ਮੋਦੀ ਨੂੰ ਮਿਲਣ ਦੀ ਮੰਗ ਕਰ ਰਹੀ ਤ੍ਰਿਪਤੀ ਦੇਸਾਈ ਨੂੰ ਹਿਰਾਸਤ ‘ਚ ਲਿਆ
Published : Oct 19, 2018, 12:17 pm IST
Updated : Oct 19, 2018, 12:17 pm IST
SHARE ARTICLE
Tripti Desai
Tripti Desai

ਸਮਾਜਿਕ ਕਰਮਚਾਰੀ ਤ੍ਰਿਪਤੀ ਦੇਸਾਈ ਨੂੰ ਸ਼ੁਕਰਵਾਰ ਸਵੇਰੇ ਪੁਣੇ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ...

ਨਵੀਂ ਦਿੱਲੀ (ਭਾਸ਼ਾ) : ਸਮਾਜਿਕ ਕਰਮਚਾਰੀ ਤ੍ਰਿਪਤੀ ਦੇਸਾਈ ਨੂੰ ਸ਼ੁਕਰਵਾਰ ਸਵੇਰੇ ਪੁਣੇ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਅਸਲੀਅਤ ‘ਚ , ਤ੍ਰਿਪਤੀ ਦੇਸਾਈ ਅਤੇ ਉਹਨਾਂ ਦੀ ਮਹਿਲਾ ਸਾਥੀ ਕਰਮਚਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਤ ਕਰਨ ਸ਼ਿਰਡੀ ਜਾ ਰਹੀ ਸੀ। ਪਰ ਪੁਣੇ ਪੁਲਿਸ ਨੇ ਤ੍ਰਿਪਤੀ ਦੇਸਾਈ ਨੂੰ ਉਹਨਾਂ ਦੇ ਘਰ ਦੇ ਕੋਲ ਹੀ ਹਿਰਾਸਤ ਵਿਚ ਲੈ ਲਿਆ ਹੈ। ਦੱਸ ਦਈਏ ਕਿ ਤ੍ਰਿਪਤੀ ਦੇਸਾਈ ਕੇਰਲ ਦੇ ਸਬਰੀਮਾਲਾ ਮੰਦਰ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲ ਕਰਨਾ ਚਾਹੁੰਦੀ ਸੀ।

Tripti DesaiTripti Desai

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਿਰਡੀ ਜਾ ਰਹੇ ਹਨ, ਉਥੇ ਉਹ ਸ਼ਿਰਡੀ ਮੰਦਰ ਵਿਚ ਸਾਈਂ ਬਾਬਾ ਦੇ ਦਰਸ਼ਨ ਕਰਨ ਵਾਲੇ ਹਨ। ਉਥੇ ਇਸ ਤਰ੍ਹਾਂ ਹਿਰਾਸਤ ਵਿਚ ਲੈਣ ਦਾ ਤ੍ਰਿਪਤੀ ਦੇਸਾਈ ਅਤੇ ਉਹਨਾਂ ਦੀ ਸਾਥੀ ਮਹਿਲਾ ਬ੍ਰਿਗੇਡ ਨੇ ਉਹਨਾਂ ਦਾ ਵਿਰੋਧ ਕੀਤਾ। ਹਿਰਾਸਤ ‘ਚ ਲੈਣ ਅਧੀਨ ਤ੍ਰਿਪਤੀ ਦੇਸਾਈ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਦੇ ਵਿਚ ਧੱਕਾ-ਮੁੱਕੀ ਵੀ ਹੋਈ। ਤ੍ਰਿਪਤੀ ਦੇਸਾਈ ਦਾ ਕਹਿਣਾ ਹੈ ਕਿ ਉਹਨਾਂ ਨੇ ਅਹਿਮਦਾਬਾਦ ਦੇ ਐਸਪੀ ਨੂੰ ਵੀਰਵਾਰ ਨੂੰ ਪੱਤਰ ਲਿਖ ਕੇ ਪੀਐਮ ਮੋਦੀ ਨਾਲ ਮੁਲਾਕਾਤ ਕਰਨ ਦੀ ਜਾਣਕਾਰੀ ਦਿਤੀ ਸੀ।

Tripti DesaiTripti Desai

ਇਸ ਦੇ ਨਾਲ ਹੀ ਉਹਨਾਂ ਨੇ ਪੀਐਮ ਮੋਦੀ ਨਾਲ ਮੁਲਾਕਾਤ ਨਾ ਕਰਨ ‘ਤੇ ਉਹਨਾਂ ਦਾ ਕਾਫ਼ਿਲਾ ਰੋਕਣ ਦੀ ਗੱਲ ਵੀ ਕਹੀ ਸੀ। ਤ੍ਰਿਪਤੀ ਦੇਸਾਈ ਅਨੁਸਾਰ, ਜਦੋਂ ਉਹ ਸ਼ਿਰਡੀ ਲਈ ਨਿਕਲਣ ਹੀ ਵਾਲੇ ਸੀ, ਉਦੋਂ ਪੁਲਿਸ ਨੇ ਆ ਕੇ ਉਹਨਾਂ ਨੂੰ ਪੁਲਿਸ ਹਿਰਾਸਤ ‘ਚ ਲੈ ਲਿਆ ਹੈ। ਮਹਿਲਾ ਅਧਿਕਾਰ ਕਰਮਚਾਰੀ ਤ੍ਰਿਪਤੀ ਦੇਸਾਈ ਦਾ ਕਹਿਣ ਹੈ ਕਿ ਵਿਰੋਧ ਪ੍ਰਦਰਸ਼ਨ ਕਰਨਾ ਉਹਨਾਂ ਦਾ ਸੰਵੀਧਾਨਕ ਅਧਿਕਾਰ ਹੈ। ਪਰ ਸਾਨੂੰ ਘਰ ‘ਤੇ ਰੋਕ ਦਿਤਾ ਗਿਆ। ਇਹ ਮੋਦੀ ਜੀ ਦੁਆਰਾ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ।

Tripti DesaiTripti Desai

ਦੱਸ ਦਈਏ ਕਿ ਕੇਰਲ ਦੇ ਸਬਰੀਮਾਲਾ ਮੰਦਰ ‘ਚ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ 10-50 ਸਾਲਾ ਦੀ ਔਰਤਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿਤਾ ਜਾ ਰਿਹਾ। ਇਸ ਨੂੰ ਲੈ ਕੇ ਕੇਰਲ ‘ਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੰਦਰ ਜਾਣ ਵਾਲੇ ਰਸਤਿਆਂ ‘ਤੇ ਸ਼ਰਧਾਲੂ ਖੜ੍ਹੇ ਹਨ। ਅਤੇ ਵਾਹਨਾਂ ਦੀ ਚੈਕਿੰਗ ਤੋਂ ਬਾਅਦ ਹੀ ਅੱਗੇ ਜਾਣ ਦਿਤਾ ਜਾਂਦਾ ਹੈ। ਉਥੇ ਜਿਹੜੇ ਵਾਹਨਾਂ ‘ਚ ਔਰਤਾਂ ਹਨ, ਉਹਨਾਂ ਵਿਚੋਂ ਔਰਤਾਂ ਨੂੰ ਉਤਾਰਿਆ ਜਾ ਰਿਹਾ ਹੈ। ਸ਼ੁਕਰਵਾਰ ਨੂੰ ਕੇਰਲ ਦੇ ਸ਼ਨਿਦਨਾਮ ਵਿਚ ਵੀ ਵੱਡੀ ਸੰਖਿਆ ‘ਚ ਲੋਕਾਂ ਨੇ ਸਬਰੀਮਾਲਾ ਮੰਦਰ ‘ਚ ਔਰਤਾਂ ਦੇ ਅੰਦਰ ਦਾਖ਼ਲ ਹੋਣ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ 10-50 ਸਾਲ ਦੀ ਕੋਈ ਵੀ ਔਰਤ ਮੰਦਰ ‘ਚ ਅੰਦਰ ਦਾਖ਼ਲ ਨਹੀਂ ਕਰੇਗੀ। ਅਸੀਂ ਸਬਰੀਮਾਲਾ ਮੰਦਰ ਦੀ ਰੱਖਿਆ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement