ਧਰਨਾਕਾਰੀ ਕਿਸਾਨਾਂ ਦੀ ਸੇਵਾ 'ਚ 'ਆਪ' ਨੇ ਤਾਇਨਾਤ ਕੀਤੀ ਸੇਵਾਦਾਰਾਂ ਦੀ ਫੌਜ
Published : Dec 1, 2020, 8:13 pm IST
Updated : Dec 1, 2020, 9:18 pm IST
SHARE ARTICLE
mann
mann

ਧਰਨਾ ਸਥਾਨ 'ਤੇ ਸਾਫ-ਸਫਾਈ, ਸਿਹਤ ਸੇਵਾਵਾਂ, ਗੈਸ ਸਿਲੰਡਰ ਅਤੇ ਪਾਣੀ ਦੀ ਸਪਲਾਈ ਦੇ ਨਾਲ-ਨਾਲ ਲੰਗਰ 'ਚ ਵੀ ਸੇਵਾ ਕਰ ਰਹੇ ਹਨ 'ਆਪ' ਦੇ ਸੇਵਾਦਾਰ

ਚੰਡੀਗੜ੍ਹਕੇਂਦਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ - ਹਰਿਆਣਾ ਸਰਹੱਦ ਉਤੇ ਦਿਨ-ਰਾਤ ਡੱਟੇ ਕਿਸਾਨਾਂ ਦੀ ਸੇਵਾ ਲਈ ਆਮ ਆਦਮੀ ਪਾਰਟੀ (ਆਪ) ਨੇ ਸੇਵਾਦਾਰਾਂ ਦੀ ਫੌਜ ਉਤਾਰ ਦਿੱਤੀ ਹੈ। ਇਕੱਤਰ ਜਾਣਕਾਰੀ ਅਨੁਸਾਰ ਕਿਸਾਨਾਂ ਅੰਦੋਲਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਬਕਾਇਦਾ ਯੋਜਨਾਬੱਧ ਤਰੀਕੇ ਨਾਲ ਸਿਘੂੰ ਅਤੇ ਟੀਕਰੀ ਬਾਰਡਰ 'ਤੇ ਟੀਮਾਂ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ। 

photophotoਅੰਦੋਲਨ ਵਾਲੀ ਥਾਂ ਉਤੇ ਸੰਚਾਰੂ ਢੰਗ ਨਾਲ ਸਮੱਸਿਆਵਾਂ ਦਾ ਹੱਲ ਕਰਨ ਲਈ ਬਕਾਇਦਾ ਤੌਰ ਉਤੇ ਸਵੇਰੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।  ਕਿਸਾਨਾਂ ਵਾਸਤੇ ਕੰਮ ਕਰਨ ਲਈ ਬਣਾਈਆਂ ਇਹ ਟੀਮਾਂ ਦਿੱਲੀ ਸਰਕਾਰ,ਪਾਰਟੀ ਵਿਧਾਇਕਾਂ ਅਤੇ ਆਗੂਆਂ ਨਾਲ 24 ਘੰਟੇ ਸੰਪਰਕ 'ਚ ਰਹਿੰਦੀਆਂ ਹਨ। ਜਿੰਨ੍ਹਾਂ 'ਚ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਆਗੂ ਅਤੇ ਵਲੰਟੀਅਰ ਵੱਡੀ ਗਿਣਤੀ 'ਚ ਸ਼ਾਮਲ ਸਨ।

photophotoਪਾਰਟੀ ਵੱਲੋਂ ਬਣਾਈਆਂ ਗਈਆਂ ਟੀਮਾਂ ਅੰਦੋਲਨਕਾਰੀ ਕਿਸਾਨਾਂ ਕੋਲ ਜਾ ਕੇ ਜ਼ਰੂਰਤਾਂ ਅਤੇ ਦਿੱਕਤਾਂ-ਸਮੱਸਿਆਵਾਂ ਬਾਰੇ ਪੁੱਛਦੀਆਂ ਹਨ ਤਾਂ ਜੋ ਉਨ੍ਹਾਂ ਦੀ ਹਰ ਸਮੱਸਿਆ ਨੂੰ ਛੇਤੀ ਤੋਂ ਛੇਤੀ ਦੂਰ ਕੀਤਾ ਜਾ ਸਕੇ। ਟੀਮਾਂ ਸਮੇਂ ਸਿਰ ਡਾਕਟਰੀ ਸਹਾਇਤਾ ਲਈ ਡਾਕਟਰਾਂ, ਸਿਹਤ ਕਰਮੀਆਂ ਨੂੰ ਲਿਆਉਣ ਜਾਂ ਛੱਡਣ ਦਾ ਕੰਮ ਕਰਦੀਆਂ ਹਨ। ਲੰਗਰ 'ਚ ਸਬਜੀਆਂ ਕਟਾਉਣ, ਗੈਸ ਸਿਲੰਡਰਾਂ ਦੀ ਪੂਰਤੀ, ਪਾਣੀ ਦੇ ਟੈਂਕਰ, ਪਖਾਨਿਆਂ ਦੀ ਸਫਾਈ ਤੋਂ ਲੈ ਕੇ ਪਾਣੀ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ 'ਆਪ' ਦੇ ਇਨ੍ਹਾਂ ਸੇਵਾਦਾਰਾਂ ਦੀਆਂ ਟੀਮਾਂ ਨੇ ਪਰਦੇ ਪਿੱਛੇ ਰਹਿ ਕੇ ਸੰਭਾਲੀ ਹੋਈ ਹੈ।

photophotoਸਿੰਘੂ ਬਾਰਡਰ ਉਪਰ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ 'ਚ ਜੁੱਟੇ 'ਆਪ' ਦੇ ਵਿਧਾਇਕ ਮਹਿੰਦਰ ਗੋਇਲ ਨੇ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਟੀਮਾਂ ਪਾਰਟੀ ਦੇ ਝੰਡੇ ਜਾਂ ਚਿੰਨ ਤੋਂ ਬਗੈਰ ਪਰਦੇ ਪਿੱਛੇ ਰਹਿਕੇ ਕੰਮ ਕਰ ਰਹੀਆਂ ਹਨ। ਜਿੰਨਾਂ ਦੀ ਸਵੇਰੇ-ਸ਼ਾਮ ਬਕਾਇਦਾ ਰਿਪੋਟਿੰਗ ਹੁੰਦੀ ਹੈ ਅਤੇ ਜ਼ਰੂਰਤ ਅਨੁਸਾਰ ਇਹ ਟੀਮਾਂ ਵਧਾਈਆਂ ਜਾ ਰਹੀਆਂ ਹਨ।

photophotoਮੁਹਿੰਦਰ ਗੋਇਲ ਨੇ ਦੱਸਿਆ ਕਿ ਕਿਸਾਨਾਂ ਦੇ ਸੇਵਾਦਾਰਾਂ ਵਜੋਂ 'ਆਪ' ਦੇ ਵਾਲੰਟੀਅਰ ਅਤੇ ਆਗੂ ਧਰਨਾ ਸਥਾਨ ਉਤੇ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖ ਰਹੇ ਹਨ ਅਤੇ ਖੁਦ ਹੀ ਝਾੜੂ ਚੁੱਕ ਕੇ ਸਫਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ 'ਚ ਦਿੱਲੀ ਤੋਂ ਇਲਾਵਾ ਪੰਜਾਬ ਦੇ ਜ਼ਿਲ੍ਹਾ ਪੱਧਰ ਦੇ ਆਗੂ ਵੀ ਸ਼ਾਮਲ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਇਨ੍ਹਾਂ ਟੀਮਾਂ ਅਤੇ ਦਿੱਲੀ ਸਰਕਾਰ ਦਰਮਿਆਨ ਪੁਲ ਦਾ ਕੰਮ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement