
ਕਿਹਾ,ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਆਰਥਕ ਤੌਰ ’ਤੇ ਝੰਬੇ ਗਏ ਬਹੁ ਗਿਣਤੀ ਭਾਰਤੀ
ਤਰਨ ਤਾਰਨ:ਅਜੀਤ ਘਰਿਆਲਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਭਾਜਪਾ ਦੀ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਵੱਡੇ ਸਨਅਤੀ ਘਰਾਣਿਆਂ ਵਾਂਗ ਕਿਸਾਨ ਪ੍ਰਫ਼ੁੱਲਤ ਕਰਨ ਵਾਸਤੇ ਕੋਈ ਠੋਸ ਖੇਤੀ ਨੀਤੀ ਬਣਾਈ ਜਾਂਦੀ ਤਾਂ ਅੱਜ ਦੇਸ਼ ਦਾ ਅੰਨਦਾਤਾ ਵੀ ਖ਼ੁਸ਼ਹਾਲ ਹੁੰਦਾ ਪਰ ਸਰਕਾਰਾਂ ਨੇ ਸਰਮਾਏਦਾਰਾਂ ਨੂੰ ਅਥਾਹ ਸਹੂਲਤਾਂ ਸਨਅਤੀ ਵਿਕਾਸ ਲਈ ਦਿਤੀਆਂ ਤੇ ਕਿਸਾਨ ਨੂੰ ਕਰਜ਼ੇ ’ਚ ਡੁੱਬਣ ਲਈ ਮਜ਼ਬੂਰ ਕੀਤਾ।
photoਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹੁਣ ਕਿਸਾਨਾਂ ਦੇ ਵੱਡੇ ਵਿਰੋਧ ਕਾਰਨ, ਕਿਸਾਨਾਂ ਅੱਗੇ ਹਾਰ ਚੁੱਕੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਭਾਰਤ ਦੇਸ਼ ਦੇ ਬਹੁ ਗਿਣਤੀ ਲੋਕ ਆਰਥਕ ਪੱਖੋ ਝੰਬੇ ਗਏ ਹਨ।ਬ੍ਰਹਮਪੁਰਾ ਨੇ ਕਿਹਾ ਕਿ ਭਾਰਤ ਖੇਤੀ ਪ੍ਰਦਾਨ ਦੇਸ਼ ਹੈ, ਇਸ ਦੀ ਵਸੋਂ ਪਿੰਡਾਂ ’ਚ 70 ਫ਼ੀ ਸਦੀ ਤੋਂ ਵੱਧ ਖੇਤੀਬਾੜੀ ਨਾਲ ਜੁੜੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਪ੍ਰਤੀ ਕੋਈ ਵੀ ਧਿਆਨ ਮੁਲਕ ਅਜ਼ਾਦ ਹੋਣ ਬਾਅਦ 70 ਸਾਲਾਂ ਤੋਂ ਨਹੀ ਦਿਤਾ ਗਿਆ ਜਿਸ ਕਾਰਨ ਕਰਜ਼ਾਈ ਕਿਸਾਨ ਤੇ ਮਜ਼ਦੂਰ ਕਰਜ਼ੇ ’ਚ ਡੁੱਬ ਚੁੱਕੇ ਹਨ ਪਰਉਨ੍ਹਾਂ ਦੀ
pm modiਕਿਰਤ ਸ਼ਕਤੀ ਤੇ ਕੇਂਦਰ ਨੇ ਕਦੇ ਵੀ ਗੰਭੀਰਤਾ ਨਹੀਂ ਦਿਖਾਈ ਤੇ ਨਾ ਹੀ ਕਿਸਾਨੀ ਨੂੰ ਉਸ ਦੀ ਫ਼ਸਲਾਂ ਮੁਤਾਬਕ ਖੇਤੀ ਅਧਾਰਤ ਇੰਡਸਟਰੀ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਕੀਤਾ ਹੁੰਦਾ ਤਾਂ ਕਿਸਾਨ ਮਜ਼ਦੂਰਾਂ ਦੇ ਬੱਚਿਆਂ ਦੇ ਰੁਜ਼ਗਾਰ ਮਿਲ ਸਕਦਾ ਸੀ।ਬ੍ਰਹਮਪੁਰਾ ਦਾ ਦੋਸ਼ ਹੈ ਕਿ ਮੋਦੀ ਸਰਕਾਰ ਦੀ ਸੋਚ ਹੈ ਕਿ ਅੰਨਦਾਤੇ ਦਾ ਅੰਦੋਲਨ ਕੁੱਚਲਣ ਤੇ ਹੀਰੋ ਬਣਨ ਦੀ ਕੋਸ਼ਿਸ਼ ਕੀਤੀ। ਖੇਤੀ ਦੇ ਕਾਲੇ ਕਾਨੂੰਨ ਬਣਾਉਣ ਲਈ ਸਮੂਹ ਦੇਸ਼ ਭਰ ਦੇ ਕਿਸਾਨਾਂ ਨੂੰ ਬੁਲਾ ਕੇ ਉਨ੍ਹਾਂ ਦੀ ਰਾਇ ਲੈਣੀ ਜ਼ਰੂਰੀ ਸੀ ਪਰ ਇਸ ਲੋਕਤੰਤਕਰ ਮੁਲਕ ’ਚ ਇਸ ਨੂੰ ਮੁਨਾਸਫ਼ ਨਾ ਸਮਝਿਆ ਗਿਆ।