
ਗੁਰਪ੍ਰੀਤ ਸਿੰਘ ਪੰਜਾਬ ਜੇਲ੍ਹ ਵਿਭਾਗ ਵਿਚ ਵਾਰਡਨ ਸੰਗਰੂਰ ਜੇਲ੍ਹ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਚੰਡੀਗੜ੍ਹ: ਪੰਜਾਬ ਦੇ ਧੂਰੀ ਨਾਲ ਸਬੰਧਤ ਗੁਰਪ੍ਰੀਤ ਸਿੰਘ ਨੇ ਹਿਮਾਚਲ ਪ੍ਰਦੇਸ਼ ਦੀ 19,553 ਫੁੱਟ ਉੱਚੀ ਮਾਊਂਟ ਕਨਾਮੋ ਚੋਟੀ ਫਤਹਿ ਕੀਤੀ ਹੈ। ਗੁਰਪ੍ਰੀਤ ਸਿੰਘ ਨੇ ਚੋਟੀ ’ਤੇ 100 ਮੀਟਰ ਦਾ ਤਿਰੰਗਾ ਲਹਿਰਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ।
ਗੁਰਪ੍ਰੀਤ ਸਿੰਘ ਨੇ ਬਾਠ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਤੋਂ ਇਕੱਠੇ ਹੋਏ ਪਰਬਤ ਆਰੋਹੀਆਂ ਦੀ 11 ਮੈਂਬਰੀ ਟੀਮ ਨੇ ਇਸ ਚੋਟੀ ਨੂੰ ਫਤਹਿ ਕੀਤਾ ਹੈ। ਇਸ ਟੀਮ ਦੀ ਅਗਵਾਈ ਗੁਰਪ੍ਰੀਤ ਸਿੰਘ ਸਿੱਧੂ (ਫਰੀਦਕੋਟ) ਅਤੇ ਪੰਕਜ ਮਹਿਤਾ ਵੱਲੋਂ ਕੀਤੀ ਗਈ ਸੀ। ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਪੰਜਾਬ ਜੇਲ੍ਹ ਵਿਭਾਗ ਵਿਚ ਵਾਰਡਨ ਸੰਗਰੂਰ ਜੇਲ੍ਹ ਵਜੋਂ ਸੇਵਾਵਾਂ ਨਿਭਾਅ ਰਹੇ ਹਨ।