ਨੌਜਵਾਨ ਨੇ ਆਪਣੇ ਭਰਾ, ਮਾਂ ਤੇ ਚਾਚੇ 'ਤੇ ਚੜ੍ਹਾਈ ਕਾਰ, ਭਰਾ ਦੀ ਮੌਤ

By : GAGANDEEP

Published : Feb 2, 2023, 12:01 pm IST
Updated : Feb 2, 2023, 12:44 pm IST
SHARE ARTICLE
photo
photo

ਮਾਂ ਤੇ ਚਾਚੇ ਦੀ ਹਾਲਤ ਨਾਜ਼ੁਕ

 

ਮਨੌਲੀ : ਮਨੌਲੀ 'ਚ ਇਕ ਵਿਅਕਤੀ ਨੇ ਗੁੱਸੇ 'ਚ ਆ ਕੇ ਪਰਿਵਾਰ ਦੇ ਤਿੰਨ ਮੈਂਬਰਾਂ 'ਤੇ ਕਾਰ ਚੜ੍ਹਾ ਦਿੱਤੀ। ਜਿਸ ਵਿੱਚ ਮੁਲਜ਼ਮ ਦੇ ਚਚੇਰੇ ਭਰਾ ਰਣਜੀਤ ਸਿੰਘ (40) ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਮਾਂ ਅਤੇ ਚਾਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਘਟਨਾ ਦਾ ਦੋਸ਼ੀ ਨੌਜਵਾਨ ਫਰਾਰ ਹੈ। ਉਸ ਦੀ ਪਛਾਣ ਦੇਵੇਂਦਰ (27) ਵਾਸੀ ਪਿੰਡ ਮਨੌਲੀ ਵਜੋਂ ਹੋਈ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।

 

ਪੜ੍ਹੋ ਖਬਰ: ਚੰਡੀਗੜ੍ਹ 'ਚ ਲੁਟੇਰਿਆਂ ਤੋਂ ਬਚਦੇ ਪੰਜਾਬ ਯੂਨੀਵਰਸਿਟੀ ਦੀ ਕੰਧ ਤੋੜ ਕੇ ਅੰਦਰ ਵੜੀ ਕਾਰ 

ਪਿੰਡ ਮਨੌਲੀ ਵਾਸੀ ਬਲਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਸਾਂਝੇ ਪਰਿਵਾਰ ਵਿਚ ਰਹਿੰਦਾ ਹੈ। ਮੰਗਲਵਾਰ ਨੂੰ ਚਾਚੇ ਦੇ ਬੇਟੇ ਦਵਿੰਦਰ ਦਾ ਪਰਿਵਾਰ ਵਿਚ ਧਗਰਾ ਹੋ ਗਿਆ। ਉਹ ਗੁੱਸੇ 'ਚ ਆ ਗਿਆ ਅਤੇ ਆਪਣੀ ਰੇਂਜ ਰੋਵਰ ਕਾਰ ਲੈ ਕੇ ਘਰੋਂ ਨਿਕਲਣ ਲੱਗਾ। ਇਹ ਦੇਖ ਕੇ ਉਸ ਦੇ ਭਰਾ ਰਣਜੀਤ ਸਿੰਘ, ਚਾਚਾ ਜਰਨੈਲ ਸਿੰਘ, ਦਵਿੰਦਰ ਦੀ ਮਾਂ ਮਨਜੀਤ ਕੌਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਡਰਾਉਣ ਲਈ ਤੇਜ਼ ਰਫਤਾਰ ਨਾਲ ਕਾਰ ਉਨ੍ਹਾਂ ਵੱਲ ਮੋੜ ਦਿੱਤੀ।

ਪੜ੍ਹੋ ਖਬਰ:  ਜ਼ੀਰਕਪੁਰ 'ਚ 53 ਸਾਲਾ ਵਿਅਕਤੀ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ 

ਇਸ ਕਾਰਨ ਤਿੰਨਾਂ ਨੂੰ ਟੱਕਰ ਲੱਗ ਗਈ ਅਤੇ ਜ਼ਮੀਨ 'ਤੇ ਡਿੱਗ ਪਏ। ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ’ਤੇ ਉਸ ਨੂੰ ਮੁਹਾਲੀ ਦੇ ਫੇਜ਼-8 ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਰਣਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਕਾਰਨ ਤਿੰਨੋਂ ਆਪਸ ਵਿੱਚ ਟਕਰਾ ਗਏ ਅਤੇ ਜ਼ਮੀਨ 'ਤੇ ਡਿੱਗ ਪਏ। ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ’ਤੇ ਉਸ ਨੂੰ ਮੁਹਾਲੀ ਦੇ ਫੇਜ਼-8 ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਰਣਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਮਾਂ ਤੇ ਚਾਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement