
ਬੀਬੀ ਜਗਦੀਸ਼ ਕੌਰ ਨੇ ਸਪੋਕੇਸਮੈਨ ਟੀਵੀ ਨਾਲ ਗੱਲਬਾਤ...
ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੂੰ ਲੈ ਕੇ ਇਕ ਵਿਵਾਦ ਉਭਰ ਕੇ ਸਾਹਮਣੇ ਆਇਆ ਹੈ ਕਿ ਜਿਹਨਾਂ ਨੇ 1984 ਸਿੱਖ ਕਤਲੇਆਮ ਭੀੜ ਨੂੰ ਹਿੰਸਕ ਕਰਨ ਲਈ, ਸਿੱਖਾਂ ਦਾ ਕਤਲੇਆਮ ਕਰਨ ਲਈ ਉਕਸਾਉਣ ਲਈ ‘ਖੂਨ ਕਾ ਬਦਲਾ ਖੂਨ’ ਦੇ ਨਾਅਰੇ ਟੀਵੀ ਚੈਨਲ ਤੇ ਲਗਾਏ ਸਨ। ਇਸ ਬਾਬਾ ਬੀਬੀ ਜਗਦੀਸ਼ ਕੌਰ ਨਾਲ ਸਪੋਕਸਮੈਨ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ।
Bibi Jagdish Kaur
ਬੀਬੀ ਜਗਦੀਸ਼ ਕੌਰ ਨੇ ਸਪੋਕੇਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੇਸ਼ੱਕ ਅਮਿਤਾਭ ਬਚਨ ਨੇ ਕਿਸੇ ਸਿੱਖ ਦਾ ਕਤਲ ਨਹੀਂ ਕੀਤਾ ਪਰ ਬਚਨ ਵੱਲੋਂ ਬੋਲੇ ਗਏ ਬੋਲ ਸਿੱਖ ਕਤਲੇਆਮ ਨੂੰ ਵਧਾਵਾ ਦੇਣ ਵਾਲੇ ਸਨ। ਉਹਨਾਂ ਅੱਗੇ ਕਿਹਾ ਕਿ ਅਮਿਤਾਭ ਬੱਚਨ ਨੇ ਅਜਿਹੇ ਭੜਕਾਊ ਬੋਲ ਬੋਲੇ ਸਨ ਪਰ ਉਹਨਾਂ ਤੇ ਹੁਣ ਤਕ ਕੋਈ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ?
Amitabh Bachchan
ਉਹਨਾਂ ਨੇ ਉਸ ਸਮੇਂ ਬਹੁਤ ਸਾਰੇ ਲੋਕ ਅਪਣੀਆਂ ਅੱਖਾਂ ਸਾਹਮਣੇ ਮਰਦੇ ਦੇਖੇ। ਇਹਨਾਂ ਵਿਚ ਉਹਨਾਂ ਦੇ ਪਤੀ, ਪਿਤਾ, ਅਤੇ ਤਿੰਨ ਮਾਮੇ ਦੇ ਬੇਟੇ ਵੀ ਸ਼ਾਮਲ ਸਨ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਅਮਿਤਾਭ ਬੱਚਨ ਵੱਲੋਂ ਇਹ ਵੀ ਲਿਖਿਆ ਗਿਆ ਹੈ ਕਿ, “ਜਿਹੜੇ ਉਹਨਾਂ ਖਿਲਾਫ ਬੋਲਦੇ ਹਨ ਉਹਨਾਂ ਦੇ 9 ਕਰੋੜ ਫੈਨਜ਼ ਉਹਨਾਂ ਨੂੰ ਸਾੜ ਦੇਣਗੇ।” ਉਹਨਾਂ ਵੱਲੋਂ ਇਹ ਸ਼ਰੇਆਮ ਧਮਕੀ ਦਿੱਤੀ ਗਈ ਹੈ।
Sikh
ਸਰਕਾਰ ਜਵਾਬ ਦੇਵੇ ਕਿ ਇਸ ਤੇ ਉਹ ਕੀ ਐਕਸ਼ਨ ਲੈਣਗੇ? ਉਹਨਾਂ ਨੂੰ ਇਸ ਕੇਸ ਵਿਚ ਲੜਦਿਆਂ 36 ਸਾਲ ਹੋ ਗਏ ਹਨ ਪਰ ਸਰਕਾਰ ਨੇ ਅਜੇ ਤਕ ਬੱਚਨ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
Bibi Jagdish Kaur
ਬੀਬੀ ਜਗਦੀਸ਼ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇ ਅਮਿਤਾਭ ਬੱਚਨ ਸਿੱਖਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਸਟਾਰ ਬਣੇ ਹਨ ਤੇ ਉਸ ਨੇ ਇਕ ਫਿਰਕੇ ਦੀ ਰਹਿਨੂਮਾਈ ਪ੍ਰਾਪਤ ਕੀਤੀ ਹੈ ਤਾਂ ਕੀ ਉਹਨਾਂ ਨੇ ਅਪਣੇ ਫੈਨਜ਼ ਇਸ ਕਰ ਕੇ ਇਕੱਠੇ ਕੀਤੇ ਹਨ ਕਿ ਉਹਨਾਂ ਖਿਲਾਫ ਬੋਲਣ ਵਾਲੇ ਨੂੰ ਉਹ ਸਾੜ ਦੇਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।