
ਅੱਜ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਿਸ ਮਾਮਲੇ ਕਾਰਨ ਉਨ੍ਹਾਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ...
ਅੰਮ੍ਰਿਤਸਰ (ਚਰਨਜੀਤ ਸਿੰਘ): ਗੁਰਦਵਾਰਾ ਨਾਨਕ ਪਿਆਉ ਦਿੱਲੀ ਤੋਂ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤਕ ਕਢੇ ਜਾ ਰਹੇ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਤੇ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਅੱਜ ਅਟਾਰੀ ਸਰਹੱਦ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ।
Paramjit Sarna
ਸ. ਪਰਮਜੀਤ ਸਿੰਘ ਸਰਨਾ ਨੂੰ ਸਾਲ 2012 ਦੇ ਦਿੱਲੀ ਕਮੇਟੀ ਦੇ ਇਕ ਕੇਸ ਦੇ ਮਾਮਲੇ 'ਤੇ ਰੋਕਿਆ ਗਿਆ ਜਦਕਿ ਬਾਬਾ ਹਰਦੀਪ ਸਿੰਘ ਮਹਿਰਾਜ ਦਾ ਪਾਸਪੋਰਟ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਜ਼ਬਤ ਕਰਦਿਆਂ ਕਿਹਾ ਕਿ ਉਹ ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ ਤੋਂ ਅਪਣਾ ਪਾਸਪੋਰਟ ਵਾਪਸ ਲੈਣ। ਅੱਜ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਿਸ ਮਾਮਲੇ ਕਾਰਨ ਉਨ੍ਹਾਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਹੈ ਉਹ ਬੇਬੁਨਿਆਦ ਹੈ। ਉਹ ਕਰੀਬ 200 ਵਾਰ ਪਹਿਲਾਂ ਵੀ ਵੱਖ ਵੱਖ ਦੇਸ਼ਾਂ ਵਿਚ ਜਾ ਚੁੱਕੇ ਹਨ ਤੇ ਕਦੇ ਵੀ ਕਿਸੇ ਨੇ ਨਹੀਂ ਰੋਕਿਆ।
Baba Hardeep Singh Mehraj
ਉਨ੍ਹਾਂ ਕਿਹਾ,''ਮੇਰੇ ਕੋਲ ਪਾਕਿਸਤਾਨ ਦਾ ਮਲਟੀਪਲ ਵੀਜ਼ਾ ਹੈ। ਮੈਂ ਬਤੌਰ ਪ੍ਰਬੰਧਕ ਜਾਣਾ ਸੀ ਅਸੀ ਇਥੋਂ ਹੀ ਕਮਰੇ ਤੇ ਬਸਾਂ ਦੀਆਂ ਸੀਟਾਂ ਜਾਰੀ ਕਰ ਦਿਤੀਆਂ ਸਨ। ਇਹ ਨਗਰ ਕੀਰਤਨ ਪੂਰੀ ਤਰ੍ਹਾਂ ਨਾਲ ਸਫ਼ਲ ਰਿਹਾ ਹੈ।'' ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਅਧਿਕਾਰੀਆਂ ਨੇ ਸਾਨੂੰ ਸਹਿਯੋਗ ਦਿਤਾ ਜਿਸ ਕੇਸ ਨੂੰ ਉਭਾਰਿਆ ਗਿਆ ਹੈ ਉਹ ਮੇਰੇ ਤੇ ਹਸਪਤਾਲ ਦੀ ਇਮਾਰਤ ਵੇਚਣ ਦਾ ਝੂਠਾ ਕੇਸ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।