ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਭਿਆਨਕ ਸੜਕ ਹਾਦਸਾ, 21 ਲੋਕਾਂ ਦੀ ਮੌਤ
Published : Jun 21, 2018, 12:22 pm IST
Updated : Jun 21, 2018, 12:22 pm IST
SHARE ARTICLE
accident
accident

ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਵੀਰਵਾਰ ਸਵੇਰੇ ਹੋਏ ਸੜਕ ਹਾਦਸੇ ਵਿਚ 21 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਵਿਚ ...

ਭੋਪਾਲ : ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਵੀਰਵਾਰ ਸਵੇਰੇ ਹੋਏ ਸੜਕ ਹਾਦਸੇ ਵਿਚ 21 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਵਿਚ ਛੇ ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ ਵਿਚ ਸਾਰੇ ਲੋਕਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਸਾਰੇ ਲੋਕ ਵਿਆਹ ਦੀ ਰਸਮ ਲਈ ਕਿਸੇ ਰਿਸ਼ਤੇਦਾਰੀ ਵਿਚ ਜਾ ਰਹੇ ਸਨ। ਦਸਿਆ ਜਾ ਰਿਹਾ ਹੈ ਕਿ ਮੁਰੈਨਾ ਵਿਚ ਵੀਰਵਾਰ ਸਵੇਰੇ ਟਰੈਕਟਰ ਟ੍ਰਾਲੀ ਅਤੇ ਜੀਪ ਦੀ ਟੱਕਰ ਹੋ ਗਈ। 

accidentaccident

ਇਹ ਟੱਕਰ ਇੰਨੀ ਭਿਆਨਕ ਸੀ ਕਿ ਜੀਪ ਦੇ ਪਰਖਚੇ ਉਡ ਗਏ। ਹਾਦਸਾ ਵੀਰਵਾਰ ਤੜਕੇ 5:30 ਵਜੇ ਹੋਇਆ। ਜੀਪ ਅਤੇ ਟਰੈਕਟਰ ਟ੍ਰਾਲੀ ਵਿਚਕਾਰ ਟੱਕਰ ਇੰਨੀ ਜ਼ੋਰਦਾਰ ਸੀ ਕਿ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹਅਤੇ ਦੋ ਨੇ ਇਲਾਜ ਦੌਰਾਨ ਹਸਪਤਾਲ ਵਿਚ ਦਮ ਤੋੜ ਦਿਤਾ। ਦਸਿਆ ਜਾ ਰਿਹਾ ਹੈ ਕਿ ਜਿਸ ਟਰੈਕਟਰ ਨੇ ਟੱਕਰ ਮਾਰੀ ਉਹ ਗ਼ੈਰਕਾਨੂੰਨੀ ਖਣਨ ਵਿਚ ਲੱਗਿਆ ਸੀ। ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ। 

accidentaccident

ਦਸ ਦਈਏ ਕਿ ਮੱਧ ਪ੍ਰਦੇਸ਼ ਵਿਚ ਪਿਛਲੇ ਮਹੀਨੇ ਵੀ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਤੜਕੇ 4.30 ਵਜੇ ਵਾਪਰੇ ਸੜਕ ਹਾਦਸੇ ਵਿਚ ਇਕ ਬੱਚੇ ਸਮੇਤ 10 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂ ਕਿ 47 ਹੋਰ ਜ਼ਖ਼ਮੀ ਹੋ ਗਏ ਸਨ। ਗੁਨਾ ਪੁਲਿਸ ਥਾਣੇ ਦੇ ਮੁਖੀ ਵਿਵੇਕ ਅਸਥਾਨਾ ਅਨੁਸਾਰ ਗੁਜਰਾਤ ਦੇ ਅਹਿਮਦਾਬਾਦ ਤੋਂ ਇਕ ਨਿੱਜੀ ਬੱਸ ਉੱਤਰ ਪ੍ਰਦੇਸ਼ ਦੇ ਬਾਂਦਾ ਵੱਲ ਜਾ ਰਹੀ ਸੀ,

accidentaccident

ਜਦੋਂ ਇਹ ਬੱਸ ਤੜਕੇ 4.30 ਵਜੇ ਰੁਥਿਆਈ ਕਸਬੇ ਕੋਲ ਪੁੱਜੀ ਤਾਂ ਸੜਕ ਕਿਨਾਰੇ ਖੜ੍ਹੇ ਸਟੇਸ਼ਨਰੀ ਨਾਲ ਲੱਦੇ ਟਰੱਕ ਨਾਲ ਜਾ ਟਕਰਾਈ ਸੀ। ਹਾਦਸੇ ਵਿਚ ਡਰਾਈਵਰ ਸਣੇ ਸੱਤ ਵਿਅਕਤੀ ਥਾਏਂ ਮਾਰੇ ਗਏ ਸਨ ਦੋਂ ਕਿ ਤਿੰਨ ਨੇ ਅਸਥਾਨਾ ਦੇ ਹਸਪਤਾਲ ’ਚ ਜਾ ਕੇ ਦਮ ਤੋੜ ਦਿਤਾ ਸੀ। ਮਰਨ ਵਾਲਿਆਂ ਵਿਚ ਨੌਂ ਵਿਅਕਤੀ ਅਤੇ ਇਕ ਡੇਢ ਸਾਲ ਦੀ ਬੱਚੀ ਸ਼ਾਮਲ ਹਨ। ਜ਼ਖ਼ਮੀਆਂ ’ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਗਈ ਸੀ।  

accidentaccident

ਇਹੀ ਨਹੀਂ, ਉਸ ਤੋਂ ਪਹਿਲੇ ਮਹੀਨੇ ਭਾਵ ਅਪ੍ਰੈਲ ਵਿਚ ਵੀ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿਚ ਹੋਏ ਸੜਕ ਹਾਦਸੇ ਦੌਰਾਨ 21 ਲੋਕਾਂ ਦੀ ਮੌਤ ਹੋ ਗਈ। ਅਪ੍ਰੈਲ ਮਹੀਨੇ ਹੋਏ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕ ਵਿਆਹ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਸਨ ਕਿ ਮਿੰਨੀ ਟਰੱਕ ਸੋਨ ਦਰਿਆ ਦੇ ਪੁਲ ਤੋਂ ਹੇਠਾਂ ਜਾ ਡਿੱਗਿਆ ਸੀ। ਇਹ ਹਾਦਸਾ ਬੀਤੀ ਰਾਤ ਦਸ ਵਜੇ ਦੇ ਕਰੀਬ ਸਿੱਧੀ ਜ਼ਿਲ੍ਹਾ ਹੈੱਡਕੁਆਰਟਰ ਤੋਂ 42 ਕਿਲੋਮੀਟਰ ਦੂਰ ਵਾਪਰਿਆ ਸੀ।

accidentaccident

ਅਮੇਲੀਆ ਨੇੜੇ ਜੋਗਦਾਹਾ ਪੁਲ ਦੀ ਕੰਧ ਨਾਲ ਟਕਰਾਅ ਕੇ ਟਰੱਕ ਸੁੱਕੇ ਦਰਿਆ ਵਿਚ ਸੱਠ ਸੱਤਰ ਫੁੱਟ ਡੂੰਘਾ ਡਿੱਗ ਗਿਆ ਸੀ। ਇਸ ਹਾਦਸੇ ਦੌਰਾਨ ਮੌਕੇ 'ਤੇ ਹੀ 15 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਬਾਅਦ ਵਿਚ ਇਹ ਗਿਣਤੀ  21 ਤਕ ਪਹੁੰਚ ਗਈ ਸੀ। ਇਸ ਹਾਦਸੇ ਵਿਚ ਬਹੁਤ ਸਾਰੇ ਲੋਕ ਜ਼ਖ਼ਮੀ ਵੀ ਹੋਏ ਹਨ। ਮਿ੍ਤਕਾਂ ਵਿਚ ਸੰਗੀਤਕ ਬੈਂਡ ਦੇ ਤਿੰਨ ਮੈਂਬਰ ਵੀ ਸ਼ਾਮਲ ਸਨ। ਦਸ ਦਈਏ ਕਿ ਮੱਧ ਪ੍ਰਦੇਸ਼ ਵਿਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਸੂਬਾ ਸਰਕਾਰ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਉਠਾ ਰਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement