ਵਪਾਰ ਮੰਡਲ ਦੇ ਪ੍ਰਧਾਨ ਨੇ ਨਗਰ ਨਿਗਮ ਦੇ ਬਾਹਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

By : KOMALJEET

Published : Aug 1, 2023, 3:09 pm IST
Updated : Aug 1, 2023, 3:09 pm IST
SHARE ARTICLE
Sooraj Bhatia
Sooraj Bhatia

ਲਾਈਵ ਹੋ ਕੇ ਨਿਗਮ ਦੇ ਅਧਿਕਾਰੀ 'ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ

ਪਟਿਆਲਾ : ਪਟਿਆਲਾ ਦੇ ਨਗਰ ਨਿਗਮ ਦੇ ਬਾਹਰ ਪਹੁੰਚ ਕੇ ਵਪਾਰ ਮੰਡਲ ਦੇ ਪ੍ਰਧਾਨ ਸੂਰਜ ਭਾਟੀਆ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸ ਦਈਏ ਕਿ ਸੂਰਜ ਭਾਟੀਆ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਾਈਵ ਹੋ ਕੇ ਨਗਰ ਨਿਗਮ ਦੇ ਇਕ ਵੱਡੇ ਅਫ਼ਸਰ ਜਸਪਾਲ ਸਿੰਘ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਆਪਣੀ ਮੌਤ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਨਿਲਾਮ ਹੋਇਆ ਚੰਡੀਗੜ੍ਹ ਦਾ ਵਿਰਾਸਤੀ ਫ਼ਰਨੀਚਰ

ਇਸ ਦੀ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਸੂਰਜ ਭਾਟੀਆ ਕਹਿ ਰਿਹਾ ਹੈ,''ਨਗਰ ਨਿਗਮ ਦੇ ਅਧਿਕਾਰੀ ਜਸਪਾਲ ਸਿੰਘ ਤੋਂ ਪ੍ਰੇਸ਼ਾਨ ਹੋ ਕੇ ਲਾਈਵ ਹੋ ਮੈਂ ਅੱਜ ਮਰਨ ਜਾ ਰਿਹਾ ਹਾਂ। ਮੈਂ ਨਗਰ ਨਿਗਮ ਦੇ ਬਾਹਰ ਹਾਂ ਅਤੇ ਇਥੇ ਜ਼ਹਿਰ ਖਾ ਕੇ ਅੰਦਰ ਜਾਵਾਂਗਾ। ਮੇਰੀ ਮੌਤ ਦਾ ਜ਼ਿੰਮੇਵਾਰ ਜਸਪਾਲ ਸਿੰਘ ਹੋਵੇਗਾ।''

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਦੋ ਥਾਵਾਂ 'ਤੇ NIA ਦੀ ਰੇਡ, ਪਾਕਿਸਤਾਨ ਗਏ ਜਥੇ 'ਚ ਸ਼ਾਮਲ ਲੋਕਾਂ ਤੋਂ ਕੀਤੀ ਗਈ ਪੁਛਗਿਛ

ਕੁਝ ਹੀ ਸਮੇਂ ਬਾਅਦ ਨਗਰ ਨਿਗਮ ਦੇ ਬਾਹਰ ਸੂਰਜ ਭਾਟੀਆ ਪਹੁੰਚੇ ਅਤੇ ਉਨ੍ਹਾਂ ਨੇ ਪੁਲਿਸ ਦੀ ਮੌਜੂਦਗੀ 'ਚ ਜ਼ਹਿਰ ਖਾ ਲਿਆ ਜਿਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਹੈ। ਸੂਰਜ ਭਾਟੀਆ ਨੇ ਆਪਣੇ ਫੇਸਬੁੱਕ ਲਾਈਵ ਦੇ ਉੱਪਰ ਸਾਫ਼ ਤੌਰ 'ਤੇ ਨਗਰ ਨਿਗਮ ਦੇ ਅਫ਼ਸਰ ਜਸਪਾਲ ਸਿੰਘ 'ਤੇ ਇਲਜ਼ਾਮ ਲਗਾਏ ਹਨ। ਸੂਰਜ ਭਾਟੀਆ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮੈਨੂੰ ਨਿਜੀ ਤੌਰ 'ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਹੀ ਉਹ ਇਹ ਖ਼ੌਫ਼ਨਾਕ ਕਦਮ ਚੁੱਕਣ ਲਈ ਮਜਬੂਰ ਹੋਇਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement