Punjab News: SHO ਨੇ ਮਹਿਲਾ ਕਾਂਸਟੇਬਲ ਨਾਲ ਕੀਤਾ ਜਬਰ ਜਨਾਹ, ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ
Published : Oct 1, 2024, 12:29 pm IST
Updated : Oct 1, 2024, 12:29 pm IST
SHARE ARTICLE
SHO raped a woman constable, blackmailed her by making an obscene video
SHO raped a woman constable, blackmailed her by making an obscene video

Punjab News: ਉਸ ਨੇ ਮਹਿਲਾ ਕਾਂਸਟੇਬਲ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ।

 

Punjab News: ਪੰਜਾਬ ਵਿੱਚ ਲੁਧਿਆਣਾ ਪੁਲਿਸ ਦੇ ਇੱਕ SHO ਨੇ ਆਪਣੇ ਹੀ ਥਾਣੇ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕੀਤਾ। ਜਬਰ ਜਨਾਹ ਤੋਂ ਪਹਿਲਾਂ SHO ਨੇ ਮਹਿਲਾ ਕਾਂਸਟੇਬਲ ਦੀ ਅਸ਼ਲੀਲ ਵੀਡੀਓ ਬਣਾਈ ਸੀ। ਬਾਅਦ ਵਿਚ ਉਸ ਨੇ ਮਹਿਲਾ ਕਾਂਸਟੇਬਲ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ।

ਪੜ੍ਹੋ ਇਹ ਖ਼ਬਰ :    Punjab News: ਸਰਪੰਚੀ ਲਈ 2 ਕਰੋੜ ਰੁਪਏ ਦੀ ਬੋਲੀ ਲਗਾਉਣ ਵਾਲਾ ਉਮੀਦਵਾਰ ਆਤਮਾ ਸਿੰਘ ਹਟਿਆ ਪਿੱਛੇ

ਹਾਲਾਂਕਿ, ਮਹਿਲਾ ਕਾਂਸਟੇਬਲ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਪੁਲਿਸ ਨੇ ਲੁਧਿਆਣਾ ਦਿਹਾਂਤੀ ਦੇ ਥਾਣਾ ਮੁੱਲਾਂਪੁਰ ਦਾਖਾ ਦੇ ਐਸਐਚਓ ਕੁਲਵਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਤੋਂ ਹੀ ਐਸਐਚਓ ਫਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਦੇ ਲਈ ਛਾਪੇ ਮਾਰ ਰਹੀ ਹੈ। 

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਉਹ ਮੁੱਲਾਂਪੁਰ ਦਾਖਾ ਦੇ ਥਾਣੇ ਵਿਚ ਤਾਇਨਾਤ ਹੈ। ਉਥੋਂ ਦਾ ਐਸਐਚਓ ਕੁਲਵਿੰਦਰ ਉਸ ਦੇ ਨਾਲ ਬਹੁਤ ਸਮੇਂ ਤੋਂ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਸੀ। 

ਪੜ੍ਹੋ ਇਹ ਖ਼ਬਰ :   Punjab News: 2 ਕਰੋੜ ਰੁਪਏ ਦੀ ਬੋਲੀ ਠੁਕਰਾ ਕੇ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਚੁਣੀ ਸਰਪੰਚ

ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ ਨੇ ਪਹਿਲਾਂ ਉਸ ਦੀ ਅਸ਼ਲੀਲ ਵੀਡੀਓ ਬਣਾਈ। ਫਿਰ ਉਸ ਨੂੰ ਡਰਾਇਆ ਅਤੇ ਧਮਕਾਇਆ ਕਿ ਅਗਰ ਉਹ ਰੌਲਾ ਪਾਵੇਗਾ ਜਾਂ ਪੁਲਿਸ ਨੂੰ ਸ਼ਿਕਾਇਤ ਕਰੇਗੀ ਤਾਂ ਉਹ ਉਸ ਦੀ ਵੀਡੀਓ ਸੋਸ਼ਲ ਉੱਤੇ ਵਾਇਰਲ ਕਰ ਦੇਵੇਗਾ।

ਪੜ੍ਹੋ ਇਹ ਖ਼ਬਰ :  ਅਦਾਕਾਰ ਗੋਵਿੰਦਾ ਦੇ ਪੈਰ ’ਚ ਲੱਗੀ ਗੋਲੀ, ਜਾਣੋ ਪੂਰਾ ਮਾਮਲਾ

ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ 2 ਦਿਨ ਪਹਾਲਾਂ ਉਸ ਨੂੰ ਆਪਣੇ ਬੱਚਿਆਂ ਤੇ ਪਤਨੀ ਨਾਲ ਮਿਲਵਾਉਣ ਦਾ ਬਹਾਨਾ ਬਣਾ ਕੇ ਗੱਡੀ ਵਿੱਚ ਬਿਠਾ ਕੇ ਆਪਣੇ ਫਾਰਮ ਹਾਊਸ ਲੈ ਗਿਆ। ਜਦੋਂ ਉਹ ਫਾਰਮ ਹਾਊਸ ਪਹੁੰਚਿਆ ਤਾਂ ਉੱਥੇ ਕੋਈ ਵੀ ਨਹੀਂ ਸੀ। ਐਸਐਚਓ ਨੇ ਉਸ ਦਾ ਉੱਥੇ ਬਲਾਤਕਾਰ ਕੀਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਹਿਲਾ ਕਾਂਸਟੇਬਲ ਦੇ ਅਨੁਸਾਰ ਐਸਐਚਓ ਨੇ ਬਲਾਤਕਾਰ ਦਾ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ, ਪਰ ਕਾਂਸਟੇਬਲ ਡਰੀ ਨਹੀਂ ਅਤੇ ਹਿੰਮਤ ਨਾਲ ਸ਼ਿਕਾਇਤ ਕਰ ਦਿੱਤੀ। ਹੁਣ ਐਸਐਚਓ ਉੱਤੇ ਕੇਸ ਦਰਜ ਹੋ ਗਿਆ ਅਤੇ ਉਹ ਫਰਾਰ ਹੈ। 

ਐਸਐਸਪੀ ਲੁਧਿਆਣਾ ਨਵਨੀਤ ਸਿੰਘ ਬੈਂਸ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਐਸਐਚਓ ਕੁਲਵਿੰਦਰ ਸਿੰਘ ਮੁੱਲਾਂਪੁਰ ਦਾਖਾ ਥਾਣੇ ਵਿਚ ਤਾਇਨਾਤ ਹੈ। ਉਸ ਖ਼ਿਲਾਫ਼ ਮਾਮਲਾ ਮੁਹਾਲੀ ਵਿੱਚ ਦਰਜ ਕੀਤਾ ਗਿਆ, ਜਿੱਥੇ ਉਸ ਨੇ ਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕੀਤਾ ਸੀ। 

(For more Punjabi news apart from SHO raped a woman constable, blackmailed her by making an obscene video, stay tuned to Rozana Spokesman)

 


 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement