਦੇ ਸਿੰਖਿਆ ਮੰਤਰੀ ਦੀਆਂ ਤਾਨਾਸ਼ਾਹੀ ਕਾਰਵਾਈਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ 5 ਅਗਸਤ ਨੂੰ ਪਟਿਆਲਾ ਦੇ ਰਾਜ ਪੱਧਰੀ ਰੋਸ ਮੁਜਾਹਰੇ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ।  

ਇਸ ਮੌਕੇ ਅਮਨਦੀਪ ਸਿੰਘ, ਸੰਜੀਵ ਕੁਮਾਰ, ਵਿਕਾਸ ਸਰਮਾਂ, ਜਸਵੰਤ ਸਿੰਘ ਮੁਕੇਰੀਆਂ, ਸ਼ਾਮ ਸੁੰਦਰ ਕਪੂਰ ਪਵਨ ਗੜਸ਼ੰਕਰ, ਸ਼ਾਮ ਸੁੰਦਰ ਕਪੂਰ, ਸੋਹਣ ਸਿੰਘ,ਸਤਵਿੰਦਰ ਸਿੰਘ, ਸੂਰਜ ਪ੍ਰਕਾਸ਼ ਸਿੰਘ, ਰਾਜ ਕੁਮਾਰ, ਰਣਵੀਰ ਸਿੰਘ, ਰਵਿੰਦਰ ਕੁਮਾਰ, ਦਵਿੰਦਰ ਸਿੰਘ ਧਨੋਤਾ, ਕਮਲਦੀਪ ਸਿੰਘ ਨਰੇਸ਼ ਕੁਮਾਰ, ਪ੍ਰਦੀਪ ਵਿਰਲੀ, ਲਕੇਸ਼ ਕੁਮਾਰ, ਸਰਬਜੀਤ ਸਿੰਘ ਟਾਂਡਾ, ਦਵਿੰਦਰ ਕੁਮਾਰ, ਕੁਲਵੰਤ ਸਿੰਘ, ਪਰਸ ਰਾਮ, ਜਸਵੰਤ ਸਿੰਘ, ਮੁਲਖ ਰਾਜ ਹਾਜੀਪੁਰ ਆਦਿ ਵੀ ਹਾਜ਼ਰ ਸਨ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement