
ਬਾਦਲਾਂ ਨੂੰ ਬਚਾਉਣ ‘ਤੇ ਲੱਗੀ ਹੋਈ ਹੈ ਕੈਪਟਨ ਸਰਕਾਰ
ਸੰਗਰੂਰ- ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਮਾਡਲ ਪਿੰਡ ਚੰਨਣਵਾਲ ‘ਚ ‘ਸਾਡਾ ਐੱਮ. ਪੀ. ਸਾਡੇ ਘਰ’ ਪ੍ਰੋਗਰਾਮ ਤਹਿਤ ਪਹੁੰਚੇ। ਜਿੱਥੇ ਉਹਨਾਂ ਨੇ ਕਿਹਾ ਕਿ ਇਥੋਂ ਦੀ ਸਤਿਕਾਰ ਕਮੇਟੀ ਦੇ ਨੌਜਵਾਨ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਉੱਥੇ ਹੀ ਭਗਵੰਤ ਮਾਨ ਨੇ ਕੈਪਟਨ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਕੈਪਟਨ ਅਤੇ ਮੋਦੀ ਸਰਕਾਰ ਬਾਦਲਾਂ ਨੂੰ ਬਚਾਉਣ ਲਈ ਬੇਅਦਬੀ ਦੇ ਕੇਸਾਂ ਦੀ ਜਾਂਚ ਠੰਡੇ ਬਸਤੇ ’ਚ ਸੁੱਟ ਬੈਠੀ ਹੈ।
Captain Amarinder Singh
ਜਾਂਚ ਨੂੰ ਕਦੇ ਇੱਧਰ ਅਤੇ ਕਦੇ ਉੱਧਰ ਭਟਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖ਼ੁਦ ਵਾਰ-ਵਾਰ ਬੇਅਦਬੀ ਕਰ ਰਹੀ ਹੈ। ਇਸ ਮੌਕੇ ‘ਤੇ ਭਗਵੰਤ ਮਾਨ ਨੇ ਪੁਲਿਸ ਵੱਲੋਂ ਆਏ ਦਿਨ ਨਸ਼ੇ ਤਸ਼ਕਰਾਂ ਕੋਲੋ ਭਾਰੀ ਮਾਤਰਾ ‘ਚ ਨਸ਼ੇ ਦੀ ਬਰਾਮਦੀ ‘ਤੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਪੁਲਿਸ ਅਤੇ ਨਸ਼ਾ ਤਸ਼ਕਰਾਂ ਦੀ ਮਿਲੀ ਭੁਗਤ ਹੋਣ ਕਾਰਨ ਨਸ਼ਾ ਫੜਨ ਤੋਂ ਬਾਅਦ ਫੇਰ ਵੇਚ ਦਿੱਤਾ ਜਾਂਦਾ ਹੈ।
Beadbi Kand
ਉਹਨਾਂ ਇਸ ਮਾਮਲੇ ‘ਚ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਦੱਸ ਦੇਈਏ ਕਿ ਭਗਵੰਤ ਮਾਨ ਨੇ ਪੰਜਾਬ ਵਿਚ ਤੇਜ਼ ਬਾਰਿਸ਼ ਕਾਰਨ ਹੋਈ ਤਬਾਹੀ ‘ਤੇ ਬੋਲਦਿਆ ਕਿਹਾ ਕਿ ਜੇਕਰ ਕੈਪਟਨ ਸਰਕਾਰ ਵੱਲੋਂ ਬਰਸਾਤੀ ਨਦੀਆਂ ਨਾਲਿਆਂ ਦੀ ਸਫ਼ਾਈ ਪਹਿਲਾ ਹੀ ਕਰਵਾਈ ਗਈ ਹੁੰਦੀ ਤਾਂ ਸ਼ਾਇਦ ਕੈਪਟਨ ਨੂੰ ਕੇਂਦਰ ਸਰਕਾਰ ਤੋਂ ਮੁਆਵਜਾ ਮੰਗਣ ਦੀ ਲੋੜ ਨਾ ਪੈਂਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।