
ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ।
Mohali Accident News: ਡੇਰਾਬੱਸੀ ਓਵਰ ਬ੍ਰਿਜ ਨੇੜੇ ਟਿੱਪਰ ਨੇ ਇਕ ਵਿਅਕਤੀ ਨੂੰ ਕੁਚਲ ਦਿਤਾ, ਜਿਸ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਵਿੰਦਰ ਕੁਮਾਰ ਵਾਸੀ ਸਰਸਵਤੀ ਵਿਹਾਰ ਡੇਰਾਬੱਸੀ ਨੇ ਦਸਿਆ ਕਿ ਉਹ ਅਪਣੇ ਘਰ ਤੋਂ ਓਵਰ ਬ੍ਰਿਜ ਡੇਰਾਬੱਸੀ ਦੇ ਹੇਠਾਂ ਸੈਰ ਕਰਨ ਲਈ ਜਾ ਰਿਹਾ ਸੀ। ਫਿਰ ਸਵੇਰੇ 7:40 ਵਜੇ ਬਰਵਾਲਾ ਵਲੋਂ ਇਕ ਤੇਜ਼ ਰਫ਼ਤਾਰ ਟਿੱਪਰ ਆਇਆ।
ਜਿਸ ਦੇ ਡਰਾਈਵਰ ਨੇ ਉਸ ਦੇ ਸਾਹਮਣੇ ਹੀ ਚਾਹ ਦੀ ਦੁਕਾਨ ਦੇ ਕੋਲ ਖੜ੍ਹੇ ਵਿਅਕਤੀ ਨੂੰ ਟਿੱਪਰ ਹੇਠਾਂ ਕੁਚਲ ਦਿਤਾ, ਜਿਸ ਕਾਰਨ ਉਕਤ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਟਿੱਪਰ ਚਾਲਕ ਅਪਣਾ ਟਿੱਪਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਡੇਰਾਬੱਸੀ ਪੁਲਿਸ ਨੇ ਅਣਪਛਾਤੇ ਟਿੱਪਰ ਚਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ।
(For more news apart from Tipper crushes young man in Mohali, stay tuned to Rozana Spokesman)