ਮੋਰਬੀ ਪੁਲ ਦੇ ਟੁੱਟਣ ਕਾਰਨ 140 ਪਰਿਵਾਰਾਂ ਨਾਲ ਵਾਪਰੇ ਦੁਖਾਂਤ ਦੀ ਉੱਚ ਪੱਧਰੀ ਜਾਂਚ ਹੋਵੇ- ਸਿਮਰਨਜੀਤ ਸਿੰਘ ਮਾਨ
Published : Nov 1, 2022, 4:49 pm IST
Updated : Nov 1, 2022, 4:49 pm IST
SHARE ARTICLE
Simranjit Singh Mann
Simranjit Singh Mann

ਕਿਹਾ - ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ 

ਫ਼ਤਹਿਗੜ੍ਹ ਸਾਹਿਬ : ਗੁਜਰਾਤ ਦੇ 145 ਸਾਲ ਪੁਰਾਣੇ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਮੋਰਬੀ ਪੁਲ ਜੋ ਬੀਤੇ 7-8 ਮਹੀਨਿਆ ਤੋਂ ਬੰਦ ਸੀ ਅਤੇ ਜਿਸ ਦੀ ਮੁਰੰਮਤ ਕੀਤੀ ਜਾ ਰਹੀ ਸੀ, ਉਸ ਦੇ ਦੁਬਾਰਾ ਚਾਲੂ ਹੋਣ ਉਪਰੰਤ ਇਸ ਤਾਰਾ ਦੇ ਬਣੇ ਪੁਲ ਦੇ ਟੁੱਟ ਜਾਣ ਕਾਰਨ ਜੋ 140 ਪਰਿਵਾਰਾਂ ਦਾ ਹੋਇਆ ਨੁਕਸਾਨ ਅਤਿ ਦੁੱਖਦਾਇਕ ਹੈ। ਜੋ ਹਾਦਸੇ ਵਿਚ ਕੀਮਤੀ ਜਾਨਾਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜਿਆਂ ਹਨ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਸੀਂ ਅਰਦਾਸ ਕਰਦੇ ਹਾਂ, ਉਥੇ ਇਸ ਪੁਲ ਦੀ ਮੁਰੰਮਤ ਕਰਨ ਦਾ ਠੇਕਾ ਦਿੱਤੇ ਜਾਣ ਵਾਲੀ ਓਰੇਵਾ ਕੰਪਨੀ ਦੇ ਪ੍ਰਬੰਧਕਾਂ ਅਤੇ ਮਾਲਕਾਂ ਵਿਰੁੱਧ ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਕਰਨ ਦੀ ਵੀ ਮੰਗ ਕਰਦੇ ਹਾਂ ।

ਜਿਸ ਨੇ ਵੀ ਇਸ ਵੱਡੇ ਜੋਖਮ ਭਰੇ ਕੰਮ ਵਿਚ ਅਣਗਹਿਲੀ ਕੀਤੀ ਹੈ, 100 ਬੰਦਿਆਂ ਦਾ ਬੋਝ ਝੱਲਣ ਵਾਲੇ ਇਸ ਪੁਲ ਉਤੇ 500 ਬੰਦਿਆ ਨੂੰ ਟਿਕਟਾਂ ਦੇਕੇ ਇਸ ਹਾਦਸੇ ਨੂੰ ਸੱਦਾ ਦਿੱਤਾ ਹੈ, ਉਸ ਵਿਚ ਕੋਈ ਵੀ ਦੋਸੀ ਕਾਨੂੰਨੀ ਸਜ਼ਾ ਤੋਂ ਬਿਲਕੁਲ ਨਹੀਂ ਬਚਣਾ ਚਾਹੀਦਾ। ਫਿਰ ਘੜੀਆ ਅਤੇ ਬਿਜਲੀ ਬੱਲਬ ਬਣਾਉਣ ਵਾਲੀ ਉਪਰੋਕਤ ਕੰਪਨੀ ਨੂੰ ਜਿਨ੍ਹਾਂ ਅਧਿਕਾਰੀਆਂ ਅਤੇ ਅਫਸਰਾਂ ਨੇ ਪੁਲ ਬਣਾਉਣ ਦਾ ਠੇਕਾ ਦੇ ਕੇ ਜਨਤਾ ਦੀ ਜਾਨ ਨਾਲ ਖਿਲਵਾੜ ਕੀਤਾ ਹੈ, ਉਨ੍ਹਾਂ ਨੂੰ ਤੁਰੰਤ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਅੱਗੋਂ ਲਈ ਅਜਿਹੇ ਵੱਡੇ ਪੁਲਾਂ ਦੀ ਉਸਾਰੀ ਜਾਂ ਮੁਰੰਮਤ ਵਿਚ ਕੋਈ ਵੀ ਕੰਪਨੀ ਜਾਂ ਠੇਕੇਦਾਰ ਅਜਿਹੀ ਅਣਗਹਿਲੀ ਨਾ ਕਰ ਸਕੇ । ਇਸ ਸਮੇਂ ਇਹ ਵੀ ਹਕੂਮਤੀ ਪ੍ਰਸ਼ਨ ਸਾਹਮਣੇ ਆਉਦਾ ਹੈ ਕਿ ਜਦੋਂ ਗੁਜਰਾਤ ਵਰਗੇ ਸੂਬੇ ਵਿਚ ਐਨੀ ਵੱਡੀ ਅਣਗਹਿਲੀ ਹੋ ਸਕਦੀ ਹੈ ਤਾਂ ਬਾਕੀ ਸੂਬਿਆਂ ਵਿਚ ਇਸ ਵਿਸ਼ੇ ਤੇ ਕੀ ਪ੍ਰਬੰਧ ਹੋਣਗੇ, ਉਹ ਵੀ ਗਹਿਰੀ ਚਿੰਤਾ ਵਾਲੇ ਹਨ।”

ਇਹ ਵਿਚਾਰ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਨੇ ਗੁਜਰਾਤ ਦੇ ਮੋਰਬੀ ਪੁਲ ਦੇ ਟੁੱਟ ਜਾ ਕਾਰਨ ਮ੍ਰਿਤਕ 140 ਪਰਿਵਾਰਾਂ ਦੇ ਇਸ ਡੂੰਘੇ ਦੁੱਖ ਵਿਚ ਸ਼ਮੂਲੀਅਤ ਕਰਦੇ ਹੋਏ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਪਾਰਟੀ ਤੇ ਸਿੱਖ ਕੌਮ ਵਲੋਂ ਅਰਦਾਸ ਕਰਦੇ ਹੋਏ ਇਸ ਹਾਦਸੇ ਦੀ ਨਿਰਪੱਖਤਾ ਨਾਲ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਵਿਚ ਦੋਸ਼ੀਆਂ ਨੂੰ ਬਣਦੀ ਕਾਨੂੰਨੀ ਸਜ਼ਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਸ ਕੰਪਨੀ ਨੂੰ ਇਹ ਪੁਲ ਦੀ ਮੁਰੰਮਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਕੋਲ ਤਾਂ ਪੁਲ ਬਣਾਉਣ ਜਾਂ ਮੁਰੰਮਤ ਕਰਨ ਦਾ ਕੋਈ ਤਜਰਬਾ ਹੀ ਨਹੀ ਹੈ ।

ਫਿਰ ਜੇਕਰ ਇਹ ਪੁਲ ਬਣਕੇ ਤਿਆਰ ਹੋ ਗਿਆ ਸੀ, ਤਾਂ ਇਸ ਪੁਲ ਦੇ ਵਜ਼ਨ ਦੀ ਸਮਰੱਥਾਂ ਤੋਂ ਵੱਧ ਵਿਅਕਤੀਆਂ ਨੂੰ ਜਾਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਅਤੇ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਪੂਰੀ ਤਰ੍ਹਾਂ ਸਮੀਖਿਆ ਕਿਉਂ ਨਾ ਕੀਤੀ ਗਈ ? ਇਸ ਲਈ ਇਸ ਵਿਚ ਸਾਮਿਲ ਸਭ ਕੰਪਨੀ ਦੇ ਜ਼ਿਮੇਵਾਰ ਅਤੇ ਠੇਕਾ ਦੇਣ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਅਫਸਰਾਂ ਦੀ ਹਰ ਪੱਖੋ ਜਾਂਚ ਕਰਦੇ ਹੋਏ ਸੀਮਤ ਸਮੇ ਵਿਚ ਦੋਸ਼ੀਆਂ ਨੂੰ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਅਧਿਕਾਰੀ ਅਜਿਹੇ ਜਨਤਾ ਦੇ ਜਾਨ-ਮਾਲ ਨਾਲ ਸਬੰਧਤ ਕੰਮਾਂ ਵਿਚ ਕਿਸੇ ਤਰ੍ਹਾਂ ਦੀ ਰਿਸ਼ਵਤਖੋਰੀ ਜਾਂ ਹੇਠਲੇ ਦਰਜੇ ਦੇ ਸਮਾਨ ਦੀ ਵਰਤੋਂ ਕਰਨ ਦੀ ਗੁਸਤਾਖੀ ਨਾ ਕਰ ਸਕੇ ।

ਸਿਮਰਨਜੀਤ ਸਿੰਘ ਮਾਨ ਨੇ ਗੁਜਰਾਤ ਵਿਚ ਵੱਸਣ ਵਾਲੇ ਸਿੱਖਾਂ ਨੂੰ ਇਹ ਸੰਜ਼ੀਦਾ ਅਪੀਲ ਵੀ ਕੀਤੀ ਕਿ ਜਿਵੇ ਕਰੋਨਾ ਸੰਕਟ ਸਮੇ ਅਤੇ ਹੋਰ ਕੁਦਰਤੀ ਆਫ਼ਤਾਂ ਸਮੇਂ ਸਿੱਖ ਕੌਮ ਆਪਣੇ ਮਨੁੱਖਤਾ ਪੱਖੀ ਕੌਮੀ ਵਿਰਸੇ-ਵਿਰਾਸਤ ਨਾਲ ਸਬੰਧਤ ਮਹਾਨ ਪ੍ਰੰਪਰਾਵਾਂ ਉਤੇ ਪਹਿਰਾ ਦੇ ਕੇ ਪੀੜ੍ਹਤਾਂ ਨੂੰ ਲੰਗਰ, ਕੱਪੜਾ, ਦਵਾਈਆ ਦੀ ਸੇਵਾ ਕਰਦੇ ਆ ਰਹੇ ਹਨ, ਉਸੇ ਤਰ੍ਹਾਂ ਮੋਰਬੀ ਦੁਰਘਟਨਾ ਵਿਚ ਪੀੜ੍ਹਤ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਫਰਜ਼ ਅਦਾ ਕਰਨ ਤਾਂ ਕਿ ਅਸੀ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਨੂੰ ਸਮੁੱਚੇ ਇੰਡੀਆ ਤੇ ਸੰਸਾਰ ਵਿਚ ਪ੍ਰਸਾਰ ਤੇ ਪ੍ਰਚਾਰ ਸਕੀਏ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement