
ਅਕਾਲੀਦਲ ਦੇ ਸੀਨੀਅਰ ਨੇਤਾ ਢੀਂਡਸਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ
ਮਾਨਸਾ : ਅਕਾਲੀਦਲ ਦੇ ਸੀਨੀਅਰ ਨੇਤਾ ਢੀਂਡਸਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ਵਿਚਲੀ ਸਿਆਸਤ ਪਹਿਲਾ ਨਾਲੋਂ ਵੀ ਗਰਮਾ ਗਈ ਹੈ। ਮਾਝੇ ਦੇ ਟਕਸਾਲੀ ਅਕਾਲੀਆਂ ਨੇ ਵੀ ਪਾਰਟੀ ਵਿਚ ਪੈਦਾ ਹੋਈ ਅੰਦਰੂਨੀ ਗੜਬੜ ਦੇ ਸੰਕੇਤ ਦਿਤੇ ਹਨ। ਮਾਨਸਾ ਜ਼ਿਲ੍ਹੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਉਸ ਵੇਲੇ ਲਗਾ ਜਦੋਂ ਟਕਸਾਲੀ ਆਗੂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਮਾਰਕਿਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ ਜੱਥੇਦਾਰ ਬਲਦੇਵ ਸਿੰਘ ਮਾਖਾ ਨੇ ਆਪਣੇ ਅਹੁਦੇ ਤੋਂ ਤਿਆਰ ਪੱਤਰ ਦੇ ਦਿਤਾ। ਉਨਾਂ ਕਿਹਾ ਕਿ ਪਿਛਲੇ ਸਮੇਂ ਬੇਅਦਬੀ ਅਤੇ ਹੋਰ ਘਟਨਾਵਾਂ ਨਾਲ ਉਨਾਂ ਦੇ ਮਨ ਨੂੰ ਠੇਸ ਲਗੀ ਸੀ ਜਿਸ ਕਾਰਨ ਉਨਾਂ ਨੇ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ।