
ਪਿਛਲੇ ਕੁਝ ਸਮੇਂ ਪੰਜਾਬ `ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ
ਫਰੀਦਕੋਟ : ਪਿਛਲੇ ਕੁਝ ਸਮੇਂ ਪੰਜਾਬ `ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਤੱਕ ਵਿਦੇਸ਼ ਭੇਜਣ ਦੇ ਨਾਮ `ਤੇ ਅਨੇਕਾਂ ਲੋਕਾਂ ਤੋਂ ਪੈਸੇ ਠੱਗੇ ਗਏ ਹਨ। ਅਜਿਹਾ ਹੀ ਇਕ ਹੋਰ ਨੌਜਵਾਨ ਇਸ ਘਟਨਾ ਦਾ ਸ਼ਿਕਾਰ ਹੋ ਗਿਆ ਹੈ। ਇਹ ਘਟਨਾ ਫਰੀਦਕੋਟ ਦੀ ਹੈ ਜਿਥੇ ਇਕ ਧੋਖੇਬਾਜ਼ ਏਜੰਟ ਨੇ ਇਕ ਨੌਜਵਾਨ ਨਾਲ ਬਾਹਰ ਭੇਜਣ ਦੇ ਨਾਮ `ਤੇ ਤਕਰੀਬਨ 2.50 ਲੱਖ ਰੁਪਏ ਦੀ ਠੱਗੀ ਮਾਰੀ।
moneyਦਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਸਟਡੀ ਵੀਜਾ ਲਗਾਉਣ ਸਬੰਧੀ ਧੋਖਾਧੜੀ ਕਰਨ ਦੇ ਇਲਜ਼ਾਮ ਵਿਚ ਫ਼ਰੀਦਕੋਟ ਦੇ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਨਿਸ਼ਾਨ ਸਿੰਘ ਪੁੱਤ ਚਰਨਜੀਤ ਸਿੰਘ ਨਿਵਾਸੀ ਪਿੰਡ ਰਾਜਗੜ ( ਪਟਿਆਲਾ ) ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਬੀ . ਐਸਸੀ . ਦਾ ਵਿਦਿਆਰਥੀ ਹੈ। ਉਹ ਆਪਣੇ ਮਾਮੇ ਦੇ ਜਾਨ - ਪਹਿਚਾਣ ਵਾਲੇ ਫਰੀਦਕੋਟ ਨਿਵਾਸੀ ਸਤਪਾਲ ਸਿੰਘ ਤੋਂ ਵਰਕ ਪਰਮਿਟ ਵੀਜਾ ਲਗਵਾਉਣ ਲਈ ਰਾਜੀ ਹੋ ਗਿਆ। ਇਸ ਮਾਮਲੇ `ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਦਸਤਾਵੇਜਾਂ ਨਾਲ ਇੱਕ ਢਾਬੇ `ਤੇ ਸਤਪਾਲ ਸਿੰਘ ਨਾਲ ਮਿਲਿਆ ,
Fraudਜਿੱਥੇ ਉਸ ਨੇ 7 ਲੱਖ ਰੁਪਏ ਵਿਚ ਵੀਜਾ ਲਗਾਉਣ ਦੀ ਗੱਲ ਕਹੀ। ਸ਼ਿਕਾਇਤਕਤਰਤਾ ਦੇ ਅਨੁਸਾਰ ਸਤਪਾਲ ਸਿੰਘ ਨੇ ਪਹਿਲਾਂ 1 ਲੱਖ ਰੁਪਏ ਦੀ ਮੰਗ ਕੀਤੀ , ਜਿਸ `ਤੇ 14 ਅਗਸਤ 2017 ਨੂੰ ਇੱਕ ਲੱਖ ਰੁਪਏ , ਪਾਸਪੋਰਟ ਅਤੇ ਸਰਟੀਫਿਕੇਟ ਆਦਿ ਦੇ ਦਿੱਤੇ। ਇਸ ਦੇ ਬਾਅਦ 22 ਅਗਸਤ 2017 ਨੂੰ 1, 50 , 000 ਰੁਪਏ ਨਕਦ ਦਿੱਤੇ ਅਤੇ ਉਸ ਦੇ ਭਰਾ ਨਰਿੰਦਰ ਸਿੰਘ ਨੇ ਆਪਣੇ ਬੈਂਕ ਖ਼ਾਤੇ ਵਿੱਚੋਂ 1 ਲੱਖ ਰੁਪਏ ਸਤਪਾਲ ਸਿੰਘ ਦੇ ਖ਼ਾਤੇ ਵਿਚ ਟਰਾਂਸਫਰ ਕਰ ਦਿੱਤੇ।
Fraudਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਇਸ ਦੇ ਇਲਾਵਾ 1 ਲੱਖ ਰੁਪਏ 10 ਅਕਤੂਬਰ 2017 ਨੂੰ ਦਿੱਤੇ ਅਤੇ ਸਤਪਾਲ ਸਿੰਘ ਨੇ ਇਹ ਪੈਸੇ ਲੈ ਕੇ ਸ਼ਿਕਾਇਤਕਤਰਤਾ ਦੇ ਮੋਬਾਇਲ ਦੇ ਵਟ੍ਸਐੱਪ ਨੰਬਰ `ਤੇ ਇੱਕ ਪੱਤਰ ਭੇਜਿਆ ਅਤੇ ਇਹ ਕਿਹਾ ਕਿ ਤੁਹਾਡਾ ਵੀਜਾ ਆ ਗਿਆ ਹੈ। ਸ਼ਿਕਾਇਤਕਤਰਤਾ ਨੇ ਇਲਜ਼ਾਮ ਲਗਾਇਆ ਕਿ ਸਤਪਾਲ ਸਿੰਘ ਨੇ ਨਾ ਤਾਂ ਉਸ ਦਾ ਵੀਜਾ ਲਗਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਇਸ ਮਾਮਲੇ ਵਿਚ ਸਤਪਾਲ ਸਿੰਘ ਨਿਵਾਸੀ ਕੰਮੇਆਨਾ ਚੌਕ ਫਰੀਦਕੋਟ ਦੇ ਖਿਲਾਫ ਮੁਕੱਦਮਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।