
ਪੰਜਾਬ ਰਾਜ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ...
ਚੰਡੀਗੜ੍ਹ (ਪੀਟੀਆਈ) : ਪੰਜਾਬ ਰਾਜ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੋਸ਼ ਲਾਇਆ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਪੰਜਾਬ ਵਿਚ ਅਮਨ ਕਾਨੂੰਨ ਖ਼ਰਾਬ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਆਪਣੇ ਰਾਜਸੀ ਹਿੱਤਾ ਦੀ ਪੂਰਤੀ ਕਰ ਸਕੇ।
Tripat Bajwa
ਉਨ੍ਹਾਂ ਨੇ ਕਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਾਰਵਾਈ ਗਈ ਬੇਅਦਬੀ ਅਤੇ ਸ਼੍ਰੀ ਅਕਾਲੀ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪੰਥਕ ਸੰਸਥਾਵਾਂ ਦੀ ਕੀਤੀ ਗਈ ਦੁਰਵਰਤੋਂ ਕਾਰਨ ਲੋਕਾਂ ਵਲੋਂ ਬਾਦਲਾਂ ਦੇ ਕੀਤੇ ਜਾ ਰਹੇ ਸਮਾਜਿਕ ਬਾਈਕਾਟ ਕਾਰਨ ਉਨ੍ਹਾਂ ਨੂੰ ਹੁਣ ਕੋਈ ਏਜੰਡਾ ਨਹੀਂ ਲੱਭ ਰਿਹਾ, ਇਸ ਲਈ ਉਹ 1980 ਦੀ ਤਰ੍ਹਾਂ ਮੁੜ ਪੰਜਾਬ ਦੀ ਅਮਨ ਸ਼ਾਂਤੀ ਨੂੰ ਖ਼ਰਾਬ ਕਰਨ ਵੱਲ ਤੁਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਹੀ ਅੱਤਵਾਦ ਨੂੰ ਸ਼ਹਿ ਦਿੰਦਾ ਆਇਆ ਹੈ।
Tripat Rajinder Singh Bajwa
ਇਹ ਇਤਿਹਸਕ ਤੱਥ ਬਣ ਚੁੱਕਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 20 ਅਗਸਤ 1980 ਵਿਚ ਵੀ ਅਪਣੀ ਵਰਕਿੰਗ ਕਮੇਟੀ ਮੀਟਿੰਗ ਵਿਚ ਪਾਸ ਕੀਤੇ ਗਏ ਮਤੇ ਰਾਹੀਂ ਉਸ ਵੇਲੇ ਹੋਏ ਕਤਲਾਂ ਦੀ ਸ਼ਲਾਘਾ ਕਰਕੇ ਅੱਤਵਾਦ ਨੂੰ ਸ਼ਹਿ ਦਿੱਤੀ ਸੀ। ਜੇ ਬਾਦਲ ਚਾਹੁਣ ਤਾਂ ਇਹ ਮਤਾ ਉਹਨਾਂ ਨੂੰ ਵੀ ਭੇਜਿਆ ਜਾ ਸਕਦਾ ਹੈ। ਬਾਜਵਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪਿਤਾ ਅਤੇ ਪੁੱਤ ਦੋਵੇਂ ਜਾਣਦਿਆਂ ਬੁੱਝਦਿਆਂ ਹੀ ਪੰਜਾਬ ਸਕੂਲ ਸਿੱਖਇਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚ ਹੋਈਆਂ ਗਲਤੀਆਂ ਦਾ ਬਹਾਨਾ ਬਣਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਲਾ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਬਹੁਤ ਉਤਸੁਕ ਹਨ।
Tripat Rajinder Singh Bajwa
ਜਦ ਕਿ ਇਹ ਕਿਤਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਉੱਤੇ ਪਹਿਲਾਂ ਹੀ ਵਾਪਸੀ ਦੇ ਹੁਕਮਾਂ ਅਧੀਨ ਵਾਪਸ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਦਰਅਸਲ ਬਾਦਲਾਂ ਵੱਲੋਂ ਇਹ ਸਾਰੀ ਡਰਾਮੇਬਾਜ਼ੀ ਅਪਣੀ ਚਲੇ ਗਈ ਸਿਆਸਤ ਨੂੰ ਚੰਗਾ ਦਿਖਾਉਣ ਲਈ ਕੀਤੀ ਜਾ ਰਹੀ ਹੈ, ਨਤੀਜੇ ਵਜੋਂ ਜਿਹੜੀ ਕਿ ਦੁਬਾਰਾ ਵਾਪਸ ਨਹੀਂ ਆ ਸਕਦੀ।