ਕਾਰ ਦੀ ਡਿਵਾਈਡਰ ਨਾਲ ਟੱਕਰ ਹੋਣ ਕਾਰਨ 3 ਨੌਜਵਾਨਾਂ ਦੀ ਮੌਤ
Published : Nov 1, 2018, 1:06 pm IST
Updated : Nov 1, 2018, 5:29 pm IST
SHARE ARTICLE
Three youths die in a horrific road accident
Three youths die in a horrific road accident

ਵੀਰਵਾਰ ਸਵੇਰੇ ਸੜਕ ਹਾਦਸੇ ਵਿਚ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚੌਥਾ ਸਾਥੀ ਗੰਭੀਰ ਰੂਪ ਨਾਲ ਜਖ਼ਮੀ ਹੋ...

ਜਲੰਧਰ (ਪੀਟੀਆਈ) : ਵੀਰਵਾਰ ਸਵੇਰੇ ਸੜਕ ਹਾਦਸੇ ਵਿਚ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚੌਥਾ ਸਾਥੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ। ਅੰਮ੍ਰਿਤਸਰ ਦੇ ਰਹਿਣ ਵਾਲੇ ਇਹ ਲੋਕ ਇਕ ਵਿਆਹ ਦੇ ਪ੍ਰੋਗਰਾਮ ਵਿਚ ਜਲੰਧਰ ਆਏ ਸਨ। ਜਿਸ ਸਮੇਂ ਵਾਪਸ ਜਾ ਰਹੇ ਸਨ, ਉਦੋਂ ਇਹਨਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਹਾਦਸੇ ਦੀ ਵਜ੍ਹਾ ਪਿਛਲੇ ਦੋ-ਤਿੰਨ ਦਿਨ ਤੋਂ ਵਧਿਆ ਧੂੰਆਂ ਵੀ ਹੋ ਸਕਦਾ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਕਾਰ ਸਵਾਰ ਨਸ਼ੇ ਦੀ ਹਾਲਤ ਵਿਚ ਸਨ। ਹਾਦਸੇ ਦਾ ਸ਼ਿਕਾਰ ਹੋਏ ਜਵਾਨਾਂ ਦੀ ਪਹਿਚਾਣ ਅੰਮ੍ਰਿਤਸਰ ਸੋਨੂ ਪੁੱਤਰ ਰਵੀ ਕੁਮਾਰ (28), ਨਰੇਸ਼ ਕੁਮਾਰ ਪੁੱਤਰ ਸ਼ਿਵ (25), ਪਵਨ ਕੁਮਾਰ ਪੁੱਤਰ ਦੀਪਕ ਕੁਮਾਰ (26) ਅਤੇ ਆਕਾਸ਼ਦੀਪ (27)  ਦੇ ਰੂਪ ਵਿਚ ਹੋਈ ਹੈ। ਪਿਛਲੇ ਦਿਨੀਂ ਚਾਰੇ ਜਵਾਨ ਕਿਸੇ ਕੰਮ ਤੋਂ ਜਲੰਧਰ ਆਏ ਸਨ ਅਤੇ ਵੀਰਵਾਰ ਸਵੇਰੇ ਵਾਪਸ ਅੰਮ੍ਰਿਤਸਰ ਨੂੰ ਜਾ ਰਹੇ ਸਨ।

ਪਠਾਨਕੋਟ ਚੌਕ ਫਲਾਈਓਵਰ ਚੜ੍ਹਨ ਤੋਂ ਠੀਕ ਪਹਿਲਾਂ ਹਾਈਵੇ ਉਤੇ ਅਚਾਨਕ ਇਹਨਾਂ ਦੀ ਕਾਰ ਡਿਵਾਇਡਰ ਨਾਲ ਟਕਰਾ ਗਈ। ਦੁਰਘਟਨਾ ਵਿਚ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਡੈਮੇਜ ਹੋ ਗਿਆ ਹੈ। ਉਥੇ ਹੀ, ਕਾਰ ਵਿਚ ਸਵਾਰ ਸੋਨੂੰ, ਨਰੇਸ਼ ਕੁਮਾਰ ਅਤੇ ਪਵਨ ਦੀ ਮੌਤ ਹੋ ਗਈ। ਜਖ਼ਮੀ ਆਕਾਸ਼ਦੀਪ ਨੂੰ ਕਪੂਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।

ਥਾਣਾ-8 ਦੇ ਏਐਸਆਈ ਕਿਸ਼ੋਰ ਕੁਮਾਰ ਦੇ ਮੁਤਾਬਕ, ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਚਾਰੇ ਨੌਜਵਾਨ ਜ਼ਖ਼ਮੀ ਹਾਲਤ ‘ਚ ਸਨ। ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਤਿੰਨ ਨੌਜਵਾਨਾਂ ਨੂੰ ਮੋਇਆ ਕਰਾਰ ਕਰ ਦਿਤਾ। ਉਥੇ ਹੀ ਚੌਥਾ ਗੰਭੀਰ ਹਾਲਤ ‘ਚ ਹੈ। ਪੁਲਿਸ ਅਧਿਕਾਰੀ  ਦੇ ਮੁਤਾਬਕ, ਗੱਡੀ ‘ਚੋਂ ਸ਼ਰਾਬ ਦੀਆਂ ਬੋਤਲਾਂ ਆਦਿ ਵੀ ਮਿਲੀਆਂ ਹਨ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀ ਆਕਾਸ਼ਦੀਪ ਦੇ ਹੋਸ਼ ਵਿਚ ਆਉਣ ਦਾ ਇੰਤਜ਼ਾਰ ਹੈ। ਉਸ ਦੇ ਬਿਆਨ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement