ਕਾਂਗਰਸ ਦੇ ਚੋਣਾਵੀ ਸਟੰਟ ਵਿਚ ਪੰਜਾਬ ਦੀ ਜਨਤਾ ਫਸੀ ਤਾਂ ਫਿਰ ਬਿਜਲੀ ਮਹਿੰਗੀ ਹੋ ਜਾਵੇਗੀ: ਰਾਘਵ ਚੱਢਾ
Published : Nov 1, 2021, 9:19 pm IST
Updated : Nov 1, 2021, 9:19 pm IST
SHARE ARTICLE
Raghav Chadha
Raghav Chadha

ਡਰਾਮੇਬਾਜ ਚੰਨੀ ਦਾ ਇਹ ਵਾਅਦਾ ਕੈਪਟਨ ਅਮਰਿੰਦਰ ਦੇ ਰੋਜ਼ਗਾਰ ਦੇ ਵਾਅਦੇ ਜਿਹਾ, ਇਨਾਂ ਵਿੱਚ ਕੋਈ ਅੰਤਰ ਨਹੀਂ

ਦਿੱਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ, ਬੁਲਾਰੇ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਸਸਤੀ ਬਿਜਲੀ ਦਾ ਦਾਅਵਾ ਡਰਾਮੇਬਾਜ ਚੰਨੀ ਸਾਬ ਦਾ ਚੋਣਾਵੀ ਸਟੰਟ ਹੈ। ਬਿਜਲੀ ਦਰਾਂ ਵਿੱਚ ਕਟੌਤੀ ਸਿਰਫ਼ 31 ਮਾਰਚ 2022 ਤੱਕ ਕੀਤੀ ਗਈ ਹੈ। ਕਾਂਗਰਸ ਦੇ ਚੋਣਾਵੀ ਸਟੰਟ ਵਿੱਚ ਪੰਜਾਬ ਦੀ ਜਨਤਾ ਜੇ ਫਸ ਗਈ ਤਾਂ 31 ਮਾਰਚ 2022 ਤੋਂ ਬਾਅਦ ਫਿਰ ਤੋਂ ਬਿਜਲੀ ਮਹਿੰਗੀ ਹੋ ਜਾਵੇਗੀ। ਡਰਾਮੇਬਾਜ ਚੰਨੀ ਦਾ ਇਹ ਵਾਅਦਾ ਕੈਪਟਨ ਅਮਰਿੰਦਰ ਦੇ ਰੋਜ਼ਗਾਰ ਦੇ ਵਾਅਦੇ ਜਿਹਾ ਹੀ ਹੈ।

Raghav Chadha Raghav Chadha

ਉਨ੍ਹਾਂ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦਿਆ ਕਿਹਾ ਕਿ ਜੇ ਇਹ ਚੋਣਾਵੀ ਸਟੰਟ ਨਹੀਂ ਹੈ ਤਾਂ ਕਾਂਗਰਸ ਸ਼ਾਸਿਤ ਰਾਜਸਥਾਨ, ਛੱਤੀਸ਼ਗੜ੍ਹ, ਅਤੇ ਮਹਾਂਰਾਸ਼ਟਰ ਵਿੱਚ ਵੀ ਬਿਜਲੀ ਸਸਤੀ ਕਰੇ। ਆਮ ਆਦਮੀ ਪਾਰਟੀ ਦੀ ਬਿਜਲੀ ਗਰੰਟੀ ਕਾਰਨ ਚਰਨਜੀਤ ਚੰਨੀ ਘਬਰਾ ਗਏ, ਕਿਉਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਲੋਕਾਂ ਦੀ ਜ਼ੁਬਾਨ ’ਤੇ ਇੱਕ ਹੀ ਨਾਂਅ ਹੈ ਕਿ ਪੰਜਾਬ ਵਿੱਚ 2022 ਦੀਆਂ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੇਗੀ।  

Punjab CM announces 11 per cent hike in DA for employees and pensionersPunjab CM 

ਸੋਮਵਾਰ ਨੂੰ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੁਝ ਐਲਾਨ ਕੀਤੇ ਹਨ। ਡਰਾਮੇਬਾਜ ਚੰਨੀ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕਰ ਰਿਹਾ ਹੈ। ਕਾਂਗਰਸ ਪਾਰਟੀ ਨੇ ਸੂਬੇ ਵਿੱਚ ਪੂਰੇ ਬਹੁਮੱਤ ਨਾਲ ਸਰਕਾਰ ਬਣਾਈ, ਪਰ ਸਾਢੇ ਚਾਰ ਸਾਲ ਤੱਕ ਸਭ ਤੋਂ ਨਿਕੰਮੀ ਸਕਾਰ ਚਲਾਈ। ਪਾਰਟੀ ਦੇ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ ਅਤੇ ਜਨਤਾ ਦਾ ਕੋਈ ਕੰਮ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੂੰ ਸਾਢੇ ਚਾਰ ਸਾਲ ਤੱਕ ਪੂਰੇ ਭਾਰਤ ਵਿੱਚੋਂ ਸਭ ਤੋਂ ਮਹਿੰਗੀ ਬਿਜਲੀ ਵੇਚ ਕੇ ਚੋਣਾ ਤੋਂ ਕੁੱਝ ਮਹੀਨੇ ਪਹਿਲਾ ਡਰਾਮੇਬਾਜ ਮੁੱਖ ਮੰਤਰੀ ਚੰਨੀ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ।

Raghav Chadha Raghav Chadha

ਉਨ੍ਹਾਂ ਕਿਹਾ ਕਿ ਚੰਨੀ ਚੰਗੇ ਤਰੀਕੇ ਨਾਲ ਇਸ ਗੱਲ ਨੂੰ ਜਾਣਦੇ ਹਨ ਅਤੇ ਕਾਂਗਰਸ ਦੇ ਅੰਦਰੂਨੀ ਸਰਵੇ ਵਿੱਚ ਵੀ ਇਹ ਗੱਲ ਆਈ ਹੈ ਕਿ ਆਮ ਆਦਮੀ ਪਾਰਟੀ ਬਹੁਤ ਤੇਜੀ ਨਾਲ ਪੰਜਾਬ ਵਿੱਚ ਅੱਗੇ ਵੱਧ ਰਹੀ ਹੈ। ਹਰ ਜ਼ੁਬਾਨ ’ਤੇ ਇੱਕ ਹੀ ਨਾਂਅ ਹੈ ਕਿ 2022 ਦੀਆਂ ਚੋਣਾ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਪੰਜਾਬ ਵਿੱਚ ਬਣੇਗੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ‘ਕੇਜਰੀਵਾਲ ਦੀ ਮੁਫ਼ਤ ਬਿਜਲੀ ਗਰੰਟੀ’ ਤੋਂ ਬਾਅਦ 30 ਲੱਖ ਪਰਿਵਾਰ ਜੁੜ ਗਏ ਹਨ। ਆਮ ਆਦਮੀ ਪਾਰਟੀ ਦੇ ਬਿਜਲੀ ਗਰੰਟੀ ਦੇਣ ਕਾਰਨ ਚਰਨਜੀਤ ਡਰਾਮੇਬਾਜ ਘਬਰਾ ਗਏ, ਉਨ੍ਹਾਂ ਨੂੰ ਲੱਗਦਾ ਕਿ ਬਿਜਲੀ ਦੇ ਮੁੱਦੇ ’ਤੇ ਹੁਣ ਕੁੱਝ ਝੂਠੇ ਵਾਅਦੇ ਕੀਤੇ ਜਾਣ ਅਤੇ ਲੋਕਾਂ ਨੂੰ ਝੂਠ ਬੋਲਿਆ ਜਾਵੇ। 

Raghav Chadha Raghav Chadha

ਰਾਘਵ ਚੱਢਾ ਨੇ ਕਿਹਾ ਇਸ ਸਮੇਂ ਕਾਂਗਰਸ ਦੇਸ਼ ਦੇ ਕਈ ਰਾਜਾਂ ਵਿੱਚ ਸਰਕਾਰਾਂ ਚਲਾ ਰਹੀ ਹੈ। ਕਾਂਗਰਸ ਸ਼ਾਸਿਤ ਰਾਜਸਥਾਨ, ਛੱਤੀਸ਼ਗੜ੍ਹ, ਮਹਾਂਰਾਸ਼ਟਰ ਵਿੱਚ ਮਹਿੰਗੀ ਬਿਜਲੀ ਮਿਲਦੀ ਹੈ। ਜੇ ਕਾਂਗਰਸ ਦੇ ਵਿਜ਼ਨ ਵਿੱਚ ਬਿਜਲੀ ਸਸਤੀ ਦੇਣਾ ਹੁੰਦਾ ਤਾਂ ਸਾਰੇ ਰਾਜਾਂ ਵਿੱਚ ਬਿਜਲੀ ਸਸਤੀ ਕਰਦੀ। ਜਿਨਾਂ ਰਾਜਾਂ ਵਿਚ ਚੋਣਾ ਨਹੀਂ ਹਨ, ਉਨਾਂ ਵਿੱਚ ਸਸਤੀ ਬਿਜਲੀ ਕਰਦੀ। ਕਾਂਗਰਸ ਪਾਰਟੀ ਨੇ ਰਾਜਸਥਾਨ, ਛੱਤੀਸ਼ਗੜ੍ਹ, ਮਹਾਂਰਾਸ਼ਟਰ ਵਿੱਚ ਜਿੱਥੇ ਚੋਣਾ ਨਹੀਂ ਹਨ, ਉਥੇ ਬਿਜਲੀ ਦਰਾਂ ਵਿੱਚ ਕਮੀ ਨਹੀਂ ਕੀਤੀ ਹੈ। ਚੱਢਾ ਨੇ ਕਿਹਾ ਕਿ ਉਹ ਪੰਜਾਬ ਦੀ ਜਨਤਾ ਨੂੰ ਸੁਚੇਤ ਕਰਨਾ ਚਾਹੁੰਦਾ ਹੈ ਕਿ ਕਿ ਡਰਾਮੇਬਾਜ ਚੰਨੀ ਦੇ ਧੋਖ਼ੇ ਅਤੇ ਚੋਣਾਵੀ ਸਟੰਟ ਤੋਂ ਬਚ ਕੇ ਰਹਿਣ । ਸੀ.ਐਮ ਚੰਨੀ ਅੱਖਾਂ ਵਿੱਚ ਘੱਟਾ ਪਾ ਕੇ ਸਾਢੇ ਚਾਰ ਸਾਲ ਦੀ ਭ੍ਰਿਸ਼ਟ ਸਰਕਾਰ ਦੇ ਦਾਗ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Raghav ChadhaRaghav Chadha

ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਰੋਜ਼ਾਨਾ ਡਰਾਮਾ ਕਰਦੇ ਹਨ। ਉਨ੍ਹਾਂ ਨੂੰ ਕੈਮਰੇ ’ਤੇ ਚੰਗੀ ਤਸਵੀਰ ਖ਼ਿਚਵਾਉਣ ਦਾ ਸ਼ੌਂਕ ਹੈ। ਚੋਣਾ ਜਿੱਤਣ ਲਈ ਲੋਕਾਂ ਲਈ ਕੰਮ ਕਰਨਾ ਪੈਂਦਾ ਹੈ ਅਤੇ ਜ਼ਿੰਦਗੀ ਆਸਾਨ ਕਰਨੀ ਪੈਂਦੀ ਹੈ। ਮੁੱਖ ਮੰਤਰੀ ਚੰਨੀ ਕੁੱਝ ਦਿਨ ਪਹਿਲਾ ਭੰਗੜਾ ਪਾ ਰਹੇ ਸਨ। ਕਿਸੇ ਦਿਨ ਗੋਲਕੀਪਰ ਦੀ ਪੋਸ਼ਾਕ ਪਾ ਕੇ ਹਾਕੀ ਮੈਦਾਨ ਵਿੱਚ ਉਤਰ ਜਾਂਦੇ ਹਨ। ਇਸ ਤੋਂ ਇਲਾਵਾ ਚਲਦੀ ਗੱਡੀ ਰੁਕਵਾ ਕੇ ਦੋ ਆਦਮੀਆਂ ਨਾਲ ਮਿਲ ਕੇ ਫੋਟੋ ਖਿਚਵਾ ਕੇ ਸ਼ਾਦੀ ਵਿਆਹ ਦਾ ਸ਼ਗਨ ਫੜਾ ਦਿੰਦੇ ਹਨ। ਰਾਘਵ ਚੱਢਾ ਨੇ ਕਿਹਾ ਕਿ ਚੰਨੀ ਜਿਸ ਸੂਬੇ ਦੇ ਮੁੱਖ ਮੰਤਰੀ ਬਣੇ ਹਨ, ਉਸ ਸੂਬੇ ’ਤੇ ਤਿੰਨ ਲੱਖ ਕਰੋੜ ਦਾ ਕਰਜਾ ਹੈ। ਭਾਰਤ ਵਿੱਚੋਂ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਪੰਜਾਬ ਵਿੱਚ ਹੈ। ਪੰਜਾਬ ਸੂਬੇ ਦੇ ਕਿਸਾਨ ਇੱਕ ਸਾਲ ਤੋਂ ਸੜਕਾਂ ’ਤੇ ਸੰਘਰਸ਼ ਕਰ ਰਹੇ ਹਨ। ਪੰਜਾਬ ਦੀ ਕਈ ਪੀੜ੍ਹੀਆਂ ਨਸ਼ੇ ਨਾਲ ਬਰਬਾਦ ਹੋ ਚੁੱਕੀਆਂ ਹਨ। ਅਜਿਹੇ ਸੂਬੇ ਦੇ ਮੁੱਖ ਮੰਤਰੀ ਨੂੰ ਰੋਜ਼ਾਨਾ ਭੰਗੜਾ ਪਾਉਣਾ, ਫ਼ੋਟੋ ਖਿਚਵਾਉਣਾ, ਫੁਟਬਾਲ ਖੇਡਣਾ, ਗੋਲਕੀਪਰ ਦੀ ਪੋਸ਼ਾਕ ਪਾ ਕੇ ਫੋਟੋਆਂ ਖਿਚਵਾਉਣਾ ਸ਼ੋਭਾ ਨਹੀਂ ਦਿੰਦਾ। 

CM ChanniCM Channi

ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਚੋਣਾ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਕੈਪਟਨ ਅਮਰਿੰਦਰ ਨੇ ਜਾਬ ਕਾਰਡ ਵੰਡ ਕੇ ਕਿਹਾ ਸੀ ਕਿ ਲੋਕਾਂ ਨੂੰ ਘਰ ਘਰ ਨੌਕਰੀਆਂ ਦੇਵਾਂਗਾ। ਪਰ ਇੱਕ ਵੀ ਨੌਕਰੀ ਨਹੀਂ ਮਿਲੀ। ਮੁਹਿੰਮ ਵਿੱਚ ਜਿਸ ਵਿਅਕਤੀ ਨਾਲ ਫੋਟੋ ਖ਼ਿਚਵਾਈ ਸੀ , ਉਸ ਨੂੰ ਵੀ ਨੌਕਰੀ ਨਹੀਂ ਮਿਲੀ । ਉਹ ਵੀ ਬੇਰੁਜ਼ਗਾਰੀ ਦਾ ਸ਼ਿਕਾਰ ਹੈ। ਡਰਾਮੇਬਾਜ ਚੰਨੀ ਦਾ ਇਹ ਵਾਅਦਾ ਕੈਪਟਨ ਅਮਰਿੰਦਰ ਦੇ ਰੋਜ਼ਗਾਰ ਦੇ ਵਾਅਦੇ ਜਿਹਾ ਹੈ। ਇਨਾਂ ਵਿੱਚ ਕੋਈ ਅੰਤਰ ਨਹੀਂ ਹੈ। 

Arvind KejriwalArvind Kejriwal

ਵਿਧਾਇਕ ਰਾਘਵ ਚੱਢਾ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਪਹਿਲੀ ਗਰੰਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਕਿ ਕੇਜਰੀਵਾਲ ਸਰਕਾਰ ਪੰਜਾਬ ਵਿੱਚ 24 ਘੰਟੇ 7 ਦਿਨ ਬਿਜਲੀ ਦੇਵੇਗੀ। ਇਸ ਤੋਂ ਇਲਾਵਾ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਵੇਗੀ। ਬਿਨਾਂ ਕਿਸੀ ਕਟੌਤੀ ਦੇ ਬਿਜਲੀ ਪੂਰਤੀ ਕੀਤੀ ਜਾਵੇਗੀ। ਵਾਅਦਿਆਂ ਨੂੰ ਪੂਰਾ ਕਰਨਾ ਕੇਵਲ ਇੱਕ ਆਦਮੀ ਜਾਣਦਾ ਹੈ, ਉਸ ਦਾ ਨਾਂਅ ਹੈ ਅਰਵਿੰਦ ਕੇਜਰੀਵਾਲ। ਇਹ ਦਿੱਲੀ ਵਿੱਚ ਕਰਕੇ ਦਿਖਾਇਆ ਹੈ। ਪੰਜਾਬ ਵਿੱਚ ਅੱਜ 10 ਤੋਂ 15 ਘੰਟੇ ਦੇ ਬਿਜਲੀ ਕੱਟ ਲੱਗਦੇ ਹਨ। ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਲੱਗਿਆ ਕਰਦੇ ਸਨ, ਪਰ  ਦਿੱਲੀ ਵਿੱਚ ਜਦੋਂ ਤੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਬਿਜਲੀ 24 ਘੰਟੇ ਸੱਤੇ ਦਿਨ ਆਉਂਦੀ ਹੈ। ਹੁਣ ਦਿੱਲੀ ਵਿੱਚ ਕੋਈ ਇਨਵੈਟਰ ਜਨਰੇਟਰ ਨਹੀਂ ਖ਼ਰੀਦਦਾ ਹੈ। ਬਿਜਲੀ ਪੂਰੇ ਸਮੇਂ ਆਉਂਦੀ ਹੈ ਅਤੇ ਮੁਫ਼ਤ ਮਿਲਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement